ਸ੍ਰੀ ਮੁਕਤਸਰ ਸਾਹਿਬ, 20 ਦਸੰਬਰ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਅਥਲੈਟਿਕਸ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਵਲੋਂ ਗੁਰੂ ਨਾਨਕ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ 2 ਦਿਨਾਂ 30ਵੀਂ ਅਥਲੈਟਿਕਸ ਮੀਟ ਕਰਵਾਈ ਗਈ, ਜਿਸ ਦਾ ਉਦਘਾਟਨ ਮਨਜੀਤ ਸਿੰਘ ਬਰਕੰਦੀ ਪ੍ਰਧਾਨ ਜ਼ਿਲ੍ਹਾ ਅਥਲੈਟਿਕ ਐਸੋਸੀਏਸ਼ਨ ਵਲੋਂ ਕੀਤਾ ਗਿਆ | ਇਸ ਮੌਕੇ ਵੱਖ-ਵੱਖ ਵਰਗਾਂ ਦੇ ਕਰੀਬ 300 ਖਿਡਾਰੀਆਂ ਨੇ ਭਾਗ ਲਿਆ | ਅੰਡਰ-14 ਸਾਲ ਲੜਕੀਆਂ 60 ਮੀਟਰ ਟਰਾਈਥਲੋਨ ਵਿਚ ਰਹਿਮਤਦੀਪ ਕੌਰ ਨੇ ਪਹਿਲਾ, ਸਮਰੀਤ ਕੌਰ ਨੇ ਦੂਜਾ ਤੇ ਨਿਆਮਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਅੰਡਰ-14 ਲੜਕਿਆਂ 60 ਮੀਟਰ ਟਰਾਈਥਲੋਨ ਵਿਚ ਅਵੀਜੋਤ ਸਿੰਘ ਨੇ ਪਹਿਲਾ, ਮਹਿਤਾਬਵੀਰ ਸਿੰਘ ਨੇ ਦੂਜਾ ਤੇ ਵੈਬਵ ਨੇ ਤੀਜਾ ਸਥਾਨ, ਅੰਡਰ-16 ਲੜਕੀਆਂ 60 ਮੀਟਰ ਵਿਚ ਦੀਪਤੀ ਨੇ ਪਹਿਲਾ, ਖ਼ੁਸ਼ੀ ਯਾਦਵ ਨੇ ਦੂਜਾ ਤੇ ਦੀਕਸ਼ਾ ਨੇ ਤੀਜਾ ਸਥਾਨ, ਅੰਡਰ-16 ਲੜਕੇ 60 ਮੀਟਰ ਵਿਚ ਅਨਮੋਲਜੀਤ ਸਿੰਘ ਨੇ ਪਹਿਲਾ, ਜਸ਼ਨਦੀਪ ਸਿੰਘ ਨੇ ਦੂਜਾ ਤੇ ਕਿ੍ਸ਼ਨ ਅਵਤਾਰ ਨੇ ਤੀਜਾ ਸਥਾਨ, ਅੰਡਰ-16 ਲੜਕੇ ਗੋਲਾ ਸੁੱਟਣ ਦੇ ਮੁਕਾਬਲੇ ਵਿਚ ਦਕਸ਼ਬੀਰ ਸਿੰਘ ਨੇ ਪਹਿਲਾ, ਅਨਮੋਲਜੀਤ ਸਿੰਘ ਨੇ ਦੂਜਾ ਤੇ ਅਜੀਤ ਪਾਲ ਸਿੰਘ ਨੇ ਤੀਜਾ ਸਥਾਨ, ਅੰਡਰ-18 ਸਾਲ ਵਰਗ ਵਿਚ 1000 ਮੀਟਰ ਦੌੜ ਲੜਕੀਆਂ ਦੇ ਮੁਕਾਬਲੇ ਵਿਚ ਤੁਲਸੀਧੀਰ ਨੇ ਪਹਿਲਾ, ਮਨਜੀਤ ਕੌਰ ਨੇ ਦੂਜਾ ਤੇ ਪ੍ਰਭਜੋਤ ਕੌਰ ਨੇ ਤੀਜਾ ਸਥਾਨ, ਅੰਡਰ-18 