ਮਾਨਸਾ, 1 ਜੂਨ (ਰਾਵਿੰਦਰ ਸਿੰਘ ਰਵੀ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਪਿੰਡ ਬੁਰਜ ਢਿੱਲਵਾਂ ਵਿਖੇ ਹੋਈ ਇਕੱਤਰਤਾ 'ਚ ਪਿੰਡ ਕਮੇਟੀ ਦੀ ਚੋਣ ਕੀਤੀ ਗਈ | ਸਰਬਸੰਮਤੀ ਨਾਲ ਬੂਟਾ ਸਿੰਘ ਨੂੰ ਪ੍ਰਧਾਨ, ਅਜੈਬ ਸਿੰਘ ਜਨਰਲ ਸਕੱਤਰ, ਆਤਮਾ ਸਿੰਘ ਤੇ ਜੰਟਾ ਸਿੰਘ ਖ਼ਜ਼ਾਨਚੀ, ਅਮਰਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਹਰਬੰਸ ਸਿੰਘ, ਜਰਨੈਲ ਸਿੰਘ ਤੇ ਜਗਤਾਰ ਸਿੰਘ ਮੀਤ ਪ੍ਰਧਾਨ, ਗੁਰਭਗਤ ਸਿੰਘ ਸੰਗਠਨ ਸਕੱਤਰ ਅਤੇ ਸਲਾਹਕਾਰ ਗੁਰਲਾਭ ਸਿੰਘ ਨੰਬਰਦਾਰ ਚੁਣੇ ਗਏ | ਸੰਬੋਧਨ ਕਰਦਿਆਂ ਬਲਾਕ ਪ੍ਰਧਾਨ ਜਗਸੀਰ ਸਿੰਘ ਜਵਾਹਰਕੇ ਨੇ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਬੁਖਲਾਹਟ ਵਿਚ ਆ ਕੇ ਦੋਸ਼ ਲਗਾ ਰਿਹਾ ਹੈ ਕਿ ਕਿਸਾਨ ਆਗੂਆਂ ਨੇ ਯੂਨੀਅਨ ਦੀ ਆੜ ਵਿਚ ਵੱਡੇ ਕਾਰੋਬਾਰਾਂ ਵਿਚ ਹਿੱਸੇ ਪਾ ਰੱਖੇ ਹਨ, ਜੋ ਬਰਦਾਸ਼ਤ ਯੋਗ ਨਹੀ | ਉਨ੍ਹਾਂ ਕਿਹਾ ਕਿ ਸਰਕਾਰ ਜਥੇਬੰਦੀ ਦੇ ਕਿਸੇ ਵੀ ਆਗੂ ਦੀ ਪ੍ਰਾਪਰਟੀ ਜਾਂ ਕਿਸੇ ਹੋਰ ਕਾਰੋਬਾਰ ਦੀ ਜਾਂਚ ਕਰਵਾ ਸਕਦੀ ਹੈ, ਲਈ ਉਹ ਪੂਰਾ ਸਹਿਯੋਗ ਕਰਨਗੇ | ਉਨ੍ਹਾਂ ਨਾਲ ਹੀ ਕਿਹਾ ਕਿ ਮੁੱਖ ਮੰਤਰੀ ਪੰਜਾਬ ਆਪਣੀ ਪੀੜ੍ਹੀ ਥੱਲੇ ਵੀ ਸੋਟਾ ਮਾਰਨ ਦੇ ਨਾਲ ਹੀ ਆਪਣੇ ਮੰਤਰੀਆਂ, ਵਿਧਾਇਕਾਂ, ਚੇਅਰਮੈਨਾਂ ਦੀ ਵੀ ਪ੍ਰਾਪਰਟੀ ਜਾਂ ਹੋਰ ਕਾਰੋਬਾਰੀਆਂ ਦੀ ਜਾਂਚ ਕਰਵਾਉਣ ਤਾਂ ਜੋ ਅਸਲੀ ਸੱਚ ਲੋਕਾਂ ਸਾਹਮਣੇ ਆ ਸਕੇ |
ਭਾਕਿਯੂ (ਉਗਰਾਹਾਂ) ਵਲੋਂ ਪਿੰਡ ਬੁਰਜ ਢਿੱਲਵਾਂ ਇਕਾਈ ਦੀ ਚੋਣ
ਅਜੀਤ ਡੈਸਕ
02-06-2025