ਮਲੋਟ, 29 ਦਸੰਬਰ (ਪਾਟਿਲ)-ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਦਸਤਾਰਾਂ ਦਾ ਲੰਗਰ ਤੇ ਸਿਖਲਾਈ ਕੈਂਪ 30 ਦਸੰਬਰ ਨੂੰ ਦਾਨੇਵਾਲਾ ਚੌਂਕ ਮਲੋਟ ਵਿਖੇ ਲਗਾਇਆ ਜਾ ਰਿਹਾ ਹੈ | ਦਸਤਾਰ ਸਿਖਲਾਈ ਅਕੈਡਮੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਲਗਾਏ ਜਾ ਰਹੇ ਕੈਂਪ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਪ੍ਰੋਗਰਾਮ 30 ਦਸੰਬਰ ਨੂੰ ਦੁਪਹਿਰ 12 ਵਜੇ ਤੋਂ ਦਾਨੇਵਾਲਾ ਚੌਂਕ ਮਲੋਟ ਵਿਖੇ ਸ਼ੁਰੂ ਹੋਵੇਗਾ | ਸਮਾਗਮ ਦਾ ਮੁੱਖ ਮਕਸਦ ਨੌਜਵਾਨ ਪੀੜ੍ਹੀ ਨੂੰ ਸਿੱਖ ਧਰਮ ਦੀ ਅਮੂਲਕ ਵਿਰਾਸਤ ਨਾਲ ਜੋੜਨਾ ਤੇ ਦਸਤਾਰ ਦੀ ਅਹਿਮੀਅਤ ਬਾਰੇ ਜਾਗਰੂਕ ਕਰਨਾ ਹੈ | ਸਮਾਗਮ ਦੌਰਾਨ ਬੱਚਿਆਂ ਤੇ ਨੌਜਵਾਨਾਂ ਨੂੰ ਦਸਤਾਰ ਬੰਨ੍ਹਣ ਦੀ ਵਿਸਥਾਰ ਨਾਲ ਸਿਖਲਾਈ ਦਿੱਤੀ ਜਾਵੇਗੀ |