20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਲੋਕਾਂ 'ਚ ਹੜ੍ਹਾਂ ਬਾਰੇ ਚਰਚਾ... ਸਰਹਿੰਦ ਚੋਅ ਸਮੇਤ ਡਰੇਨਾਂ 'ਚ ਖੜ੍ਹੇ ਨਦੀਨਾਂ ਨਾਲ ਪਾਣੀ ਨੂੰ ਡਾਫ ਲੱਗਣ ਦਾ ਖ਼ਤਰਾ

Ad Position 21
No active advertisement
ਅਜੀਤ ਡੈਸਕ 01-06-2025
ਬੋਹਾ, 31 ਮਈ (ਰਮੇਸ਼ ਤਾਂਗੜੀ)-ਇਸ ਖੇਤਰ 'ਚ ਐਤਕੀਂ ਰੁਕ-ਰੁਕ ਕੇ ਕਈ ਵਾਰ ਮੀਂਹ ਪੈਣ ਨਾਲ ਜਿੱਥੇ ਕਈ ਵਾਰ ਦਰਖੱਤਾਂ, ਟਾਹਣਿਆਂ ਤੇ ਕਾਈ ਕੇਲੀ ਘਾਹ ਦੇ ਇਕੱਠੇ ਹੋਣ ਤੇ ਟੁੱਟ ਜਾਣ ਨਾਲ ਸਰਹਿੰਦ ਚੋਅ, ਡਰੇਨਾਂ, ਸੇਮਨਾਲਿਆਂ ਵਿਚ ਮੀਂਹ ਦੇ ਖੜ੍ਹੇ ਪਾਣੀ ਦੀ ਡਾਫ ਲੱਗ ਜਾਣ ਨਾਲ ਨਾਲਿਆਂ 'ਚੋਂ ਉੱਛਲੇ ਪਾਣੀ ਨਾਲ ਹੜ੍ਹਾਂ ਦਾ ਖ਼ਤਰਾ ਬਣਿਆ ਰਿਹਾ ਹੈ | ਹੁਣ ਪਿੰਡਾਂ 'ਚ ਹੜ੍ਹਾਂ ਬਾਰੇ ਲੋਕਾਂ 'ਚ ਚਰਚਾ ਬਣੀ ਹੋਈ ਹੈ | ਇਸ ਖੇਤਰ 'ਚ ਜਿੱਥੇ ਸਰਹਿੰਦ ਚੋਅ ਸਭ ਤੋਂ ਵੱਡਾ ਤੇ ਚੌੜਾ ਲੰਘਦਾ ਹੈ ਉੱਥੇ ਪਟਿਆਲਾ, ਰਾਜਪੁਰਾ ਸਮੇਤ ਪੰਜਾਬ ਦੇ ਵੱਡੇ ਸ਼ਹਿਰਾਂ ਦੇ ਪਾਣੀ ਨੇ ਨਿਕਾਸ ਲਈ ਇਹ ਚੋਅ ਅਤੀ ਮਹੱਤਵਪੂਰਨ ਮੰਨਿਆ ਜਾਂਦਾ ਹੈ | ਜਿਵੇਂ ਘੱਗਰ ਦਰਿਆ ਕੁਦਰਤੀ ਬਨਾਵਟ ਕਰ ਕੇ ਆਪਣੇ ਵੇਗ ਮੁਤਾਬਿਕ ਨੀਵੇਂ ਥਾਂ ਵੱਲ ਅੱਗੇ ਵਧਦਾ ਹੋਇਆ ਪੰਜਾਬ, ਹਰਿਆਣਾ, ਰਾਜਸਥਾਨ ਦੇ ਪਿੰਡਾਂ 'ਚ ਦੂਰ-ਦੂਰ ਤੱਕ ਮਾਰ ਕਰਦਾ ਹੈ | ਗਰਮੀ ਦੇ ਮੌਸਮ 'ਚ ਘੱਗਰ ਦਰਿਆ 'ਚ ਪਾਣੀ ਘਟ ਜਾਂਦਾ ਹੈ ਪਰ ਮੀਂਹ ਦੇ ਮੌਸਮ 'ਚ ਅੰਨੇ੍ਹਵਾਹ ਅਥਾਹ ਪਾਣੀ ਤੇਜ਼ੀ ਨਾਲ ਦਰਿਆ 'ਚ ਭਰ ਕੇ ਨਾਲ ਦੇ ਪਿੰਡਾਂ ਤੇ ਸ਼ਹਿਰਾਂ ਦੇ ਮੀਂਹ ਪਾਣੀ ਨੂੰ ਵੀ ਆਪਣੇ ਨਾਲ ਰਲਾ ਕੇ ਆਸ-ਪਾਸ ਦੇ ਪਿੰਡਾਂ, ਖੇਤੀ, ਜਾਇਦਾਦ ਨੂੰ ਡੋਬ ਕੇ ਅੱਗੇ ਰਾਜਸਥਾਨ ਵੱਲ ਚਲਾ ਜਾਂਦਾ ਹੈ | ਇਸ ਹਰਿਆਣਾ ਰਾਜ ਦੀ ਹੱਦ 'ਤੇ ਪੰਜਾਬ ਵਲੋਂ 12-13 ਸੇਮਨਾਲੇ, ਿਲੰਕ ਡਰੇਨਾਂ, ਚੋਅ ਅਤੇ ਸਰਹਿੰਦ ਚੋਅ ਵਗਦੇ ਹੋਏ ਆਉਂਦੇ ਹਨ, ਜੋ ਹਰਿਆਣਾ ਰਾਜ 'ਚ ਪਹੁੰਚ ਕੇ ਘੱਗਰ ਦਰਿਆ (ਨਾਲੀ) ਵਿਚ ਸ਼ਾਮਿਲ ਹੁੰਦੇ ਹਨ | ਖੇਤਰ 'ਚ ਨਹਿਰੀ ਪਾਣੀ ਕਾਫ਼ੀ ਘੱਟ ਹੈ ਸਗੋਂ ਕਿਸਾਨ ਚੋਆਂ, ਨਾਲਿਆਂ 'ਚ ਆਉਂਦੇ ਪਾਣੀ ਨਾਲ ਫ਼ਸਲਾਂ ਸਿੰਜਦੇ ਹਨ | ਇਸ ਦੇ ਬਾਵਜੂਦ ਇਹ ਨਾਲੇ, ਚੋਅ ਆਦਿ ਡਰੇਨਜ਼ ਵਿਭਾਗ ਵਲੋਂ ਚੱਜ ਨਾਲ ਸਾਫ਼ ਨਹੀਂ ਕੀਤੇ ਗਏ | ਚੋਅ ਦੇ ਦੋਵਾਂ ਪਾਸਿਆਂ 'ਤੇ ਪਟੜੀਆਂ ਕਈ ਥਾਵਾਂ ਤੋਂ ਖੁਰ ਚੁੱਕੀਆਂ ਹਨ | ਨਾਲਿਆਂ ਦੇ ਦੋਵੇਂ ਪਾਸੇ ਪਟੜੀਆਂ 'ਤੇ ਖੜ੍ਹੇ ਦਰੱਖਤ ਆਪਣੇ ਆਪ ਹੀ ਹਰੇ ਹੁੰਦੇ ਰਹਿੰਦੇ ਹਨ ਅਤੇ ਝੱਖੜਾਂ, ਹਨੇਰੀਆਂ ਆਦਿ ਨਾਲ ਟੁੱਟ ਕੇ ਡਿੱਗ ਚੋਆਂ ਵਿਚਲਾ ਪਾਣੀ ਰੋਕ ਲੈਂਦੇ ਹਨ | ਲੋਕਾਂ 'ਚ ਚਰਚਾ ਹੈ ਕਿ ਇਸ ਵਾਰ ਮੀਂਹ ਵੱਧ ਪੈਣ ਦੀ ਸੰਭਾਵਨਾ ਹੈ | ਪਹਿਲਾਂ ਆਏ ਤੇਜ਼ ਝੱਖੜਾਂ ਨਾਲ ਟੁੱਟੇ ਤੇ ਸੁੱਕੇ ਦਰੱਖਤਾਂ ਦੇ ਟਾਹਣੇ ਸੂਏ, ਕੱਸੀਆਂ 'ਚ ਫਸ ਕੇ ਮਿੱਟੀ ਖੋਰ ਲੈਂਦੇ ਹਨ ਅਤੇ ਲੋਕਾਂ ਦੇ ਜ਼ਮੀਨੀ ਰਕਬੇ 'ਚ ਪਾਣੀ ਜਾਣਾ ਬੰਦ ਹੋ ਜਾਂਦਾ ਹੈ | ਇਸ ਤਰ੍ਹਾਂ ਕੋਈ ਗੌਰ ਨਾ ਹੋਣ ਕਰ ਕੇ ਕਈ ਛੋਟੇ ਨਾਲਿਆਂ ਦਾ ਵਜੂਦ ਖ਼ਤਮ ਹੋਣ ਕਿਨਾਰੇ ਪੁੱਜ ਗਿਆ ਹੈ | ਪੇਂਡੂ ਪੁਲ ਨੀਵੇਂ ਹੋ ਗਏ ਹਨ ਅਤੇ ਰਸਤੇ ਵੀ ਬੰਦ ਹੋ ਜਾਂਦੇ ਹਨ | ਲੋਕਾਂ ਦੀ ਮੰਗ ਹੈ ਕਿ ਸਰਕਾਰ ਇਨ੍ਹਾਂ ਸੇਮਨਾਲਿਆਂ ਨੂੰ ਸਾਫ਼ ਕਰਵਾਏ |
Ad Position 22
No active advertisement
ਪਿਛਲੀ ਖ਼ਬਰ ਸੁਰੱਖਿਆ ਦੇ ਮੱਦੇਨਜ਼ਰ ਤਾਪ ਘਰ ਬਣਾਂਵਾਲਾ ਵਿਖੇ ਹੋਇਆ ਆਪੇ੍ਰਸ਼ਨ ਸ਼ੀਲਡ ਅਗਲੀ ਖ਼ਬਰ ਪੰਜ ਮੈਂਬਰੀ ਕਮੇਟੀ ਦੇ ਦੋ ਮੈਂਬਰਾਂ ਨੇ ਫ਼ਾਜ਼ਿਲਕਾ 'ਚ ਸਿੱਖ ਸੰਗਤ ਨੂੰ ਕੀਤਾ ਲਾਮਬੰਦ
Ad Position 24