27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਲਾਇਨਜ਼ ਕਲੱਬ ਵਲੋਂ ਮੁਫ਼ਤ ਮੈਡੀਕਲ ਜਾਂਚ ਕੈਂਪ

Ad Position 21
No active advertisement
ਅਜੀਤ ਡੈਸਕ 22-12-2025
ਮਲੋਟ, 21 ਦਸੰਬਰ (ਪਾਟਿਲ)-ਲਾਇਨਜ ਕਲੱਬ ਮਲੋਟ (ਦੀ ਰੇਡੀਅੰਟ) ਵਲੋਂ ਦਿਲ ਤੇ ਛਾਤੀ ਨਾਲ ਸਬੰਧਿਤ ਰੋਗਾਂ ਦੀ ਜਾਂਚ ਲਈ ਵਿਸ਼ੇਸ਼ ਮੁਫ਼ਤ ਮੈਡੀਕਲ ਜਾਂਚ ਕੈਂਪ ਐਡਵਰਡਗੰਜ ਹਸਪਤਾਲ ਵਿਖੇ ਲਗਾਇਆ ਗਿਆ | ਪ੍ਰੋਜੈਕਟ ਚੇਅਰਮੈਨ ਪਰਵਿੰਦਰ ਮੌਂਗਾ ਤੇ ਪੀ.ਆਰ.ਓ. ਮਨੋਜ ਅਸੀਜਾ ਨੇ ਦੱਸਿਆ ਕਿ ਮੇਦਾਂਤਾ ਹਸਪਤਾਲ ਗੁਰੂਗ੍ਰਾਮ ਦੇ ਮਾਹਿਰ ਡਾ. ਐਸ ਕੇ ਤਨੇਜਾ ਤੇ ਡਾ. ਦੀਪਾਂਸ਼ੂ ਰਾਓ ਵਲੋਂ ਆਪਣੀਆਂ ਟੀਮਾਂ ਨਾਲ ਦਿਲ ਤੇ ਛਾਤੀ ਨਾਲ ਸਬੰਧਿਤ ਬਿਮਾਰੀਆਂ ਦੀ ਜਾਂਚ ਕੀਤੀ ਗਈ | ਕੈਂਪ ਵਿਚ ਬਲੱਡ ਪ੍ਰੇਸ਼ਰ, ਬੀ.ਐਮ.ਡੀ, ਬਲੱਡ ਸ਼ੂਗਰ, ਪੀ.ਐਫ.ਟੀ, ਈ.ਸੀ.ਜੀ, ਛਾਤੀ ਦਾ ਐਕਸਰੇ ਆਦਿ ਟੈਸਟਾਂ ਦੇ ਅਧਾਰ 'ਤੇ ਮਰੀਜ਼ਾਂ ਨੂੰ ਦਵਾਈਆਂ ਲੈਣ ਸੰਬੰਧੀ ਹਦਾਇਤਾਂ ਦਿੱਤੀਆਂ ਗਈਆਂ | ਕਲੱਬ ਦੇ ਪ੍ਰਧਾਨ ਵਰਿੰਦਰ ਬਾਂਸਲ ਤੇ ਚਾਰਟਰ ਪ੍ਰੈਜੀਡੈਂਟ ਮੁਨੀਸ਼ ਗਗਨੇਜਾ ਵਲੋਂ ਦੱਸਿਆ ਗਿਆ ਕਿ ਕਲੱਬ ਵਲੋਂ ਆਪਣੇ ਸਮਾਜ ਸੇਵੀ ਕੰਮਾਂ ਨੂੰ ਜਾਰੀ ਰੱਖਦੇ ਹੋਏ ਇਹ ਕੈਂਪ ਆਮ ਲੋਕਾਂ, ਖਾਸ ਕਰਕੇ ਲੋੜਵੰਦ ਮਰੀਜ਼ਾਂ ਨੂੰ ਧਿਆਨ ਵਿਚ ਰੱਖ ਕੇ ਲਗਾਇਆ ਗਿਆ ਹੈ ਤਾਂ ਜੋ ਲੋਕ ਸਮੇਂ ਸਿਰ ਆਪਣੀ ਸਿਹਤ ਦੀ ਜਾਂਚ ਕਰਵਾ ਸਕਣ | ਕੈਂਪ ਵਿਚ ਕਲੱਬ ਪ੍ਰਧਾਨ ਵਰਿੰਦਰ ਬਾਂਸਲ, ਚਾਰਟਰਡ ਪ੍ਰੈਸੀਡੈਂਟ ਮਨੀਸ਼ ਗਗਨੇਜਾ, ਸਕੱਤਰ ਬਲਜੀਤ ਭੁੱਲਰ, ਕੈਸ਼ੀਅਰ ਰੂਬੀ ਮੱਕੜ, ਅਨਿਲ ਡਾਵਰ, ਅਸ਼ਵਨੀ ਮੱਕੜ, ਹਰਜਿੰਦਰ ਪਾਲ ਸਿੰਘ ਮੱਕੜ, ਅਜੇ ਤਨੇਜਾ, ਰਜਿੰਦਰ ਭੁਸਰੀ, ਡਾ. ਵਿਸ਼ਾਲ ਵਧਵਾ, ਡਾ. ਮੋਹਨਜੀਤ ਤਨੇਜਾ, ਰਕੇਸ਼ ਆਹੂਜਾ, ਦਵਿੰਦਰ ਮੌਂਗਾ, ਸੁਖਵਿੰਦਰ ਸਿੰਘ ਬੱਬੂ ਸੋਨੂੰ, ਅਸ਼ਵਨੀ ਸ਼ਰਮਾ, ਨਵਰਤਨ ਸੁਖੀਜਾ, ਸੰਜੀਵ ਕਮਰਾ, ਸੁਰੇਸ਼ ਸੋਨੀ ਵਲੋਂ ਕੈਂਪ 'ਚ ਸੇਵਾ ਨਿਭਾਈ ਗਈ |
Ad Position 22
No active advertisement
ਪਿਛਲੀ ਖ਼ਬਰ ਚੋਣਾਂ 'ਚ ਅਕਾਲੀ ਦਲ ਦੀ ਜਿੱਤ 'ਤੇ ਹਨੀ ਫੱਤਣਵਾਲਾ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਨੂੰ ਵਧਾਈ ਦਿੱਤੀ ਅਗਲੀ ਖ਼ਬਰ ਸਫ਼ਰ-ਏ-ਸ਼ਹਾਦਤ ਦੀ ਯਾਦ 'ਚ ਸਕੂਲ ਵਿਖੇ ਵਿਸ਼ੇਸ਼ ਇਤਿਹਾਸਕ ਸਮਾਗਮ
Ad Position 24