ਲੜਕੀਆਂ ਦੇ ਗੋਲਾ ਸੁੱਟਣ ਮੁਕਾਬਲੇ ਵਿਚ ਕਰਨਵੀਰ ਕੌਰ ਨੇ ਪਹਿਲਾ, ਅਰਸ਼ਦੀਪ ਕੌਰ ਨੇ ਦੂਜਾ ਤੇ ਰਮਨਪ੍ਰੀਤ ਕੌਰ ਨੇ ਤੀਜਾ ਸਥਾਨ, ਜੈਵਲਿਨ ਥਰੋ੍ਹ ਲੜਕੇ ਅੰਡਰ-18 ਵਿਚ ਅਜੇ ਰਾਜ ਨੇ ਪਹਿਲਾ, ਦਵਿੰਦਰ ਪਾਲ ਸਿੰਘ ਨੇ ਦੂਜਾ ਤੇ ਮਨਪ੍ਰੀਤ ਸਿੰਘ ਨੇ ਤੀਜਾ ਸਥਾਨ, ਅੰਡਰ-18 ਲੜਕ 400 ਮੀਟਰ ਦੌੜ ਵਿਚ ਰਾਜਵਿੰਦਰ ਸਿੰਘ ਨੇ ਪਹਿਲਾ, ਲਕਸ਼ਦੀਪ ਸਿੰਘ ਨੇ ਦੂਜਾ ਤੇ ਦੀਪਕ ਕੁਮਾਰ ਨੇ ਤੀਜਾ ਸਥਾਨ, ਅੰਡਰ-18 ਸਾਲ ਲੜਕੇ ਵਰਗ ਲੰਬੀ ਛਾਲ ਦੇ ਮੁਕਾਬਲੇ ਵਿਚ ਆਰਵ ਖੇੜਾ ਨੇ ਪਹਿਲਾ, ਜਸਪਾਲ ਸਿੰਘ ਨੇ ਦੂਜਾ ਤੇ ਸਿਮਰਤਦੀਪ ਸਿੰਘ ਨੇ ਤੀਜਾ ਸਥਾਨ, ਲੜਕੇ 400 ਮੀਟਰ ਦੌੜ ਵਿਚ ਰਾਜਪ੍ਰੀਤ ਕੌਰ ਨੇ ਪਹਿਲਾ, ਸਿਮਰਨਜੀਤ ਕੌਰ ਨੇ ਦੂਜਾ ਤੇ ਮਨਪ੍ਰੀਤ ਕੌਰ ਨੇ ਤੀਜਾ ਸਥਾਨ, ਅੰਡਰ-14 ਲੜਕੀਆਂ ਲੰਬੀ ਛਾਲ ਟਰਾਈਥਲੋਨ ਵਿਚ ਰਹਿਮਤ ਦੀਪ ਕੌਰ ਨੇ ਪਹਿਲਾ, ਸਮਰੀਤ ਕੌਰ ਨੇ ਦੂਜਾ ਤੇ ਸੁਖਮਨਪ੍ਰੀਤ ਕੌਰ ਨੇ ਤੀਜਾ ਸਥਾਨ, ਅੰਡਰ-14 ਗੋਲਾ ਸੁੱਟਣਾ ਬੈਕ ਥਰੋ੍ਹ ਲੜਕੀਆਂ ਵਿਚ ਰਹਿਮਤ ਕੌਰ ਨੇ ਪਹਿਲਾ, ਸੁਮੀਤ ਕੌਰ ਨੇ ਦੂਜਾ ਤੇ ਸੁਖਮਨਪ੍ਰੀਤ ਕੌਰ ਨੇ ਤੀਜਾ ਸਥਾਨ, ਅੰਡਰ-14 ਸਾਲ 600 ਮੀਟਰ ਲੜਕਿਆਂ ਦੀ ਦੌੜ ਵਿਚ ਅਦਿਜੋਤ ਸਿੰਘ ਨੇ ਪਹਿਲਾ, ਵੈਭਵ ਨੇ ਦੂਜਾ ਤੇ ਕਮਲਪ੍ਰੀਤ ਸਿੰਘ ਨੇ ਤੀਜਾ ਸਥਾਨ, ਅੰਡਰ-16 ਲੜਕੀਆਂ 600 ਮੀਟਰ ਦੌੜ ਵਿਚ ਤਮੰਨਾ ਦੇਵੀ ਨੇ ਪਹਿਲਾ, ਪਰਮਜੀਤ ਕੌਰ ਨੇ ਦੂਜਾ ਤੇ ਹਰਸ਼ਵੀਰ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਦੋਵੇਂ ਦਿਨ ਖੇਡਾਂ ਦੌਰਾਨ ਮਨਜੀਤ ਸਿੰਘ ਬਰਕੰਦੀ ਜ਼ਿਲ੍ਹਾ ਪ੍ਰਧਾਨ ਅਥਲੈਟਿਕ ਐਸੋਸੀਏਸ਼ਨ, ਪ੍ਰੋਫ਼ੈਸਰ ਰਾਜਬਿੰਦਰ ਸਿੰਘ ਭਾਈਕਾ, ਰਮਨਦੀਪ ਸਿੰਘ, ਜੋਗਿੰਦਰ ਸਿੰਘ ਹਰਾਜ ਸਟੇਟ ਐਵਾਰਡੀ, ਜੈ ਗੋਪਾਲ, ਐਡਵੋਕੇਟ ਇਕਬਾਲ ਸਿੰਘ ਬੁੱਟਰ, ਐਡਵੋਕੇਟ ਗੁਰਮੀਤ ਸਿੰਘ ਖੋਖਰ, ਵਾਈਸ ਪਿ੍ੰਸੀਪਲ ਰਾਣਾ ਬਲਜਿੰਦਰ ਕੌਰ, ਸੁਰਿੰਦਰ ਕੌਰ ਗੁਰੂ ਨਾਨਕ ਕਾਲਜ, ਪ੍ਰੋਫ਼ੈਸਰ ਰੁਪਿੰਦਰਜੀਤ ਸਿੰਘ, ਹਰਦੀਪ ਸਿੰਘ ਲੈਕਚਰਾਰ ਦੂਹੇਵਾਲਾ ਹਾਜ਼ਰ ਰਹੇ | ਲੜਕਿਆਂ ਤੇ ਲੜਕੀਆਂ ਵਿਚੋਂ ਬੈਸਟ ਐਥਲੀਟ ਅੰਡਰ-14 ਲੜਕੀਆਂ ਵਿਚ ਰਹਿਮਤਦੀਪ ਕੌਰ, ਅੰਡਰ-16 ਲੜਕੀਆਂ ਵਿਚ ਦੀਪਤੀ, ਅੰਡਰ-18 ਵਿਚ ਚਰਨਜੀਤ ਕੌਰ ਬਾਬਾ ਮੋਹਰੀ ਪਬਲਿਕ ਸਕੂਲ ਗੁਰੂਸਰ ਅਤੇ ਰਾਜਪ੍ਰੀਤ ਕੌਰ ਸਾਈਾ ਬਾਦਲ ਚੁਣੇ ਗਏ | ਇਸ ਤੋਂ ਇਲਾਵਾ ਲੜਕਿਆਂ ਦੇ ਅੰਡਰ-14 ਵਰਗ ਵਿਚ ਜੋਬਨਪ੍ਰੀਤ ਸਿੰਘ ਤੇ ਅਭੀਜੋਤ ਸਿੰਘ, ਅੰਡਰ-16 ਵਰਗ ਵਿਚ ਸਾਜਨ ਅਤੇ ਅੰਡਰ-18 ਵਿਚ ਆਰਵ ਖੇੜਾ ਤੇ ਰਾਜਵਿੰਦਰ ਸਿੰਘ ਬੈਸਟ ਐਥਲੀਟ ਚੁਣੇ ਗਏ | ਇਸ ਮੌਕੇ ਐਸੋਸੀਏਸ਼ਨ ਵਲੋਂ ਜੇਤੂ ਖਿਡਾਰੀਆਂ ਨੂੰ ਸਰਟੀਫ਼ਿਕੇਟ ਤੇ ਤਗ਼ਮੇ ਪ੍ਰਦਾਨ ਕੀਤੇ ਗਏ | ਕੁਲਵਿੰਦਰ ਸਿੰਘ ਅਥਲੈਟਿਕ ਕੋਚ, ਰਾਜਤ ਸ਼ਰਮਾ, ਅਨਭੋਲ ਸਿੰਘ ਐੱਨ.ਆਈ.ਐੱਸ., ਕੇਵਲ ਸਿੰਘ ਡੀ.ਪੀ.ਈ. ਲੱਖੇਵਾਲੀ, ਸੁੱਚਾ ਸਿੰਘ ਡੀ.ਪੀ.ਈ. ਰਹੂੜਿਆਂਵਾਲੀ, ਹਰਵਿੰਦਰ ਸਿੰਘ ਵਿਰਕ ਕੋਚ, ਬੇਅੰਤ ਸਿੰਘ, ਹਰਪ੍ਰੀਤ ਸਿੰਘ ਲੰਡੇਰੋਡੇ, ਅਰਮਾਨ ਸਿੰਘ ਸਰਾਂ, ਗੁਰਪਿੰਦਰ ਕੌਰ, ਖ਼ੁਸ਼ਵਿੰਦਰ ਕੌਰ, ਸਹਿਜਪ੍ਰੀਤ ਕੌਰ, ਜਸਬੀਰ ਸਿੰਘ ਜੀ.ਐੱਨ.ਸੀ., ਹਰਗੁਣ ਸਿੰਘ, ਹਰੀਹਰ ਸਿੰਘ ਆਦਿ ਨੇ ਸਹਿਯੋਗ ਦਿੱਤਾ | ਇਨਾਮ ਵੰਡਣ ਤੇ ਸਨਮਾਨਿਤ ਕਰਨ ਦੀ ਰਸਮ ਮਨਜੀਤ ਸਿੰਘ ਬਰਕੰਦੀ ਜ਼ਿਲ੍ਹਾ ਪ੍ਰਧਾਨ ਵਲੋਂ ਨਿਭਾਈ ਗਈ |