05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਮਿਮਿਟ ਕਾਲਜ ਦੇ ਨੇਵੀ ਵਿੰਗ ਐਨ.ਸੀ.ਸੀ. ਕੈਡਿਟਾਂ ਦੀ ਚੋਣ

ਮਲੋਟ, 4 ਸਤੰਬਰ (ਪਾਟਿਲ)-ਸੰਸਥਾ ਮਲੋਟ ਇੰਸਟੀਟਿਊਟ ਆਫ਼ ਮੈਨੇਜਮੈਂਟ ਐਂਡ ਇਨਫਾਰਮੇਸ਼ਨ ਟੈਕਨੋਲੋਜੀ ਮਲੋਟ ਦੇ ਐਨ. ਸੀ.

Ad Position 21
repet_subhas-goyals [Copy P29]
ਅਜੀਤ ਡੈਸਕ 05-09-2026
ਮਲੋਟ, 4 ਸਤੰਬਰ (ਪਾਟਿਲ)-ਸੰਸਥਾ ਮਲੋਟ ਇੰਸਟੀਟਿਊਟ ਆਫ਼ ਮੈਨੇਜਮੈਂਟ ਐਂਡ ਇਨਫਾਰਮੇਸ਼ਨ ਟੈਕਨੋਲੋਜੀ ਮਲੋਟ ਦੇ ਐਨ.ਸੀ.ਸੀ ਨੇਵਲ ਯੂਨਿਟ ਵਲੋਂ ਡਾਇਰੈਕਟਰ ਡਾ. ਅਸ਼ਵਨੀ ਕੁਮਾਰ ਬਾਂਸਲ ਅਤੇ ਲੈਫਟੀਨੈਂਟ ਕਮਾਂਡਰ ਜਤਿੰਦਰ ਸਿੰਘ, ਕਮਾਂਡਿੰਗ ਅਫ਼ਸਰ 3 ਪੰਜਾਬ ਨੇਵਲ ਯੂਨਿਟ ਐੱਨ.ਸੀ.ਸੀ ਬਠਿੰਡਾ ਦੀ ਰਹਿਨੁਮਾਈ ਹੇਠ ਐਨ . ਸੀ.ਸੀ ਨੇਵੀ ਵਿੰਗ ਲਈ ਸੈਸ਼ਨ 2026-27 ਦੇ ਲਈ ਨਵੇਂ ਕੈਡੇਟ ਦੀ ਚੋਣ ਕੀਤੀ ਗਈ। ਸੰਸਥਾ ਦੇ ਐਸੋਸੀਏਟ ਐਨ.ਸੀ.ਸੀ ਅਫ਼ਸਰ ਸਬ ਲੈਫਟੀਨੈਂਟ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਇਸ ਮੌਕੇ ਸੀਨੀਅਰ ਵਿੰਗ ਲੜਕੇ ਅਤੇ ਲੜਕੀਆਂ ਦੀ ਨੇਵੀ ਵਿੰਗ ਐਨ.ਸੀ.ਸੀ ਲਈ ਚੋਣ ਕੀਤੀ ਗਈ। ਪੰਜਾਬ ਨੇਵਲ ਯੂਨਿਟ ਐਨ.ਸੀ.ਸੀ ਬਠਿੰਡਾ ਤੋਂ ਸੰਸਥਾ ਵਿਖੇ ਆਏ ਪੀ.ਆਈ ਸਟਾਫ਼ ਮੋਹਿਤ (ਪੀਓਸੀਓਐਮ) ਅਤੇ ਅਕਸ਼ੇ (ਐਲਐਲਓਜੀ) ਵਲੋਂ ਐਨ.ਸੀ ਚੋਣ ਵਿਧੀ ਰਾਹੀਂ ਲਿਖਤੀ ਪੇਪਰ ਅਤੇ ਸਰੀਰਕ ਟੈਸਟ ਪਾਸ ਹੋਏ ਕੈਡੇਟ ਦੀ ਚੋਣ ਕੀਤੀ ਗਈ। ਸੰਸਥਾ ਦੇ ਡਾਇਰੈਕਟਰ ਡਾ. ਅਸ਼ਵਨੀ ਕੁਮਾਰ ਬਾਂਸਲ ਨੇ ਲੈਫਟੀਨੈਂਟ ਕਮਾਂਡਰ ਜਤਿੰਦਰ ਸਿੰਘ ਕਮਾਂਡਿੰਗ ਅਫ਼ਸਰ ਦਾ ਧੰਨਵਾਦ ਕੀਤਾ ਅਤੇ ਨਵੇਂ ਚੁਣੇ ਗਏ ਕੈਡੇਟ ਨੂੰ ਵਧਾਈ ਦਿੱਤੀ। ਇਸ ਮੌਕੇ ਸੰਸਥਾ ਦੇ ਐਸੋਸੀਏਟ ਐਨ.ਸੀ.ਸੀ ਅਫ਼ਸਰ ਸਬ ਲੈਫਟੀਨੈਂਟ ਸੁਰਿੰਦਰ ਕੁਮਾਰ, ਕਲਰਕ ਪ੍ਰੇਮਲਤਾ, ਐਨ.ਸੀ.ਸੀ ਕੈਡੇਟ ਅਤੇ ਸਮੂਹ ਵਿਦਿਆਰਥੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਐਸ.ਡੀ. ਸਕੂਲ ’ਚ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਬਿਨਾਂ ਮੁਕਾਬਲਾ ਚੁਣੇ ਗਏ ਉਮੀਦਵਾਰ ਅਤੇ ਆਰ ਓ ਤਨਵੀਰ ਜੋਸ਼ੀ। ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪੰ...
Ad Position 24