ਮਾਨਸਾ, 3 ਜੂਨ (ਵਿ.ਪ੍ਰਤੀ.)-ਥਾਣਾ ਜੋਗਾ ਪੁਲਿਸ ਨੇ ਵਰਿੰਦਰ ਸਿੰਘ ਵਾਸੀ ਬੁਰਜ ਢਿੱਲਵਾਂ ਤੋਂ 72 ਕੈਪਸੂਲ, ਥਾਣਾ ਜੌੜਕੀਆਂ ਪੁਲਿਸ ਨੇ ਖੁਸ਼ਪ੍ਰੀਤ ਸਿੰਘ ਖੁਸ਼ੀ ਵਾਸੀ ਟਾਂਡੀਆਂ ਕੋਲੋਂ 75 ਕੈਪਸੂਲ ਫੜ੍ਹੇ ਹਨ | ਇਸੇ ਥਾਣੇ ਦੀ ਪੁਲਿਸ ਨੇ ਸੰਦੀਪ ਸਿੰਘ ਵਾਸੀ ਭੀਖੀ ਨੂੰ ਮੁਕੱਦਮੇ 'ਚ ਨਾਮਜ਼ਦ ਕਰ ਕੇ 900 ਨਸ਼ੇ ਦੇ ਕੈਪਸੂਲ ਬਰਾਮਦ ਕੀਤੇ ਹਨ | ਤਿੰਨਾਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਗਈ ਹੈ |