19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਖੈਰਾ ਰੋਡ 'ਤੇ ਟੁੱਟੀ ਪੁਲੀ ਕਾਰਨ ਕਿਸੇ ਵੇਲੇ ਵੀ ਵਾਪਰ ਸਕਦਾ ਵੱਡਾ ਹਾਦਸਾ <br/>

Ad Position 21
No active advertisement
ਅਜੀਤ ਡੈਸਕ 04-06-2025

ਸਰਦੂਲਗੜ੍ਹ, 3 ਜੂਨ (ਜੀ.ਐਮ.ਅਰੋੜਾ)- ਸਰਦੂਲਗੜ੍ਹ ਤੋਂ ਖੈਰਾ ਨੂੰ ਜਾਣ ਵਾਲੀ ਸੜਕ 'ਤੇ ਰੋੜਕੀ ਮਾਈਨਰ ਨਹਿਰੀ ਪੁਲੀ ਜੋ ਸੜਕ ਦੇ ਥੱਲੋਂ ਟੱਪਦੀ ਹੈ, ਉਹ ਪਿਛਲੇ ਇਕ ਹਫ਼ਤੇ ਤੋਂ ਟੁੱਟੀ ਪਈ ਹੈ | ਸੜਕ ਟੁੱਟ ਕੇ ਸੂਏ 'ਚ ਡਿੱਗਣ ਕਾਰਨ ਅੱਧਾ ਰਸਤਾ ਬੰਦ ਹੋ ਗਿਆ ਹੈ ਅਤੇ ਆਉਣ-ਜਾਣ ਵਾਲਿਆਂ ਨੂੰ ਵੱਡੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਦੱਸਣਯੋਗ ਹੈ ਕਿ ਸਬੰਧਿਤ ਮਹਿਕਮਾ ਇਸ ਸੜਕ 'ਤੇ ਪੁਲੀ ਬਣਾਉਣ ਲਈ ਹਾਲੇ ਤੱਕ ਨਹੀਂ ਪਹੁੰਚਿਆ, ਜਿਸ ਕਾਰਨ ਕਈ ਲੋਕ ਤਾਂ ਇਹ ਕਹਿ ਰਹੇ ਹਨ ਕਿ ਕੀ ਸਬੰਧਿਤ ਮਹਿਕਮਾ ਕਿਸੇ ਹਾਦਸੇ ਦੀ ਉਡੀਕ ਕਰ ਰਿਹਾ ਹੈ? ਇੱਥੇ ਇਹ ਵੀ ਦੱਸਣਯੋਗ ਹੈ ਕਿ ਦਿੱਲੀ ਜਾਣ ਵਾਲੀ ਸਾਰੀ ਟਰੈਫ਼ਿਕ ਦਿਨ-ਰਾਤ ਇਸ ਸੜਕ ਰਾਹੀਂ ਗੁਜ਼ਰਦੀ ਹੈ ਪ੍ਰੰਤੂ ਪੁਲੀ ਟੁੱਟਣ ਕਾਰਨ ਕਿਸੇ ਵੇਲੇ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ | ਕਾ. ਲਾਲ ਚੰਦ ਨੇ ਡਿਪਟੀ ਕਮਿਸ਼ਨਰ ਮਾਨਸਾ ਤੋਂ ਮੰਗ ਕੀਤੀ ਕਿ ਇਸ ਰੋੜਕੀ ਮਾਈਨਰ ਦੀ ਟੁੱਟੀ ਪੁਲੀ ਅਤੇ ਸੜਕ ਨੂੰ ਤੁਰੰਤ ਬਣਾਈ ਜਾਵੇ ਤਾਂ ਕਿ ਕੋਈ ਹਾਦਸਾ ਨਾ ਵਾਪਰ ਸਕੇ |

Ad Position 22
No active advertisement
ਪਿਛਲੀ ਖ਼ਬਰ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ 'ਚ ਤਰੀਕਾਂ ਭੁਗਤ ਰਹੇ ਨੇ ਕਿਸਾਨ <br/> ਅਗਲੀ ਖ਼ਬਰ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਹਰ ਘਰ ਤੱਕ ਪਹੁੰਚਾਇਆ ਜਾਵੇਗਾ- ਪ੍ਰਧਾਨ <br/>
Ad Position 24