19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਦਿੱਲੀ ਦੀ ਤੀਸ ਹਜ਼ਾਰੀ ਅਦਾਲਤ 'ਚ ਤਰੀਕਾਂ ਭੁਗਤ ਰਹੇ ਨੇ ਕਿਸਾਨ <br/>

Ad Position 21
No active advertisement
ਦਿੱਲੀ ਦੀ ਤੀਸ ਹਜ਼ਾਰੀ ਅਦਾਲਤ 'ਚ ਪੇਸ਼ੀ ਭੁਗਤਣ ਉਪਰੰਤ ਕਿਸਾਨ ਆਗੂ | ਅਜੀਤ ਤਸਵੀਰ<br/> 04-06-2025

ਬੋਹਾ, 3 ਜੂਨ (ਰਮੇਸ਼ ਤਾਂਗੜੀ)- ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਪੰਜਾਬ ਸਮੇਤ ਕਈ ਰਾਜਾਂ ਦੇ ਕਿਸਾਨਾਂ ਨੇ ਇਕ ਸਾਲ ਤੋਂ ਵੱਧ ਸਮਾਂ ਦਿੱਲੀ ਦੇ ਟਿੱਕਰੀ ਤੇ ਹੋਰ ਸਰਹੱਦਾਂ 'ਤੇ ਦਿਨ-ਰਾਤ ਮੋਰਚਾ ਲਗਾ ਕੇ ਸੰਘਰਸ਼ ਲੜਿਆ | ਕੇਂਦਰ ਦੀ ਮੋਦੀ ਸਰਕਾਰ ਵਲੋਂ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ ਲਈ ਬਣਾਏ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲਗਾਤਾਰ ਕਿਸਾਨ ਜਥੇਬੰਦੀਆਂ ਵਲੋਂ ਸਹਿਯੋਗੀ ਦਲਾਂ ਨਾਲ ਸ਼ਾਂਤਮਈ ਢੰਗ ਨਾਲ ਸਰਕਾਰ ਵਿਰੁੱਧ ਘੋਲ ਲੜਿਆ ਗਿਆ | ਕਿਸਾਨਾਂ 'ਤੇ ਥਾਂ-ਥਾਂ ਦੇਸ਼ ਧੋ੍ਰਹ ਦੇ ਪਰਚੇ ਦਰਜ ਕੀਤੇ ਗਏ | 27 ਨਵੰਬਰ 2020 ਨੂੰ ਟਿੱਕਰੀ ਬਾਰਡਰ ਨਾਲ ਸਬੰਧਿਤ ਮੁੰਡਕਾ ਥਾਣੇ 'ਚ ਅਨੇਕਾਂ ਆਗੂਆਂ 'ਤੇ ਪਰਚੇ ਦਰਜ ਕੀਤੇ ਗਏ | ਆਖ਼ਰ ਸੰਘਰਸ਼ ਦੀ ਜਿੱਤ ਪ੍ਰਾਪਤ ਹੋਣ 'ਤੇ ਰਿਹਾਈ ਵੇਲੇ ਮੋਦੀ ਸਰਕਾਰ ਵਲੋਂ ਯੋਜਨਾਬੱਧ ਢੰਗ ਨਾਲ ਦਰਜ ਕੀਤੇ ਕੇਸਾਂ ਦੀਆਂ ਕਿਸਾਨ ਹੁਣ ਤੱਕ ਪੇਸ਼ੀਆਂ ਭੁਗਤ ਰਹੇ ਹਨ | ਅੱਜ ਹਜਾਰੀ ਅਦਾਲਤ ਦਿੱਲੀ 'ਚ ਪੇਸ਼ੀ ਭੁਗਤਣ ਗਏ ਕਿਸਾਨ ਆਗੂਆਂ ਅਮਰੀਕ ਸਿੰਘ ਫਫੜੇ, ਸਿਕੰਦਰ ਸਿੰਘ ਰਿਉਂਦ ਖ਼ੁਰਦ, ਸੁਖਰਾਜ ਸਿੰਘ ਰਿਉਂਦ, ਹਰਪਾਲ ਦਾਸ ਰੱਲਾ, ਰੂਪ ਸਿੰਘ ਅਤੇ ਗੁਰਪ੍ਰੀਤ ਸਿੰਘ ਸਹਿਜੜਾ ਨੇ ਦੱਸਿਆ ਕਿ ਉਹ ਜਦੋਂ ਪੇਸ਼ੀ 'ਤੇ ਹਾਜ਼ਰ ਹੁੰਦੇ ਹਨ ਤਾਂ ਉਨ੍ਹਾਂ ਨੂੰ ਅਗਲੀ ਪੇਸ਼ੀ ਦੇ ਕੇ ਭੇਜ ਦਿੱਤਾ ਜਾਂਦਾ ਹੈ ਅਤੇ ਫ਼ੈਸਲੇ ਵੱਲ ਕੋਈ ਕਦਮ ਨਹੀਂ ਚੁੱਕਿਆ ਜਾਂਦਾ | ਉਨ੍ਹਾਂ ਕਿਹਾ ਕਿ ਜੇਕਰ ਇਵੇਂ ਲਗਾਤਾਰ ਪੇਸ਼ੀਆਂ ਦੇ ਕੇ ਉਨ੍ਹਾਂ ਨੂੰ ਇਨਸਾਫ਼ ਨਾ ਦਿੱਤਾ ਗਿਆ ਤਾਂ ਉਹ ਆਰ ਪਾਰ ਦੀ ਲੜਾਈ ਲੜਨਗੇ |

Ad Position 22
No active advertisement
ਪਿਛਲੀ ਖ਼ਬਰ ਨਰਮੇ ਦੀ ਫ਼ਸਲ 'ਤੇ ਹਾਲ ਦੀ ਘੜੀ ਕੋਈ ਹਮਲਾ ਨਹੀਂ-ਮੁੱਖ ਖੇਤੀਬਾੜੀ ਅਫ਼ਸਰ <br/> ਅਗਲੀ ਖ਼ਬਰ ਖੈਰਾ ਰੋਡ 'ਤੇ ਟੁੱਟੀ ਪੁਲੀ ਕਾਰਨ ਕਿਸੇ ਵੇਲੇ ਵੀ ਵਾਪਰ ਸਕਦਾ ਵੱਡਾ ਹਾਦਸਾ <br/>
Ad Position 24