ਭੀਖੀ, 31 ਮਈ (ਬਲਕਾਰ ਸਿੰਘ ਸਹੋਤਾ)- ਭਾਰਤ ਵਿਕਾਸ ਪ੍ਰੀਸ਼ਦ ਦੀ ਮਹਿਲਾ ਇਕਾਈ ਵਲੋਂ ਸਥਾਨਕ ਸ਼ਨੀ ਮੰਦਿਰ ਬਰਨਾਲਾ ਰੋਡ ਵਿਖੇ ਬੱਚਿਆਂ ਲਈ ਤਿੰਨ ਰੋਜਾ ਸਮਰ ਕੈਂਪ ਲਗਾਇਆ ਗਿਆ | ਸੰਸਥਾ ਦੇ ਪ੍ਰਧਾਨ ਡਾ. ਗੁਰਤੇਜ ਸਿੰਘ ਚਹਿਲ ਤੇ ਮਹਿਲਾ ਇਕਾਈ ਦੀ ਪ੍ਰਧਾਨ ਸ਼ਵੇਤਾ ਸਿੰਗਲਾ ਨੇ ਕਿਹਾ ਕਿ ਸੰਸਥਾ ਵਲੋਂ ਸਮਾਜ ਸੇਵਾ ਤੇ ਵੱਖ-ਵੱਖ ਕਾਰਜਾਂ ਦੇ ਨਾਲ ਬੱਚਿਆਂ ਦੇ ਬਹੁਪੱਖੀ ਵਿਕਾਸ ਲਈ ਵੀ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ | ਉਨ੍ਹਾਂ ਦੱਸਿਆ ਕਿ 3 ਰੋਜ਼ਾ ਕੈਂਪ 'ਚ ਬੱਚਿਆਂ ਨੂੰ ਸਿਹਤ ਸਬੰਧੀ ਜਾਣਕਾਰੀ ਦੇਣ ਦੇ ਨਾਲ ਸਮਾਜਿਕ ਕੁਰੀਤੀਆਂ ਤੋਂ ਦੂਰ ਰਹਿਣ ਲਈ ਵੀ ਪ੍ਰੇਰਿਆ ਜਾਵੇਗਾ | ਉਨ੍ਹਾਂ ਬੱਚਿਆਂ ਨੂੰ ਫਾਸਟ ਫੂਡ ਤੇ ਮੋਬਾਈਲ ਤੋਂ ਪਰਹੇਜ਼ ਕਰਨ ਅਤੇ ਸਰੀਰਕ ਕਸਰਤ 'ਚ ਯੋਗਾ ਅਤੇ ਸਵੇਰ ਦੀ ਸੈਰ ਲਈ ਉਚੇਚਾ ਜਾਗਰੂਕ ਕੀਤਾ | ਇਸ ਮੌਕੇ ਸਕੱਤਰ ਰਾਜ ਕੁਮਾਰ ਸਿੰਗਲਾ, ਇੰਦਰਜੀਤ ਕੌਰ ਚਹਿਲ, ਅੰਜੂ ਸਿੰਗਲਾ, ਸੋਨੀਆ ਰਾਣੀ, ਰਵੀਨਾ ਰਾਣੀ, ਚਿੰਕੂ ਸਿੰਗਲਾ, ਵਰਿੰਦਰ ਜਿੰਦਲ, ਜਤਿੰਦਰ ਵਿੱਕੀ ਮੋੜੀਗੱਡ ਆਦਿ ਹਾਜ਼ਰ ਸਨ |