ਸ੍ਰੀ ਮੁਕਤਸਰ ਸਾਹਿਬ, 22 ਦਸੰਬਰ (ਰਣਜੀਤ ਸਿੰਘ ਢਿੱਲੋਂ)-ਬਲਾਕ ਸੰਮਤੀ ਜ਼ੋਨ ਉਦੇਕਰਨ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਜਸਵਿੰਦਰ ਕੌਰ ਪਤਨੀ ਜੀਵਨ ਸਿੰਘ ਉਦੇਕਰਨ ਨੇ 415 ਵੋਟਾਂ ਦੇ ਫ਼ਰਕ ਨਾਲ ਜਿੱਤ ਹਾਸਿਲ ਕੀਤੀ ਹੈ | ਇਸ ਜ਼ੋਨ ਵਿਚ ਉਦੇਕਰਨ ਤੋਂ ਇਲਾਵਾ ਚੌਂਤਰਾ ਅਤੇ ਚੜੇਵਾਨ ਪਿੰਡ ਪੈਂਦੇ ਹਨ | ਇਸ ਸੰਬੰਧ ਵਿਚ ਜੇਤੂ ਅਕਾਲੀ ਉਮੀਦਵਾਰ ਜਸਵਿੰਦਰ ਕੌਰ ਦੇ ਪਤੀ ਜੀਵਨ ਸਿੰਘ ਉਦੇਕਰਨ, ਅੰਗਰੇਜ਼ ਸਿੰਘ ਸਾਬਕਾ ਸਰਪੰਚ ਉਦੇਕਰਨ, ਅਮਰ ਸਿੰਘ, ਅੰਮਿ੍ਤਦੀਪ ਸਿੰਘ, ਦਲਜੀਤ ਸਿੰਘ, ਹੀਰਾ ਸਿੰਘ, ਸੁਖਵੀਰ ਸਿੰਘ, ਸੂਬਾ ਸਿੰਘ, ਹਰਜੀਤ ਸਿੰਘ, ਗੁਰਾਂਦਿੱਤਾ ਸਿੰਘ, ਵਕੀਲ ਸਿੰਘ, ਦਰਸ਼ਨ ਸਿੰਘ, ਰਾਜਵਿੰਦਰ ਸਿੰਘ, ਰਾਜਪਾਲ ਸਿੰਘ, ਬਲਵੰਤ ਸਿੰਘ ਭਾਈਕਾ ਆਦਿ ਨੇ ਢਾਣੀ ਬਰਕੰਦੀ ਵਿਖੇ ਪਹੁੰਚ ਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦਾ ਮੂੰਹ ਮਿੱਠਾ ਕਰਵਾਇਆ ਅਤੇ ਹਾਰ ਪਹਿਨਾ ਕੇ ਵਧਾਈ ਦਿੱਤੀ | ਇਸ ਮੌਕੇ ਰੋਜ਼ੀ ਬਰਕੰਦੀ ਨੇ ਸਮੂਹ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਰਕਰਾਂ ਦੀ ਮਿਹਨਤ ਸਦਕਾ ਹੀ ਵੱਡੀ ਜਿੱਤ ਸੰਭਵ ਹੋਈ ਹੈ |