05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ 12 ਲੋੜਵੰਦ ਔਰਤਾਂ ਨੂੰ ਸਿਲਾਈ ਮਸ਼ੀਨਾਂ ਦਿੱਤੀਆਂ

ਸ੍ਰੀ ਮੁਕਤਸਰ ਸਾਹਿਬ, 4 ਸਤੰਬਰ (ਰਣਜੀਤ ਸਿੰਘ ਢਿੱਲੋਂ)-ਅਰਵਿੰਦਰ ਪਾਲ ਸਿੰਘ ਚਾਹਲ ਬੂੜਾ ਗੁੱਜਰ ਜ਼ਿਲ੍ਹਾ ਪ੍ਰਧਾਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਲੜਕੇ ਲੜਕੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਵੱਡੀ ਪੱਧਰ ’ਤੇ ਸਿਖਲਾਈ ਸੈਂਟਰ ਜਿਵੇਂ ਕਿ ਬਿਊਟੀ ਪਾਰਲਰ, ਕੰਪਿਊਟਰ ਸੈਂਟਰ ਅਤੇ ਸਿਲਾਈ ਸੈਂਟਰ ਚੱਲ ਰਹੇ ਹਨ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ 8 ਮੁਫ਼ਤ ਸਿਖਲਾਈ ਸੈਂਟਰ (ਮਲੋਟ, ਮੁਕਤਸਰ, ਲੰਬੀ,) ਚੱਲ ਰਹੇ ਹਨ, ਇਨ੍ਹਾਂ ਵਿਚ 6 ਮਹੀਨਿਆਂ ਦੀ ਸਿਖਲਾਈ ਦੌਰਾਨ ਸਿਖਿਆਰਥੀਆਂ ਤੋਂ ਕੋਈ ਵੀ ਫ਼ੀਸ ਨਹੀਂ ਲਈ ਜਾਂਦੀ।

Ad Position 21
repet_subhas-goyals [Copy P29]
ਅਜੀਤ ਡੈਸਕ 05-09-2026
ਸ੍ਰੀ ਮੁਕਤਸਰ ਸਾਹਿਬ, 4 ਸਤੰਬਰ (ਰਣਜੀਤ ਸਿੰਘ ਢਿੱਲੋਂ)-ਅਰਵਿੰਦਰ ਪਾਲ ਸਿੰਘ ਚਾਹਲ ਬੂੜਾ ਗੁੱਜਰ ਜ਼ਿਲ੍ਹਾ ਪ੍ਰਧਾਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਲੜਕੇ ਲੜਕੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਵੱਡੀ ਪੱਧਰ ’ਤੇ ਸਿਖਲਾਈ ਸੈਂਟਰ ਜਿਵੇਂ ਕਿ ਬਿਊਟੀ ਪਾਰਲਰ, ਕੰਪਿਊਟਰ ਸੈਂਟਰ ਅਤੇ ਸਿਲਾਈ ਸੈਂਟਰ ਚੱਲ ਰਹੇ ਹਨ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ 8 ਮੁਫ਼ਤ ਸਿਖਲਾਈ ਸੈਂਟਰ (ਮਲੋਟ, ਮੁਕਤਸਰ, ਲੰਬੀ,) ਚੱਲ ਰਹੇ ਹਨ, ਇਨ੍ਹਾਂ ਵਿਚ 6 ਮਹੀਨਿਆਂ ਦੀ ਸਿਖਲਾਈ ਦੌਰਾਨ ਸਿਖਿਆਰਥੀਆਂ ਤੋਂ ਕੋਈ ਵੀ ਫ਼ੀਸ ਨਹੀਂ ਲਈ ਜਾਂਦੀ। ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਪਿੰਡ ਬੁਰਜ ਸਿੱਧਵਾਂ (ਮਲੋਟ) ਅਤੇ ਗੁਰਦੁਆਰਾ ਸਾਹਿਬ ਅਬੋਹਰ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਚੱਲ ਰਹੇ ਮੁਫ਼ਤ ਸਿਲਾਈ ਸੈਂਟਰਾਂ ਦੇ ਪੇਪਰ ਇੰਦਰਜੀਤ ਕੌਰ ਡਾਇਰੈਕਟਰ ਐਜੂਕੇਸ਼ਨ ਦੀ ਰਹਿਨੁਮਾਈ ਹੇਠ ਲਏ ਗਏ। ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਪੇਪਰ ਲੈਣ ਉਪਰੰਤ 12 ਲੋੜਵੰਦ ਔਰਤਾਂ ਨੂੰ ਆਪਣਾਂ ਰੋਜ਼ਗਾਰ ਸ਼ੁਰੂ ਕਰਨ ਲਈ ਮੁਫ਼ਤ ਸਿਲਾਈ ਮਸ਼ੀਨਾਂ ਵੀ ਦਿੱਤੀਆਂ ਗਈਆਂ। ਮਸ਼ੀਨਾਂ ਲੈਣ ਉਪਰੰਤ ਔਰਤਾਂ ਵੱਲੋਂ ਡਾ. ਓਬਰਾਏ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਜਸਪਾਲ ਸਿੰਘ ਰਿਟਾ. ਲੈਕਚਰਾਰ ਸੀਨੀਅਰ ਮੀਤ ਪ੍ਰਧਾਨ, ਗੁਰਪਾਲ ਸਿੰਘ ਪਾਲੀ, ਮਲਕੀਤ ਸਿੰਘ ਰਿਟਾ. ਬੈਕ ਮੈਨੇਜਰ ਮੀਤ ਪ੍ਰਧਾਨ, ਮਾਸਟਰ ਰਾਜਿੰਦਰ ਸਿੰਘ, ਅਸ਼ੋਕ ਕੁਮਾਰ, ਸੋਮ ਨਾਥ, ਬਰਨੇਕ ਸਿੰਘ ਰਿਟਾ. ਲੈਕਚਰਾਰ, ਅਮਰਜੀਤ ਕੌਰ ਪਟਿਆਲਾ, ਵੀਰਪਾਲ ਕੌਰ, ਮਲਕੀਤ ਸਿੰਘ ਕਾਲਾ ਖੱਪਿਆਂਵਾਲੀ, ਬਾਬਾ ਖੱਪਿਆਂਵਾਲੀ, ਸਿਲਾਈ ਅਧਿਆਪਕਾ ਖੱਪਿਆਂਵਾਲੀ, ਅਨਿਲ ਜੁਨੇਜਾ ਪ੍ਰਧਾਨ ਮਲੋਟ ਇਕਾਈ, ਬਲਜੀਤ ਕੌਰ ਮਿਉਂਸਪਲ ਕੌਂਸਲਰ ਮਲੋਟ, ਪ੍ਰਵੀਨ ਰਾਣੀ ਮਲੋਟ, ਸੋਹਣ ਲਾਲ ਗੁੰਬਰ ਮਲੋਟ, ਜਸਵਿੰਦਰ ਸਿੰਘ ਵਾਲੀਆਂ ਮਲੋਟ, ਸੁਰਿੰਦਰ ਕੁਮਾਰ ਅਤੇ ਕੇਵਲ ਛਾਬੜਾ ਮਲੋਟ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਬਿਨਾਂ ਮੁਕਾਬਲਾ ਚੁਣੇ ਗਏ ਉਮੀਦਵਾਰ ਅਤੇ ਆਰ ਓ ਤਨਵੀਰ ਜੋਸ਼ੀ। ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪੰ... ਅਗਲੀ ਖ਼ਬਰ ਪਿੰਡ ਸਦਰਵਾਲਾ ਵਿਖੇ ਚੇਅਰਮੈਨ ਕਿੱਕਰ ਸਿੰਘ ਵਲੋਂ ਸੈਣ ਸਮਾਜ ਨਾਲ ਮੀਟਿੰਗ
Ad Position 24