05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਸਪੀਕਰ ਸੰਧਵਾਂ ਨੇ ਧੂੜਕੋਟ ’ਚ 20 ਖਜੂਰਾਂ ਲਗਾਉਣ ਦਾ ਕੀਤਾ ਉਦਘਾਟਨ

ਕੋਟਕਪੂਰਾ, 4 ਸਤੰਬਰ (ਮੋਹਰ ਸਿੰਘ ਗਿੱਲ)-ਅਜੋਕੇ ਸਮੇਂ ਅੰਦਰ ਬੂਟੇ ਲਗਾਉਣਾ ਬਹੁਤ ਜ਼ਰੂਰੀ ਹੈ ਤਾਂ ਹੀ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਹਰਿਆ ਭਰਿਆ ਵਾਤਾਵਰਨ ਮੁਹੱਈਆ ਕਰਵਾ ਸਕਦੇ ਹਾਂ। ਇਹ ਪ੍ਰਗਟਾਵਾ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਧੂੜਕੋਟ ਵਿਖੇ 20 ਬੂਟੇ ਖਜ਼ੂਰਾਂ ਦੇ ਲਗਾਉਣ ਮੌਕੇ ਕੀਤਾ।

Ad Position 21
repet_subhas-goyals [Copy P29]
ਅਜੀਤ ਡੈਸਕ 05-09-2026
ਕੋਟਕਪੂਰਾ, 4 ਸਤੰਬਰ (ਮੋਹਰ ਸਿੰਘ ਗਿੱਲ)-ਅਜੋਕੇ ਸਮੇਂ ਅੰਦਰ ਬੂਟੇ ਲਗਾਉਣਾ ਬਹੁਤ ਜ਼ਰੂਰੀ ਹੈ ਤਾਂ ਹੀ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਹਰਿਆ ਭਰਿਆ ਵਾਤਾਵਰਨ ਮੁਹੱਈਆ ਕਰਵਾ ਸਕਦੇ ਹਾਂ। ਇਹ ਪ੍ਰਗਟਾਵਾ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਪਿੰਡ ਧੂੜਕੋਟ ਵਿਖੇ 20 ਬੂਟੇ ਖਜ਼ੂਰਾਂ ਦੇ ਲਗਾਉਣ ਮੌਕੇ ਕੀਤਾ। ਉਨ੍ਹਾਂ ਇਕ ਬੂਟੇ ਨੂੰ ਪਾਣੀ ਪਾ ਕੇ ਪੌਦੇ ਲਗਾਉਣ ਦੀ ਮੁਹਿੰਮ ਦਾ ਰਸਮੀਂ ਉਦਘਾਟਨ ਕੀਤਾ। ਸਪੀਕਰ ਸੰਧਵਾਂ ਨੇ ਕਿਹਾ ਕਿ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇਹ ਖਜ਼ੂਰਾਂ ਦੇ ਬੂਟੇ ਲਗਾਏ ਗਏ ਹਨ ਅਤੇ ਇਨ੍ਹਾਂ ਉਪਰ 1.5 ਲੱਖ ਰੁਪਿਆ ਖ਼ਰਚਾ ਆਇਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਰਕਰ ਬਹੁਤ ਹੀ ਮਿਹਨਤ ਨਾਲ ਕੰਮ ਕਰ ਰਹੇ ਹਨ। ਪਿੰਡ ਵਾਸੀਆਂ ਦੇ ਇਸ ਉਦਮ ਨਾਲ ਫਲ਼ ਮਿਲੇਗਾ ਵਾਤਾਵਰਨ ਸ਼ੁੱਧ ਹੋਵੇਗਾ ਅਤੇ ਪਿੰਡ ਦੀ ਦਿੱਖ ਵੀ ਸੋਹਣੀ ਬਣੇਗੀ। ਇਸ ਮੌਕੇ ਸਰਪੰਚ ਜਗਰੂਪ ਸਿੰਘ, ਸੇਵਕ ਸਿੰਘ ਹਲਕਾ ਪ੍ਰਧਾਨ ਕੋਟਕਪੂਰਾ, ਪੰਚ ਰਾਜਦੀਪ ਸਿੰਘ, ਪੰਚ ਸੁਖਜੀਤ ਸਿੰਘ, ਪੰਚ ਚਰਨਜੀਤ ਸਿੰਘ, ਪ੍ਰਧਾਨ ਗੁਰਸੇਵਕ ਸਿੰਘ, ਜਗਸੀਰ ਸਿੰਘ, ਲਖਵੀਰ ਸਿੰਘ, ਦਿਲਬਾਗ ਸਿੰਘ, ਦਵਿੰਦਰ ਸਿੰਘ, ਕਿੰਦਾ ਸਿੰਘ, ਜੰਗੀਰ ਸਿੰਘ, ਬਲਬੀਰ ਸਿੰਘ, ਸੁਖਪ੍ਰੀਤ ਸਿੰਘ, ਗੁਰਭੇਜ ਸਿੰਘ, ਸੁਖਵੰਤ ਸਿੰਘ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਕਟੋਰੇਵਾਲਾ ’ਚ ਕਰੰਟ ਲੱਗਣ ਨਾਲ ਨੌਜਵਾਨ ਦੀ ਮੌਤ ਅਗਲੀ ਖ਼ਬਰ ਪਿ੍ੰਸੀਪਲ ਕੰਵਲਪ੍ਰੀਤ ਕੌਰ ਸਿੱਧੂ ਨੂੰ ਅੱਜ ਮਿਲੇਗਾ ‘ਸਟੇਟ ਐਵਾਰਡ’
Ad Position 24