ਮੰਡੀ ਕਿੱਲਿਆਂਵਾਲੀ, 19 ਦਸੰਬਰ (ਇਕਬਾਲ ਸਿੰਘ ਸ਼ਾਂਤ)-ਪੰਚਾਇਤ ਸੰਮਤੀ ਲੰਬੀ ਦੇ ਜ਼ੋਨ ਚੰਨੂੰ 'ਵਚ ਕਾਂਗਰਸ ਨੇ ਸੀਨੀਅਰ ਕਾਂਗਰਸ ਆਗੂ ਮਹੇਸ਼ਇੰਦਰ ਸਿੰਘ ਬਾਦਲ ਤੇ ਫਤਹਿ ਸਿੰਘ ਬਾਦਲ ਦੀ ਅਗਵਾਈ ਹੇਠ ਵੱਡੀ ਜਿੱਤ ਦਰਜ ਕੀਤੀ ਹੈ | ਇੱਥੇ ਕਾਂਗਰਸ ਉਮੀਦਵਾਰ ਜੋਗਿੰਦਰ ਸਿੰਘ ਨੇ 300 ਵੋਟਾਂ ਦੇ ਫ਼ਰਕ ਨਾਲ 'ਆਪ' ਨੂੰ ਮਾਤ ਦਿੱਤੀ ਤੇ ਅਕਾਲੀ ਦਲ ਤੀਜੇ ਨੰਬਰ 'ਤੇ ਰਿਹਾ | ਇੱਥੇ ਕਾਂਗਰਸ ਨੇ ਕੁੱਲ 1559 ਵੋਟਾਂ ਲਈਆਂ, ਜਦਕਿ 'ਆਪ' ਉਮੀਦਵਾਰ ਨੇ 1259 ਵੋਟਾਂ ਤੇ ਸ਼ੋ੍ਰਮਣੀ ਅਕਾਲੀ ਦਲ ਨੇ 1156 ਵੋਟਾਂ ਪ੍ਰਾਪਤ ਕੀਤੀਆਂ | ਸ਼ਾਨਦਾਰ ਜਿੱਤ ਉਪਰੰਤ ਨਵੇਂ ਚੁਣੇ ਪੰਚਾਇਤ ਸੰਮਤੀ ਮੈਂਬਰ ਜੋਗਿੰਦਰ ਸਿੰਘ ਆਪਣੇ ਸਮਰਥਕਾਂ ਦੇ ਨਾਲ ਪਿੰਡ ਬਾਦਲ ਵਿਖੇ ਸੀਨੀਅਰ ਕਾਂਗਰਸ ਆਗੂ ਮਹੇਸ਼ਇੰਦਰ ਸਿੰਘ ਬਾਦਲ ਤੇ ਫਤਹਿ ਸਿੰਘ ਬਾਦਲ ਨੂੰ ਮੁਲਾਕਾਤ ਕਰਨ ਪੁੱਜੇ | ਫਤਹਿ ਸਿੰਘ ਬਾਦਲ ਨੇ ਜੋਗਿੰਦਰ ਸਿੰਘ ਦੀ ਜਿੱਤ ਨੂੰ ਵਰਕਰਾਂ ਦੀ ਮਿਹਨਤ ਦਾ ਨਤੀਜਾ ਦੱਸਿਆ | ਉਨ੍ਹਾਂ ਸਮੂਹ ਹਲਕੇ ਵਿਚ ਵਰਕਰਾਂ ਨੂੰ ਤਨਦੇਹੀ ਨਾਲ 2027 ਚੋਣਾਂ ਲਈ ਜ਼ਮੀਨ ਪੱਧਰ 'ਤੇ ਕਾਰਜਸ਼ੀਲ ਹੋਣ ਦਾ ਸੱਦਾ ਦਿੱਤਾ | ਇਸ ਮੌਕੇ ਕਾਲਾ ਚੰਨੂੰ, ਲਖਵਿੰਦਰ ਸਿੰਘ ਚੰਨੂੰ, ਸੂਰਤ ਸਿੰਘ ਵਿਰਕ, ਲਖਵੀਰ ਸਿੰਘ, ਗੋਰਾ ਸਿੰਘ ਮੌਜੂਦ ਸਨ |