ਦੋਦਾ, 20 ਦਸੰਬਰ (ਰਵੀਪਾਲ)-ਗਿੱਦੜਬਾਹਾ ਦੇ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਯਤਨਾਂ ਨਾਲ ਦੋਦਾ 'ਚ ਵੋਟਾਂ ਤੋਂ ਬਾਅਦ ਵਿਕਾਸ ਕਾਰਜਾਂ ਦੀ ਦੁਬਾਰਾ ਸ਼ੁਰੂਆਤ ਕੀਤੀ ਗਈ | ਇਹ ਪ੍ਰਗਟਾਵਾ ਦੋਦਾ ਵਿਖੇ ਬਲਾਕ ਸੰਮਤੀ ਦੀ ਮੈਂਬਰ ਸੁਖਵੀਰ ਕੌਰ ਦੇ ਪਤੀ ਅਮਰੀਕ ਸਿੰਘ ਵਕੀਲ ਬਰਾੜ ਨੇ ਨਵੀਂ ਤੇ ਪੁਰਾਣੀ ਪੰਚਾਇਤ ਦੀ ਹਾਜ਼ਰੀ 'ਚ ਪਾਣੀ ਵਾਲੀ ਪਾਈਪ ਲਾਈਨ ਪਾਉਣ ਦੀ ਸ਼ੁਰੂਆਤ ਕਰਦੇ ਸਮੇਂ ਕੀਤਾ | ਵਕੀਲ ਬਰਾੜ ਨੇ ਕਿਹਾ ਕਿ ਵਿਧਾਇਕ ਡਿੰਪੀ ਢਿੱਲੋਂ ਨੇ ਭਰੋਸਾ ਦਿੱਤਾ ਕਿ ਵਿਕਾਸ ਕਾਰਜਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ | ਇਸ ਮੌਕੇ ਸਰਪੰਚ ਭਾਗ ਸਿੰਘ ਤੇ ਗੁਲਾਬ ਸਿੰਘ ਬਰਾੜ ਸਾਬਕਾ ਸਰਪੰਚ ਨੇ ਦੱਸਿਆ ਕਿ ਵਾਰਡ ਨੰਬਰ 3 'ਚ ਛੱਪੜ ਦੇ ਨਾਲ ਪੀਣ ਵਾਲੇ ਪਾਣੀ ਲਈ ਪਾਈਪ ਲਾਈਨ ਪਾਈ ਜਾ ਰਹੀ ਹੈ ਅਤੇ ਇਸ ਉਪਰੰਤ ਗਲੀ ਪੱਕੀ ਕਰਨ ਲਈ ਇੰਟਰਲਾਕ ਵੀ ਲਗਾਈ ਜਾਵੇਗੀ | ਉਨ੍ਹਾਂ ਦੱਸਿਆ ਕਿ ਜੋ ਵੀ ਵਿਕਾਸ ਕਾਰਜ ਅਧੂਰੇ ਹਨ, ਉਨ੍ਹਾਂ ਨੂੰ ਜਲਦੀ ਮੁਕੰਮਲ ਕੀਤਾ ਜਾਵੇਗਾ | ਇਸ ਮੌਕੇ ਸੂਬੇਦਾਰ ਭਾਗ ਸਿੰਘ, ਸਰਦੂਲ ਸਿੰਘ ਮੈਂਬਰ, ਸਾਬਕਾ ਸਰਪੰਚ ਗੁਲਾਬ ਸਿੰਘ ਬਰਾੜ, ਅਮਰੀਕ ਸਿੰਘ ਵਕੀਲ ਬਰਾੜ, ਜਗਮੋਹਨ ਸਿੰਘ ਬਰਾੜ ਪੰਚ, ਜੱਗਾ ਸਿੰਘ ਮੈਂਬਰ, ਗੁਰਮੇਲ ਸਿੰਘ ਮੈਂਬਰ, ਗੁੁਰਪ੍ਰੀਤ ਸਿੰਘ ਪ੍ਰਧਾਨ ਦੁਕਾਨ ਭਲਾਈ ਸੰਗਠਨ, ਕੰਵਲਜੀਤ ਸਿੰਘ ਜਲੰਧਰ ਮੈਂਬਰ, ਸਿਕੰਦਰ ਬਰਾੜ, ਮੱਖਣ ਸਿੰਘ ਸਾਬਕਾ ਮੈਂਬਰ ਬਲਾਕ ਸੰਮਤੀ ਅਤੇ ਸਮੂਹ ਪੰਚਾਇਤ ਆਦਿ ਹਾਜ਼ਰ ਸਨ |