ਮਾਨਸਾ, 1 ਜੂਨ (ਰਵੀ)- ਅਰੋੜ ਵੰਸ਼ ਸਭਾ ਮਾਨਸਾ ਦੀ ਚੋਣ ਸਥਾਨਕ ਗੁਰਦੁਆਰਾ ਸਾਹਿਬ ਸ਼੍ਰੀ ਸੁਖ ਸਾਗਰ ਵਿਖੇ ਹੋਈ | ਸਰਬਸੰਮਤੀ ਨਾਲ ਸੰਤ ਲਾਲ ਨਾਗਪਾਲ ਨੂੰ ਜ਼ਿਲ੍ਹਾ ਪ੍ਰਧਾਨ, ਸ਼ਾਮ ਲਾਲ ਅਰੋੜਾ ਸ਼ਹਿਰੀ ਪ੍ਰਧਾਨ, ਉਪ ਜਿਲ੍ਹਾ ਪ੍ਰਧਾਨ ਸਤਪਾਲ ਅਰੋੜਾ, ਜਨਰਲ ਸੈਕਟਰੀ ਡਾ. ਕਿ੍ਸ਼ਨ ਸੇਠੀ, ਖਜਾਨਚੀ ਕਿ੍ਸ਼ਨ ਕੁਮਾਰ ਨਾਰੰਗ ਨੂੰ ਚੁਣਿਆ ਗਿਆ | ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਨੇ ਵਿਸ਼ਵਾਸ ਦਿਵਾਇਆ ਕਿ ਉਹ ਭਾਈਚਾਰੇ ਦੀ ਭਲਾਈ ਲਈ ਤਨਦੇਹੀ ਨਾਲ ਕੰਮ ਕਰਨਗੇ | ਇਸ ਮੌਕੇ ਤਰਸੇਮ ਮਿੱਢਾ, ਬਲਵਿੰਦਰ ਨਾਰੰਗ, ਸਮੀਰ ਛਾਬੜਾ, ਸੂਰਜ ਛਾਬੜਾ, ਰਾਮ ਚੰਦ ਚੌਰਾਹਾ, ਬਲਜੀਤ ਸਿੰਘ ਸੇਠੀ, , ਬਲਵਿੰਦਰ ਨਾਗਪਾਲ, ਧਰਮਿੰਦਰ ਅਰੋੜਾ, ਮਨੋਜ ਮਿੱਡਾ, ਸੁਨੀਲ ਅਰੋੜਾ, ਮੋਹਨ ਲਾਲ ਚੁੱਘ, ਰਵੀ ਅਰੋੜਾ, ਡਾ.ਅਸ਼ੋਕ ਚੁਚਰਾ, ਸੋਹਣ ਲਾਲ ਚੌਰਾਹਾ ਆਦਿ ਹਾਜਰ ਸਨ |