27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਸਰਕਾਰੀ ਹਾਈ ਸਕੂਲ ਤਰਮਾਲਾ ਵਿਖੇ ਸਾਲਾਨਾ ਸਮਾਗਮ ਸਤਰੰਗੀ ਪੀਂਘ ਕਰਵਾਇਆ

Ad Position 21
No active advertisement
ਅਜੀਤ ਡੈਸਕ 22-12-2025
ਲੰਬੀ, 21 ਦਸੰਬਰ (ਮੇਵਾ ਸਿੰਘ)-ਪੀ.ਐਮ. ਸ੍ਰੀ ਸਰਕਾਰੀ ਹਾਈ ਸਕੂਲ ਤਰਮਾਲਾ ਵਿਖੇ ਬੀਤੀ ਕੱਲ੍ਹ ਸਾਲਾਨਾ ਸਮਾਗਮ 'ਸਤਰੰਗੀ ਪੀਂਘ' ਕਰਵਾਇਆ ਗਿਆ | ਇਸ ਮੌਕੇ ਜਸਪਾਲ ਮੌਂਗਾ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਮੁਕਤਸਰ ਸਾਹਿਬ ਮੁੱਖ ਮਹਿਮਾਨ ਵਜੋਂ, ਅਜੈ ਸ਼ਰਮਾ, ਰਜਿੰਦਰ ਸੋਨੀ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਮੁਕਤਸਰ ਸਾਹਿਬ, ਬੀ.ਐਨ.ਓ ਲੰਬੀ ਓਨਮਦੀਪ ਸਿੰਘ, ਬੀ.ਐਨ.ਓ ਮਲੋਟ ਸੁਖਦੇਵ ਸਿੰਘ, ਬੀ.ਪੀ.ਓ ਲੰਬੀ ਬਲਵਿੰਦਰ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ | ਸਕੂਲ ਹੈੱਡਮਾਸਟਰ ਅਮਨਦੀਪ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ | ਇਸ ਮੌਕੇ ਵਿਦਿਆਰਥੀਆਂ ਵਲੋਂ ਗਿੱਧਾ, ਭੰਗੜਾ, ਰਾਜਸਥਾਨੀ ਡਾਂਸ, ਹਰਿਆਣਵੀ ਡਾਂਸ, ਸਕਿੱਟ, ਗੀਤ, ਯੋਗਾ ਕਰਤਬ ਅਤੇ ਹੋਰ ਪ੍ਰੋਗਰਾਮ ਪੇਸ਼ ਕੀਤੇ | ਸਾਲਾਨਾ ਰਸਾਲੇ 'ਅੰਜੁਮਨ' ਦਾ ਵੀ ਵਿਮੋਚਨ ਕੀਤਾ ਗਿਆ | ਪਿੰਡ ਦੇ ਪ੍ਰਤੀਨਿਧ ਸਰਪੰਚ ਬਲਵਿੰਦਰ ਸਿੰਘ, ਚੇਅਰਮੈਨ ਜਗਜੀਤ ਸਿੰਘ, ਨੰਬਰਦਾਰ ਨਰਿੰਦਰਪਾਲ ਸਿੰਘ, ਕੁਲਵੀਰ ਸਿੰਘ, ਵਜਿੰਦਰ ਕੁਮਾਰ, ਪੰਚਾਇਤ ਮੈਂਬਰਾਂ, ਵਿਦਿਆਰਥੀਆ ਦੇ ਮਾਪਿਆਂ ਤੇ ਹੋਰ ਪਤਵੰਤੇ ਸੱਜਣਾ ਨੇ ਵਿਦਿਆਰਥੀਆਂ ਅਤੇ ਸਕੂਲ ਸਟਾਫ਼ ਦੀ ਕਾਰਗੁਜਾਰੀ ਦੀ ਪ੍ਰਸੰਸ਼ਾ ਕੀਤੀ | ਇਸ ਮੌਕੇ ਪਿ੍ੰਸੀਪਲ ਇੰਦਰਜੀਤ ਸਿੰਗਲਾ, ਕੁਲਦੀਪ ਕੁਮਾਰ, ਸੁਭਾਸ਼ ਨੈਣ, ਗੁਰਵਿੰਦਰ ਸਿੰਘ, ਅਸ਼ੋਕ ਵਰਮਾ, ਅਨਿਲ ਕੁਮਾਰ, ਵਿਨੋਦ ਡੂਡੀ, ਰੇਨੂੰ ਬਾਲਾ, ਸੰਦੀਪ ਅਰੋੜਾ, ਪਰਮਜੀਤ ਕੌਰ, ਜਗਨੰਦਨ ਸਿੰਘ, ਧਰਮਪਾਲ ਸਹਾਰਣ, ਰਵਿੰਦਰ ਗੋਇਲ, ਜੁਗਵਿੰਦਰ ਸਿੰਘ ਹੈੱਡਮਾਸਟਰ ਰਵੀ ਬਿਸ਼ਨੋਈ, ਸੁਨੀਲ ਕੁਮਾਰ, ਮਹਿੰਦਰ ਚੌਧਰੀ, ਤਾਰਾ ਚੰਦ, ਕਪਿਲ ਕੁਮਾਰ, ਸਤਪਾਲ ਯਾਦਵ, ਭਗਵੰਤ ਸਿੰਘ, ਰਾਜ ਕੁਮਾਰੀ, ਮੋਹਨ ਪ੍ਰਕਾਸ਼, ਸੰਦੀਪ ਕੁਮਾਰ, ਮੋਹਿਤ ਕੁਮਾਰ ਅਤੇ ਅਧਿਆਪਕ ਯਾਦਵਿੰਦਰ ਸਿੰਘ, ਜਸਵਿੰਦਰ ਪਾਲ ਸਿੰਘ, ਮਹਿੰਦਰ ਸੰਧੂ, ਵਿਸ਼ਾਲ ਛਾਬੜਾ, ਸੁਨੀਲ ਬਾਂਸਲ, ਸੈਲੰਦਰ ਅਗਰਵਾਲ, ਸੌਰਭ ਅਗਰਵਾਲ, ਅਨੂਪ ਕੁਮਾਰ, ਸੰਦੀਪ ਬਿਸ਼ਨੋਈ, ਇੰਦਰਜੀਤ ਬਿਸ਼ਨੋਈ, ਗੁਰਜਿੰਦਰ ਸਿੰਘ, ਮੇਜਰ ਸਿੰਘ, ਗੁਰਪ੍ਰੀਤ ਸਿੰਘ, ਸ਼ਿਵੇਸ਼ ਨਾਰੰਗ, ਰਾਜ ਕੁਮਾਰ, ਪਾਲਾ ਰਾਮ, ਸੁਰਿੰਦਰ ਚਾਹਰ, ਸ਼ਾਮ ਸੁੰਦਰ, ਅੰਮਿ੍ਤਪਾਲ ਸਿੰਘ, ਅਮਨਦੀਪ ਕੌਰ, ਬਲਜੋਧਨ ਸਿੰਘ, ਅਮਨਦੀਪ ਸਿੰਘ ਸੁਧੀਰ ਬਿਸ਼ਨੋਈ, ਵੈਦ ਜੀ ਸੀਤੋ, ਮਹਿਕਦੀਪ, ਆਰਤੀ, ਮਮਤਾ, ਵੇਦ ਪ੍ਰਕਾਸ਼ ਅਤੇ ਬੈਂਕ ਮੈਨੇਜਰ ਅਮਿਤ ਗੋਇਲ, ਨਿਸ਼ਾਂਤ ਛਾਬੜਾ, ਸੁਨੀਲ ਮਲੇਠੀਆ, ਪ੍ਰਵੀਨ ਕੁਮਾਰ ਨੇ ਵਿਸ਼ੇਸ਼ ਸ਼ਿਰਕਤ ਕੀਤੀ |
Ad Position 22
No active advertisement
ਪਿਛਲੀ ਖ਼ਬਰ ਸਫ਼ਰ-ਏ-ਸ਼ਹਾਦਤ ਦੀ ਯਾਦ 'ਚ ਸਕੂਲ ਵਿਖੇ ਵਿਸ਼ੇਸ਼ ਇਤਿਹਾਸਕ ਸਮਾਗਮ ਅਗਲੀ ਖ਼ਬਰ ਪਿੰਡ ਰੁਪਾਣਾ 'ਚ ਨਗਰ ਕੀਰਤਨ ਸਜਾਇਆ
Ad Position 24