06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਸਿੱਖਿਆ ਵਿਭਾਗ ਵਲੋਂ ਸੂਬਾ ਪੱਧਰੀ ਮੁਕਾਬਲਿਆਂ 'ਚ ਜੇਤੂ ਖਿਡਾਰਨਾਂ ਤੇ ਕਲੱਬ ਮੈਂਬਰਾਂ ਦਾ ਸਨਮਾਨ <br/>

Ad Position 21
repet_subhas-goyals [Copy P29]
ਅਜੀਤ ਡੈਸਕ 24-12-2025
ਸ੍ਰੀ ਮੁਕਤਸਰ ਸਾਹਿਬ, 23 ਦਸੰਬਰ (ਰਣਜੀਤ ਸਿੰਘ ਢਿੱਲੋਂ)-ਰਾਜ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਵਿਚ ਹਾਕੀ ਮੁਕਾਬਲਿਆਂ 'ਚ ਲੜਕੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ | ਅੱਜ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਜਸਪਾਲ ਮੋਂਗਾ, ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਯਾਦਵਿੰਦਰ ਸਿੰਘ ਮਾਨ, ਡਿਪਟੀ ਜ਼ਿਲ੍ਹਾ ਸਿਖਿਆ ਅਫ਼ਸਰ ਰਜਿੰਦਰ ਸੋਨੀ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਜਗਦੀਪ ਸਿੰਘ ਵਲੋਂ ਪਿਛਲੇ ਦਿਨੀਂ ਸੂਬਾ ਪੱਧਰੀ ਹਾਕੀ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਈਆਂ ਖਿਡਾਰਨਾਂ ਦਾ ਸਨਮਾਨ ਕੀਤਾ ਗਿਆ | ਇਨ੍ਹਾਂ ਖਿਡਾਰਨਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨ ਤੇ ਹੌਂਸਲਾ ਅਫ਼ਜਾਈ ਕਰਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ ਅਧਿਕਾਰੀਆਂ ਵਲੋਂ ਬੱਚਿਆਂ ਨੂੰ ਉਜਵਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ | ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਜਿੰਦਰ ਸੋਨੀ ਤੇ ਬੀ.ਪੀ.ਈ.ਓ. ਜਗਦੀਪ ਸਿੰਘ ਵੀ ਸ਼ਾਮਿਲ ਹੋਏ ਅਤੇ ਉਨ੍ਹਾਂ ਨੇ ਵੀ ਇਸ ਸ਼ਾਨਦਾਰ ਪ੍ਰਾਪਤੀ 'ਤੇ ਖ਼ੁਸ਼ੀ ਦਾ ਇਜ਼ਹਾਰ ਕਰਦੇ ਹੋਏ ਇਸ ਮਾਣਮੱਤੀ ਪ੍ਰਾਪਤੀ ਲਈ ਵਿਦਿਆਰਥਣਾਂ ਨੂੰ ਵਧਾਈ ਦਿੱਤੀ | ਜਿੱਥੇ ਵਿਦਿਆਰਥਣਾਂ ਨੂੰ ਸਨਮਾਨਿਤ ਕਰਦਿਆਂ ਆਏ ਹੋਏ ਮਹਿਮਾਨਾਂ ਵਲੋਂ ਮਾਣ ਮਹਿਸੂਸ ਕੀਤਾ ਗਿਆ, ਉੱਥੇ ਹੀ ਵਿਸ਼ੇਸ਼ ਤੌਰ 'ਤੇ ਮਾਈ ਭਾਗੋ ਹਾਕੀ ਕਲੱਬ ਦੇ ਮੈਂਬਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ | ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਬਾਵਾ ਯਾਦਵਿੰਦਰ ਸਿੰਘ ਲਾਲੀ, ਜਗਤਾਰ ਸਿੰਘ ਬਰਾੜ ਚੇਅਰਮੈਨ ਮਾਈ ਭਾਗੋ ਹਾਕੀ ਕਲੱਬ, ਸਤਪਾਲ ਸਿੰਘ ਮਾਨ ਇੰਟਰਨੈਸ਼ਨਲ ਹਾਕੀ ਟੀਮ ਕੋਚ ਜੋ ਇੰਟਰਨੈਸ਼ਨਲ ਪਲੇਅਰ ਵੀ ਰਹੇ ਹਨ, ਉਨ੍ਹਾਂ ਨੇ ਵੀ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਮੰਚ ਸੰਚਾਲਨ ਕਰਦਿਆਂ ਅਧਿਆਪਕ ਸੁਖਦੇਵ ਸਿੰਘ ਨੇ ਦੱਸਿਆ ਕਿ ਇਨ੍ਹਾਂ ਵਿਦਿਆਰਥਣਾਂ ਨੇ ਇਸ ਪ੍ਰਾਪਤੀ ਲਈ ਬਹੁਤ ਲੰਮੇ ਸਮੇਂ ਤੋਂ ਮਿਹਨਤ ਕੀਤੀ ਹੈ | ਇਸ ਮੌਕੇ ਗੁਰਮੀਤ ਸਿੰਘ ਗੱਗੀ ਕੋਚ, ਕਲੱਬ ਪ੍ਰਧਾਨ ਇੰਦਰਜੀਤ ਕੌਰ, ਗਾਈਡ ਨਿਰਮਲਜੀਤ ਸਿੰਘ, ਟੀਮ ਮੈਨੇਜਰ ਮੀਨਾ, ਗੁਰਪ੍ਰੀਤ ਸਿੰਘ ਫ਼ੌਜੀ, ਵੀਰਪਾਲ ਕੌਰ, ਪਰਮਜੀਤ ਕੌਰ, ਗੁਰਦਿੱਤ ਸਿੰਘ, ਪੂਜਾ ਦੂਆ, ਅਮੀਤ ਕੌਰ, ਡਿੰਪਲ, ਵਿਸ਼ਾਲੀ ਸਤਿੰਦਰ ਕੌਰ, ਸੁਹਿਰਦਇਕਬਾਲ ਕੌਰ, ਅਮਨਦੀਪ ਕੌਰ, ਕੁਲਵੰਤ ਕੌਰ, ਰੁਪਿੰਦਰ ਕੌਰ, ਜਮਨਾ ਬਾਈ, ਪਰਮਜੀਤ ਕੌਰ, ਦਵਿੰਦਰ ਕੌਰ, ਨਰਿੰਦਰ ਸੱਚਦੇਵਾ, ਨਿਰਮਲਾ ਦੇਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਕ੍ਰਿਸ਼ਨ ਭਗਵਾਨ ਗਊਸ਼ਾਲਾ ਵਿਖੇ ਗਊ ਭਲਾਈ ਕੈਂਪ ਅਗਲੀ ਖ਼ਬਰ ਪੰਜਾਬੀ ਨੌਜਵਾਨ ਮਿਹਨਤ ਨਾਲ ਵੱਡੇ ਅਫ਼ਸਰ ਬਣ ਸਕਦੇ ਹਨ-ਡਾ. ਢਿੱਲੋਂ
Ad Position 24