05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਬਿਨਾਂ ਮੁਕਾਬਲਾ ਚੁਣੇ ਗਏ ਉਮੀਦਵਾਰ ਅਤੇ ਆਰ ਓ ਤਨਵੀਰ ਜੋਸ਼ੀ। ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪੰਜ ਆਹੁਦੇਦਾਰ ਬਿਨਾਂ ਮੁਕਾਬਲਾ ਚੁਣੇ

ਸ੍ਰੀ ਮੁਕਤਸਰ ਸਾਹਿਬ, 4 ਸਤੰਬਰ( ਹਰਮਹਿੰਦਰ ਪਾਲ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪੰਜ ਆਹੁਦੇਦਾਰ ਬਿਨ੍ਹਾਂ ਮੁਕਾਬਲਾ ਚੁਣੇ ਗਏ ਹਨ। ਚੋਣਾਂ ਦੇ ਰਿਟਰਨਿੰਗ ਅਫ਼ਸਰ ਐਡਵੋਕੇਟ ਤਨਵੀਰ ਜੋਸ਼ੀ ਨੇ ਦੱਸਿਆ ਕਿ ਐਸੋਸੀਏਸ਼ਨ ਦੇ 684 ਵੋਟਰ ਹਨ ਅਤੇ ਚੋਣਾਂ 11 ਸਤੰਬਰ ਨੂੰ ਹੋਣੀਆਂ ਹਨ।

Ad Position 21
repet_subhas-goyals [Copy P29]
ਪ੍ਰਧਾਨਗੀ ਵਾਸਤੇ ਗੌਤਮ ਅਰੋੜਾ ਤੇ ਮਨਜਿੰਦਰ ਚਾਹਲ ’ਚ ਸਖ਼ਤ ਮੁਕਾਬਲਾ 05-09-2026
ਸ੍ਰੀ ਮੁਕਤਸਰ ਸਾਹਿਬ, 4 ਸਤੰਬਰ( ਹਰਮਹਿੰਦਰ ਪਾਲ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪੰਜ ਆਹੁਦੇਦਾਰ ਬਿਨ੍ਹਾਂ ਮੁਕਾਬਲਾ ਚੁਣੇ ਗਏ ਹਨ। ਚੋਣਾਂ ਦੇ ਰਿਟਰਨਿੰਗ ਅਫ਼ਸਰ ਐਡਵੋਕੇਟ ਤਨਵੀਰ ਜੋਸ਼ੀ ਨੇ ਦੱਸਿਆ ਕਿ ਐਸੋਸੀਏਸ਼ਨ ਦੇ 684 ਵੋਟਰ ਹਨ ਅਤੇ ਚੋਣਾਂ 11 ਸਤੰਬਰ ਨੂੰ ਹੋਣੀਆਂ ਹਨ। ਨਾਮਜ਼ਦਗੀ ਪੱਤਰ 27 ਅਗਸਤ ਨੂੰ ਲਏ ਸਨ ਜਿੰਨ੍ਹਾਂ ਦੀ 28 ਅਗਸਤ ਨੂੰ ਪੜਤਾਲ ਕਰਨ ਉਪਰੰਤ ਪਾਇਆ ਗਿਆ ਕਿ ਮੀਤ ਪ੍ਰਧਾਨ ਲਈ ਅਮਨਦੀਪ ਸ਼ਰਮਾ, ਮੀਤ ਪ੍ਰਧਾਨ (ਇਸਤਰੀ) ਲਈ ਰਾਜਵਿੰਦਰ ਕੌਰ ਬਰਾੜ, ਸਕੱਤਰ ਲਈ ਵਿੱਕੀ ਰੁਪਾਣਾ, ਜੁਆਇੰਟ ਸਕੱਤਰ ਦੇ ਅਹੁਦੇ ਵਾਸਤੇ ਅਰੁਣਜੀਤ ਕੌਰ ਅਤੇ ਖਜ਼ਾਨਚੀ ਦੇ ਅਹੁਦੇ ਲਈ ਅਮਨਦੀਪ ਕੁਮਾਰ ਉਰਫ ਅਮਨ ਧਮੀਜਾ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ ਤੇ ਉਨ੍ਹਾਂ ਦੇ ਮੁਕਾਬਲੇ ਕਿਸੇ ਨੇ ਕਾਗਜ਼ ਦਾਖਲ ਨਹੀਂ ਕੀਤੇ। ਇਸ ਲਈ ਮੀਤ ਪ੍ਰਧਾਨ ਅਮਨਦੀਪ ਸ਼ਰਮਾ ਤੇ ਰਾਜਵਿੰਦਰ ਕੌਰ ਬਰਾੜ, ਸਕੱਤਰ ਵਿੱਕੀ ਰੁਪਾਣਾ, ਜੁਆਇੰਟ ਸਕੱਤਰ ਅਰੁਣਜੀਤ ਕੌਰ, ਖਜ਼ਾਨਚੀ ਅਮਨਦੀਪ ਕੁਮਾਰ ਉਰਫ਼ ਅਮਨ ਧਮੀਜਾ ਨੂੰ ਨਾਮਜ਼ਦ ਕਰ ਦਿੱਤਾ ਗਿਆ। ਐਡਵੋਕੇਟ ਜੋਸ਼ੀ ਨੇ ਦੱਸਿਆ ਕਿ ਹੁਣ ਮੁਕਾਬਲਾ ਸਿਰਫ ਪ੍ਰਧਾਨ ਦੇ ਅਹੁਦੇ ਵਾਸਤੇ ਗੌਤਮ ਅਰੋੜਾ ਅਤੇ ਮਨਜਿੰਦਰ ਸਿੰਘ ਚਾਹਲ ਦੇ ਵਿਚਕਾਰ ਹੈ। ਰਿਟਰਨਿੰਗ ਅਫ਼ਸਰ ਐਡਵੋਕੇਟ ਤਨਵੀਰ ਜੋਸ਼ੀ ਨੇ ਦੱਸਿਆ ਕਿ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਇਸ ਵਾਰ ਮੀਤ ਪ੍ਰਧਾਨ (ਇਸਤਰੀ) ਦਾ ਨਵਾਂ ਅਹੁਦਾ ਤਿਆਰ ਕੀਤਾ ਗਿਆ ਹੈ। ਇਸ ਅਹੁਦੇ ਵਾਸਤੇ ਸਿਰਫ ਇਸਤਰੀ ਵਕੀਲ ਹੀ ਦਾਅਵੇਦਾਰੀ ਪੇਸ਼ ਕਰ ਸਕਦੀਆਂ ਹਨ। ਇਸ ਦਾ ਕਾਰਨ ਔਰਤ ਵਕੀਲਾਂ ਦੀਆ ਜ਼ਰੂਰਤਾਂ, ਮੁਸ਼ਕਲਾਂ ਤੇ ਸਮੱਸਿਆਵਾਂ ਦਾ ਹੱਲ ਪਹਿਲ ਦੇ ਆਧਾਰ ’ਤੇ ਕਰਨਾ ਹੈ।
Ad Position 22
No active advertisement
ਪਿਛਲੀ ਖ਼ਬਰ ਮਿਮਿਟ ਕਾਲਜ ਦੇ ਨੇਵੀ ਵਿੰਗ ਐਨ.ਸੀ.ਸੀ. ਕੈਡਿਟਾਂ ਦੀ ਚੋਣ ਅਗਲੀ ਖ਼ਬਰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ 12 ਲੋੜਵੰਦ ਔਰਤਾਂ ਨੂੰ ਸਿਲਾਈ ਮਸ਼ੀਨਾਂ ਦਿੱਤੀਆਂ
Ad Position 24