18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

'ਆਪ' ਵਲੋਂ ਮਲੋਟ ਹਲਕੇ 'ਚ ਬਲਾਕ ਸੰਮਤੀ ਦੀਆਂ 17 ਸੀਟਾਂ 'ਤੇ ਕਬਜ਼ਾ

Ad Position 21
No active advertisement
ਅਜੀਤ ਡੈਸਕ 20-12-2025
ਮਲੋਟ, 19 ਦਸੰਬਰ (ਪਾਟਿਲ, ਅਜਮੇਰ ਸਿੰਘ ਬਰਾੜ)-ਬਲਾਕ ਸੰਮਤੀ ਚੋਣਾਂ ਹਲਕਾ ਮਲੋਟ ਵਿਚ ਆਮ ਆਦਮੀ ਪਾਰਟੀ ਨੇ 17 ਸੀਟਾਂ 'ਤੇ ਕਬਜ਼ਾ ਕਰਦਿਆਂ ਜਿੱਤ ਹਾਸਿਲ ਕਰ ਲਈ, ਜਦਕਿ ਸ਼੍ਰੋਮਣੀ ਅਕਾਲੀ ਦਲ ਨੇ ਬਲਾਕ ਸੰਮਤੀ ਦੀਆਂ 8 ਸੀਟਾਂ 'ਤੇ ਸਫ਼ਲਤਾ ਹਾਸਿਲ ਕੀਤੀ ਹੈ | ਇਸ ਦੌਰਾਨ ਕਾਂਗਰਸ ਪਾਰਟੀ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਹੈ ਤੇ ਉਹ ਬੁਰੀ ਤਰ੍ਹਾਂ ਹਾਰਦੇ ਹੋਏ ਖ਼ਾਤਾ ਨਹੀਂ ਖੋਲ੍ਹ ਸਕੀ | ਪੁੱਡਾ ਕਾਲੋਨੀ ਦੀ ਸੀ.ਆਰ.ਸੀ. ਬਿਲਡਿੰਗ ਵਿਖੇ ਹੋਈ ਕਾਊਾਟਿੰਗ ਮੌਕੇ ਪ੍ਰਾਪਤ ਨਤੀਜਿਆਂ ਅਨੁਸਾਰ ਸੰਮੇਵਾਲੀ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਜੱਜ ਸਿੰਘ ਨੇ ਜਿੱਤ ਹਾਸਿਲ ਕੀਤੀ | ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਨੇ ਹੋਰਨਾਂ ਸੀਟਾਂ ਲੱਖੇਵਾਲੀ ਤੋਂ ਸਿਮਰਜੀਤ ਸਿੰਘ ਬਰਾੜ, ਮੋੜ ਤੋਂ ਗੁਰਵਿੰਦਰ ਕੌਰ, ਭਾਗਸਰ ਤੋਂ ਜਗਮੀਤ ਸਿੰਘ, ਗੰਧੜ ਤੋਂ ਹਰਚਰਨ ਸਿੰਘ, ਮਹਾਂਬੱਧਰ ਤੋਂ ਅਮੋਲਕ ਸਿੰਘ, ਰੁਪਾਣਾ ਤੋਂ ਅਜੈਬ ਸਿੰਘ, ਲੱਕੜਵਾਲਾ ਤੋਂ ਪਰਮਜੀਤ ਕੌਰ, ਖੂੰਨਣ ਕਲਾਂ ਤੋਂ ਕਮਲਜੀਤ ਕੌਰ, ਪਿੰਡ ਬਾਂਮ ਤੋਂ ਜੈਦੀਪ ਸਿੰਘ, ਸ਼ੇਰਗੜ੍ਹ ਗਿਆਨ ਸਿੰਘ ਤੋਂ ਬਲਕਰਨ ਸਿੰਘ, ਘੱਗਾ ਤੋਂ ਦਲਜੋਤ ਸਿੰਘ, ਜੰਡਵਾਲਾ ਚੜ੍ਹਤ ਸਿੰਘ ਤੋਂ ਵਿਜੇ ਕੁਮਾਰ, ਫਕਰਸਰ ਤੋਂ ਸੁਖਬੀਰ ਕੌਰ, ਦਾਨੇਵਾਲਾ ਤੋਂ ਅਮਨਦੀਪ ਕੌਰ ਤੇ ਅਬੁੱਲਖੁਰਾਣਾ ਤੋਂ ਸੁਖਪ੍ਰੀਤ ਕੌਰ ਨੇ ਆਮ ਆਦਮੀ ਪਾਰਟੀ ਦੀ ਸੀਟ 'ਤੇ ਜਿੱਤ ਹਾਸਿਲ ਕੀਤੀ ਹੈ | ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨੇ ਬਲਾਕ ਸੰਮਤੀ ਦੀਆਂ 8 ਸੀਟਾਂ 'ਤੇ ਜਿੱਤ ਪ੍ਰਾਪਤ ਕਰਦੇ ਹੋਏ ਚੱਕ ਚਿੱਬੜਾਂਵਾਲੀ ਤੋਂ ਖ਼ੁਸ਼ਵਿੰਦਰ ਸਿੰਘ ਬਰਾੜ, ਭੰਗਚੜੀ ਤੋਂ ਰਜਿੰਦਰ ਕੌਰ, ਧਿਗਾਣਾ ਤੋਂ ਸੁਖਜੀਤ ਕੌਰ, ਫੂਲੇਵਾਲਾ ਤੋਂ ਬਲਕਰਨ ਸਿੰਘ ਬਰਾੜ, ਔਲਖ ਤੋਂ ਮਨਪ੍ਰੀਤ ਕੌਰ, ਝੋਰੜ ਤੋਂ ਰਮਨਦੀਪ ਕੌਰ, ਈਨਾਖੇੜਾ ਤੋਂ ਜਸ ਸਿੰਘ, ਵਿਰਕ ਖੇੜਾ ਤੋਂ ਰਵਨੀਤ ਕੌਰ ਨੇ ਸਫ਼ਲਤਾ ਹਾਸਿਲ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਨਗਰ ਕੀਰਤਨ ਕੱਲ੍ਹ ਸਜਾਇਆ ਜਾਵੇਗਾ ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਲੱਖੇਵਾਲੀ 'ਚ 'ਆਪ' ਦੀ ਸ਼ਾਨਦਾਰ ਜਿੱਤ
Ad Position 24