06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਡਾ. ਬੀ.ਐਮ. ਭਾਰਦਵਾਜ ਨੇ ਫ਼ਰੀਦਕੋਟ ਆਪਣਾ ਘਰ ਆਸ਼ਰਮ ਦੇ ਉਪਰਾਲਿਆਂ 'ਤੇ ਤਸੱਲੀ ਪ੍ਰਗਟ ਕੀਤੀ

Ad Position 21
repet_subhas-goyals [Copy P29]
ਅਜੀਤ ਡੈਸਕ 24-12-2025
ਫ਼ਰੀਦਕੋਟ, 23 ਦਸੰਬਰ (ਸਤੀਸ਼ ਬਾਗ਼ੀ)-ਡਾ. ਬੀ.ਐਮ. ਭਾਰਦਵਾਜ ਸੰਸਥਾਪਕ ਆਪਣਾ ਘਰ ਆਸ਼ਰਮ ਭਰਤਪੁਰ (ਰਾਜਸਥਾਨ) ਜੋ ਅੰਬਾਲਾ ਵਿਖੇ ਨਵੇਂ ਆਸ਼ਰਮ ਦੇ ਉਦਘਾਟਨੀ ਸਮਾਗਮ ਤੋਂ ਬਾਅਦ ਵਿਸ਼ੇਸ਼ ਤੌਰ 'ਤੇ ਆਪਣਾ ਘਰ ਆਸ਼ਰਮ ਗੀਤਾ ਭਵਨ ਫ਼ਰੀਦਕੋਟ ਵਿਖੇ ਪਹੁੰਚੇ | ਇਸ ਮੌਕੇ ਡਾ.ਬੀ.ਐਮ. ਭਾਰਦਵਾਜ ਨੇ ਕਿਹਾ ਕਿ ਆਪਣਾ ਘਰ ਆਸ਼ਰਮ ਇਕ ਇਮਾਰਤ ਦਾ ਨਾਮ ਨਹੀਂ ਹੁੰਦਾ, ਇਹ ਇਕ ਸੇਵਾ ਦੀ ਵਿਚਾਰਧਾਰਾ ਹੁੰਦੀ ਹੈ | ਉਨ੍ਹਾਂ ਕਿਹਾ ਕਿ ਅਸੀਂ ਕਿਸੇ ਲਈ ਨਹੀਂ ਸਿਰਫ਼ ਆਪਣੇ ਆਪ ਲਈ ਕਰਦੇ ਹਾਂ | ਇਨ੍ਹਾਂ ਲਾਵਾਰਸ, ਬੇਸਹਾਰਾ ਲਾਚਾਰ ਵਿਅਕਤੀਆਂ ਨੂੰ ਆਸ਼ਰਮ ਵਿਚ ਆ ਕੇ ਇਹ ਮਹਿਸੂਸ ਹੋਵੇ ਕਿ ਇਹ ਸਾਡੇ ਆਪਣੇ ਹਨ ਤੇ ਸਾਡੇ ਲਈ ਕੁਝ ਕਰ ਰਹੇ ਹਨ | ਸਥਾਨਕ ਆਪਣਾ ਘਰ ਆਸ਼ਰਮ ਦੇ ਪ੍ਰਧਾਨ ਤੇ ਚੀਫ਼ ਪੈਟਰਨ ਕੇਵਲ ਕਿਸ਼ਨ ਕਟਾਰੀਆ ਨੇ ਦੱਸਿਆ ਕਿ ਸਾਡੇ ਵਿਸ਼ੇਸ਼ ਸੱਦੇ 'ਤੇ ਫ਼ਰੀਦਕੋਟ ਪਹੁੰਚੇ ਡਾ. ਭਾਰਦਵਾਜ ਤੇ ਵੀਰਪਾਲ ਸਿੰਘ ਨੈਸ਼ਨਲ ਪੈਟਰਨ ਨੇ ਆਸ਼ਰਮ ਵਲੋਂ ਕੀਤੇ ਜਾ ਰਹੇ ਕੰਮਾਂ 'ਤੇ ਤਸੱਲੀ ਪ੍ਰਗਟ ਕੀਤੀ | ਪ੍ਰਦੀਪ ਕਟਾਰੀਆ ਚੀਫ਼ ਪੈਟਰਨ ਤੇ ਸਰਪ੍ਰਸਤ ਆਪਣਾ ਘਰ ਆਸ਼ਰਮ ਫ਼ਰੀਦਕੋਟ ਵਲੋਂ ਉਨ੍ਹਾਂ ਨੂੰ ਜੀ ਆਇਆਂ ਆਖਦਿਆਂ ਆਸ਼ਰਮ ਲਈ ਖਰੀਦੀ ਗਈ ਜ਼ਮੀਨ 'ਤੇ ਵੀ ਚਰਨ ਸਪਰਸ਼ ਕਰਵਾਏ | ਇੰਜ: ਵਜਿੰਦਰ ਵਿਨਾਇਕ ਸਕੱਤਰ ਨੇ ਇਨ੍ਹਾਂ ਦਾ ਫ਼ਰੀਦਕੋਟ ਆਸ਼ਰਮ ਆਉਣ ਲਈ ਲਈ ਧੰਨਵਾਦ ਕਰਦੇ ਹੋਏ ਸੇਵਾ ਸਾਥੀਆਂ ਵਲੋਂ ਪ੍ਰਭੂ ਜੀਆਂ ਦੀ ਸੇਵਾ ਤੇ ਆਸ਼ਰਮ ਦੇ ਹੋਰ ਕੰਮਾਂ ਲਈ ਕੀਤੇ ਜਾਂਦੇ ਕੰਮਾਂ ਦੀ ਪ੍ਰਸ਼ੰਸਾ ਕੀਤੀ | ਇਸ ਮੌਕੇ ਸੇਵਾ ਸਾਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਕਵਿਤਾ ਸ਼ਰਮਾ ਵਾਈਸ ਪ੍ਰਧਾਨ, ਅਰੁਣ ਕੁਮਾਰ ਗੁਪਤਾ ਖਜ਼ਾਨਚੀ, ਬਿਸ਼ਨ ਕੁਮਾਰ ਅਰੋੜਾ, ਵਿਨੋਦ ਕੁਮਾਰ ਬਜਾਜ, ਨਰੇਸ਼ ਕੁਮਾਰ ਗਰੋਵਰ, ਹਰੀਸ਼ ਵਰਮਾ, ਸੋਮ ਪ੍ਰਕਾਸ਼ ਕੱਕੜ, ਅਰਵਿੰਦ ਛਾਬੜਾ, ਰਵਿੰਦਰ ਕੁਮਾਰ ਗਰਗ ਕਾਲੀ ਸਾਰੇ ਕਾਰਜਕਾਰੀ ਮੈਂਬਰ, ਸੁਖਵੰਤ ਸਿੰਘ ਮੈਂਬਰ, ਸਤਿੰਦਰ ਕੁਮਾਰ ਸ਼ਰਮਾ ਅਤੇ ਰਜਨੀਸ਼ ਸ਼ਰਮਾ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਰੋਜ਼ ਇਨਕਲੇਵ ਵੈਲਫ਼ੇਅਰ ਸੁਸਾਇਟੀ ਦੀ ਮੀਟਿੰਗ ਅਗਲੀ ਖ਼ਬਰ ਅਰੁਣ ਸੇਖੜੀ ਨੇ ਡਵੀਜ਼ਨਲ ਕਮਿਸ਼ਨਰ ਫ਼ਰੀਦਕੋਟ ਦਾ ਵਾਧੂ ਚਾਰਜ ਸੰਭਾਲਿਆ
Ad Position 24