28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਮਾਘੀ ਮੇਲੇ ਦੀ ਸ਼ੁਰੂਆਤ ਤੋਂ ਪਹਿਲਾਂ ਯਾਦਗਾਰੀ ਗੇਟਾਂ ਦੀ ਸਾਰ ਲਵੇ ਪ੍ਰਸ਼ਾਸਨ

Ad Position 21
No active advertisement
ਅਜੀਤ ਡੈਸਕ 22-12-2025
ਸ੍ਰੀ ਮੁਕਤਸਰ ਸਾਹਿਬ, 21 ਦਸੰਬਰ (ਰਣਜੀਤ ਸਿੰਘ ਢਿੱਲੋਂ)-ਪਵਿੱਤਰ ਸਥਾਨਕ ਸ਼ਹਿਰ ਦੀ ਮੁੱਖ ਐਂਟਰੀ ਵਾਲੀਆਂ ਸੜਕਾਂ ਉੱਪਰ ਸਿੱਖ ਇਤਿਹਾਸ ਨਾਲ ਸਬੰਧਿਤ ਮਹਾਨ ਸ਼ਖ਼ਸੀਅਤਾਂ ਦੇ ਨਾਂਅ 'ਤੇ ਯਾਦਗਾਰੀ ਗੇਟ ਬਣਾਏ ਹੋਏ ਹਨ | ਇਨ੍ਹਾਂ 'ਚੋਂ ਸਫੈਦ ਰੰਗ ਵਾਲੇ ਗੇਟਾਂ ਦੀ ਉਸਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਵਲੋਂ ਕਰਵਾਈ ਗਈ ਹੈ, ਜਦੋਂ ਕਿ ਲਾਲ ਰੰਗ ਵਾਲੇ ਗੇਟਾਂ ਦੀ ਉਸਾਰੀ ਪੰਜਾਬ ਸਰਕਾਰ ਵਲੋਂ ਕਰਵਾਈ ਗਈ ਹੈ | ਪੰਜਾਬ ਸਰਕਾਰ ਵਲੋਂ ਬਣਵਾਏ ਗਏ ਗੇਟਾਂ ਦਾ ਉਦਘਾਟਨ ਉਸ ਵੇਲੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 13 ਜਨਵਰੀ 2006 ਨੂੰ ਕੀਤਾ ਸੀ | ਕੁਝ ਸਾਲਾਂ ਬਾਅਦ ਹੀ ਸਰਕਾਰੀ ਯਾਦਗਾਰੀ ਗੇਟਾਂ ਦੀ ਹਾਲਤ ਖਸਤਾ ਹੋਣੀ ਸ਼ੁਰੂ ਹੋ ਗਈ | ਕਿਸੇ ਗੇਟ ਉਪਰ ਲਿਖੇ ਅੱਖਰ ਡਿੱਗ ਪਏ, ਕਿਸੇ ਦੇ ਪੱਥਰ ਡਿੱਗ ਪਏ ਤੇ ਕਿਸੇ ਉਪਰ ਬਣੇ ਹੋਏ ਗੁੰਬਦ ਡਿੱਗ ਗਏ | ਜ਼ਿਕਰਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਵਲੋਂ ਉਸਾਰੇ ਗਏ ਸਫੈਦ ਰੰਗ ਦੇ ਯਾਦਗਾਰੀ ਗੇਟ ਦੀ ਹਾਲਤ ਬਹੁਤ ਵਧੀਆ ਹੈ | ਸਰਕਾਰੀ ਯਾਦਗਾਰੀ ਗੇਟਾਂ ਦੀ ਦਿਨੋਂ ਦਿਨ ਬਦ ਤੋਂ ਬਦਤਰ ਹੋ ਰਹੀ ਹਾਲਤ ਦੇਖ ਕੇ ਸ਼ਹਿਰ ਨਿਵਾਸੀਆਂ ਤੇ ਬਾਹਰੋਂ ਆਈਆਂ ਸੰਗਤਾਂ ਦੇ ਮਨਾ ਨੂੰ ਭਾਰੀ ਠੇਸ ਪਹੁੰਚਦੀ ਹੈ | ਦਸਵੀਂ ਪਾਤਿਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪਵਿੱਤਰ ਚਰਨ ਛੋਹ ਪ੍ਰਾਪਤ ਸਥਾਨਕ ਸ਼ਹਿਰ ਦੀ ਧਰਤੀ 'ਤੇ ਹਰ ਸਾਲ ਲੱਖਾਂ ਦੀ ਗਿਣਤੀ ਵਿਚ ਮੇਲਾ ਮਾਘੀ ਤੇ ਹੋਰ ਇਤਿਹਸਕ ਦਿਨਾਂ 'ਤੇ ਇਥੋਂ ਦੇ ਗੁਰਦੁਆਰਾ ਸਾਹਿਬਾਨਾਂ ਵਿਖੇ ਸੀਸ ਨਿਵਾਉਣ ਲਈ ਆਉਂਦੇ ਹਨ | ਖਸਤਾ ਹਾਲ ਸਰਕਾਰੀ ਯਾਦਗਾਰੀ ਗੇਟਾਂ ਦੀ ਹਾਲਤ ਸੁਧਾਰਨ ਲਈ ਸਮਾਜ ਦੇ ਭਲੇ ਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਵਰਕਿੰਗ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੇ ਪ੍ਰਧਾਨ ਜਗਦੀਸ਼ ਰਾਏ ਢੋਸੀਵਾਲ ਨੇ ਆਪਣੀ ਸੰਸਥਾ ਵਲੋਂ ਇਹ ਮਾਮਲਾ ਕਈ ਵਾਰ ਜ਼ਿਲ੍ਹਾ ਪ੍ਰਸ਼ਾਸਨ ਕੋਲ ਉਠਾਇਆ ਸੀ | ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਮਾਰਕਫੈਡ ਦੇ ਜ਼ਿਲ੍ਹਾ ਮੈਨੇਜਰ ਤੋਂ ਮੰਗ ਕੀਤੀ ਹੈ ਕਿ ਆਉਂਦੇ ਮਾਘੀ ਮੇਲੇ ਤੋਂ ਪਹਿਲਾਂ ਪਹਿਲਾਂ ਇਨ੍ਹਾਂ ਸਰਕਾਰੀ ਯਾਦਗਾਰੀ ਗੇਟਾਂ ਦੀ ਹਾਲਤ ਸੁਧਾਰੀ ਜਾਵੇ ਤਾਂ ਜੋ ਸ਼ਰਧਾਲੂਆਂ ਦੇ ਮਨਾ ਨੂੰ ਪਹੁੰਚ ਰਹੀ ਠੇਸ ਨੂੰ ਰੋਕਿਆ ਜਾ ਸਕੇ |
Ad Position 22
No active advertisement
ਪਿਛਲੀ ਖ਼ਬਰ ਕੋਠੇ ਥੇਹ ਵਾਲਾ 'ਚ ਸ਼ਹੀਦਾਂ ਦੀ ਯਾਦ 'ਚ ਗੁਰਮਤਿ ਸਮਾਗਮ ਅਗਲੀ ਖ਼ਬਰ ਮੋਦੀ ਸਰਕਾਰ ਵਲੋਂ ਲਿਆਂਦੇ ਜਾ ਰਹੇ ਬਿੱਲਾਂ ਵਿਰੁੱਧ ਝੰਡਾ ਮਾਰਚ 28 ਤੋਂ
Ad Position 24