ਮੰਡੀ ਲੱਖੇਵਾਲੀ, 19 ਦਸੰਬਰ (ਮਿਲਖ ਰਾਜ)-ਜ਼ਿਲਾ ਪ੍ਰੀਸ਼ਦ ਜ਼ੋਨ ਲੱਖੇਵਾਲੀ 'ਚ ਆਮ ਆਦਮੀ ਪਾਰਟੀ ਵਲੋਂ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਗਈ | 'ਆਪ' ਉਮੀਦਵਾਰ ਪ੍ਰੋ. ਚਰਨਜੀਤ ਸਿੰਘ ਧਾਲੀਵਾਲ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ | ਕਾਂਗਰਸ ਪਾਰਟੀ ਜ਼ੋਨ 'ਚ ਤੀਜੇ ਸਥਾਨ 'ਤੇ ਰਹੀ | ਇਸ ਜ਼ੋਨ ਵਿਚ ਪੈਂਦੇ ਬਲਾਕ ਸੰਮਤੀ ਜ਼ੋਨਾਂ 'ਚ ਆਮ ਆਦਮੀ ਪਾਰਟੀ ਦੇ ਜਿੱਤਣ ਵਾਲੇ ਉਮੀਦਵਾਰਾਂ ਵਿਚ ਸੰਮੇਵਾਲੀ ਜ਼ੋਨ ਤੋਂ ਜੱਜ ਸਿੰਘ ਸੰਮੇਵਾਲੀ, ਲੱਖੇਵਾਲੀ ਜ਼ੋਨ ਤੋਂ ਸਿਮਰਜੀਤ ਸਿੰਘ ਬਰਾੜ ਲੱਖੇਵਾਲੀ, ਭਾਗਸਰ ਜ਼ੋਨ ਤੋਂ ਜਗਮੀਤ ਸਿੰਘ ਭਾਗਸਰ 378 ਵੋਟਾਂ ਨਾਲ, ਗੰਧੜ ਜ਼ੋਨ ਤੋਂ ਹਰਚਰਨ ਸਿੰਘ ਸੇਖੋਂ ਚਿੱਬੜਾਂਵਾਲੀ, ਮੌੜ ਜ਼ੋਨ ਤੋਂ ਗੁਰਮਿੰਦਰ ਕੌਰ ਪਤਨੀ ਗੁਰਮੀਤ ਸਿੰਘ ਮਾਣਾ 755 ਵੋਟਾਂ, ਮਹਾਂਬੱਧਰ ਜ਼ੋਨ ਤੋਂ ਅਮੋਲਕ ਸਿੰਘ 40 ਵੋਟਾਂ, ਖੂੰਨਣ ਕਲਾਂ ਜ਼ੋਨ ਤੋਂ ਕਮਲਜੀਤ ਕੌਰ ਪਤਨੀ ਗੁਰਭਗਤ ਸਿੰਘ ਲਾਡਾ 655 ਵੋਟਾਂ, ਬਾਂਮ ਜ਼ੋਨ ਤੋਂ 'ਆਪ' ਦੇ ਜੈਦੀਪ ਸਿੰਘ ਪੁੱਤਰ ਜਸਪਾਲ ਸਿੰਘ 385 ਵੋਟਾਂ ਨਾਲ ਜੇਤੂ ਰਹੇ | ਸਾਰੇ ਜੇਤੂ ਉਮੀਦਵਾਰਾਂ ਵਲੋਂ ਇਲਾਕੇ ਦੇ ਸਮੁੱਚੇ ਵੋਟਰਾਂ ਦਾ ਧੰਨਵਾਦ ਕੀਤਾ | ਸਾਰੇ ਆਗੂਆਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਹੁਣ ਹੋਰ ਵੀ ਜੋਸ਼ ਨਾਲ ਲੋਕਾਂ ਲਈ ਦਿਨ-ਰਾਤ ਮਿਹਨਤ ਕਰਨਗੇ |