20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਵਿਧਾਇਕ ਨੇ ਕਲੀਪੁਰ ਵਿਖੇ ਢਾਣੀ ਨੂੰ ਜਾਂਦੇ ਕੱਚੇ ਰਸਤੇ ਨੂੰ ਪੱਕਾ ਕਰਨ ਦੀ ਸ਼ੁਰੂਆਤ ਕਰਵਾਈ

Ad Position 21
No active advertisement
ਅਜੀਤ ਡੈਸਕ 02-06-2025

ਬੁਢਲਾਡਾ, 1 ਜੂਨ (ਸਵਰਨ ਸਿੰਘ ਰਾਹੀ)-ਹਲਕਾ ਵਿਧਾਇਕ ਬੁੱਧ ਰਾਮ ਵਲੋਂ ਨੇੜਲੇ ਪਿੰਡ ਕਲੀਪੁਰ ਵਿਖੇ ਪਿੰਡ ਦੇ ਕੁਲਾਣਾ ਰੋਡ ਤੋਂ ਰੇਸ਼ਮ ਸਿੰਘ ਦੀ ਢਾਣੀ ਤੱਕ ਦੇ ਇੱਕ ਕਿੱਲੋਮੀਟਰ ਤੱਕ ਦੇ ਕੱਚੇ ਰਸਤੇ ਨੂੰ ਪੱਕਾ ਕਰਨ ਦੀ ਸ਼ੁਰੂਆਤ ਕਰਵਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ ਅਤੇ ਸਿਹਤ ਸੇਵਾਵਾਂ ਨੂੰ ਸਹੀ ਰੂਪ ਦੇਣ ਦੀ ਜਾਰੀ ਵਿਆਪਕ ਮੁਹਿੰਮ ਦੇ ਨਾਲ -ਨਾਲ ਹੁਣ ਹਲਕਾ ਬੁਢਲਾਡਾ ਦੇ ਪਿੰਡਾਂ ਦੇ ਚੁਤਰਫ਼ਾ ਵਿਕਾਸ ਵਿਚ ਵੀ ਕੋਈ ਕਸਰ ਬਾਕੀ ਨਹੀਂ ਛੱਡੇਗੀ | ਵਿਧਾਇਕ ਨੇ ਪੰਚਾਇਤ ਅਤੇ ਪਿੰਡ ਦੇ ਨੌਜਵਾਨਾਂ ਨੂੰ ਨਸ਼ਿਆਂ ਖ਼ਿਲਾਫ਼ ਪਿੰਡ ਪੱਧਰ ਤੇ ਲਾਮਬੰਦੀ ਕਰਨ ਦੀ ਵੀ ਅਪੀਲ ਕੀਤੀ | ਇਸ ਮੌਕੇ ਸਹਿਕਾਰਤਾ ਬੈਂਕ ਮਾਨਸਾ ਦੇ ਚੇਅਰਮੈਨ ਸੋਹਣਾ ਸਿੰਘ ਕਲੀਪੁਰ ਨੇ ਦੱਸਿਆ ਕਿ ਢਾਣੀ ਨੂੰ ਜਾਂਦੇ ਇਸ ਕੱਚੇ ਰਸਤੇ ਕਾਰਨ ਕਈ ਘਰਾਂ ਨੂੰ ਬਰਸਾਤਾਂ ਦੇ ਦਿਨਾਂ ਵਿਚ ਭਾਰੀ ਮੁਸ਼ਕਿਲ ਪੇਸ਼ ਆਉਂਦੀ ਸੀ ਅਤੇ ਹੁਣ 12 ਲੱਖ ਰੁਪਏ ਦੀ ਲਾਗਤ ਨਾਲ ਇਸ ਰਾਹ ਦੇ ਪੱਕਾ ਹੋਣ 'ਤੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ | ਇਸ ਮੌਕੇ ਸਰਪੰਚ ਰਾਜਵਿੰਦਰ ਸਿੰਘ, ਆਪ ਦੇ ਇਕਾਈ ਪ੍ਰਧਾਨ ਕਸ਼ਮੀਰ ਸਿੰਘ, ਯੂਥ ਵਿੰਗ ਪ੍ਰਧਾਨ ਮਨਜਿੰਦਰ ਸਿੰਘ, ਆਤਮਾ ਸਿੰਘ, ਡਾ: ਪਰਮਜੀਤ ਸਿੰਘ, ਭੋਲਾ ਸਿੰਘ ਰੇਸ਼ਮ ਸਿੰਘ, ਸਤਪਾਲ ਸਿੰਘ, ਮੱਖਣ ਸਿੰਘ, ਬੂਟਾ ਸਿੰਘ, ਸਤਨਾਮ ਸਿੰਘ, ਬਲਵੀਰ ਸਿੰਘ, ਬਾਬਾ ਭੋਲਾ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੰਤ ਲਾਲ ਨਾਗਪਾਲ ਅਰੋੜ ਵੰਸ਼ ਸਭਾ ਦੇ ਜ਼ਿਲ੍ਹਾ ਪ੍ਰਧਾਨ ਚੁਣੇ ਅਗਲੀ ਖ਼ਬਰ ਪੰਜਾਬ ਕਿਸਾਨ ਯੂਨੀਅਨ ਮਾਲਵਾ ਜ਼ੋਨ ਦੀ ਹੋਈ ਇਕੱਤਰਤਾ
Ad Position 24