24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਬਾਜ਼ਾਰ 'ਚ ਨਕਲੀ ਡੀ.ਏ.ਪੀ. ਖਾਦ ਦੀ ਚਰਚਾ ਤੋਂ ਕਿਸਾਨਾਂ 'ਚ ਬੇਚੈਨੀ

Ad Position 21
No active advertisement
ਅਜੀਤ ਡੈਸਕ 05-06-2025
ਮਾਨਸਾ, 4 ਜੂਨ (ਗੁਰਚੇਤ ਸਿੰਘ ਫੱਤੇਵਾਲੀਆ)- ਪੰਜਾਬ ਕਿਸਾਨ ਯੂਨੀਅਨ ਵਲੋਂ ਮੁੱਖ ਖੇਤੀਬਾੜੀ ਅਫ਼ਸਰ ਮਾਨਸਾ ਹਰਪ੍ਰੀਤ ਪਾਲ ਕੌਰ ਨੂੰ ਮੰਗ ਪੱਤਰ ਸੌਂਪਿਆ ਗਿਆ | ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਦੱਸਿਆ ਕੇ ਕਾਫ਼ੀ ਦਿਨਾਂ ਤੋਂ ਨਕਲੀ ਡੀ.ਏ.ਪੀ. ਖਾਦ ਅਸਲੀ ਮਾਰਕਾ ਲਗਾ ਕੇ ਬਾਜ਼ਾਰ 'ਚ ਭੇਜਣ ਦੀ ਚਰਚਾ ਹੈ, ਜਿਸ ਕਾਰਨ ਕਿਸਾਨਾਂ 'ਚ ਬੇਚੈਨੀ ਪੈਦਾ ਹੋ ਗਈ ਹੈ | ਕਿਸਾਨਾਂ ਨੇ ਕਿਹਾ ਕਿ ਮਹਿਕਮਾ ਆਪਣੇ ਤੌਰ 'ਤੇ ਨਕਲੀ ਖਾਦ ਅਤੇ ਕੀੜੇਮਾਰ ਦਵਾਈਆਂ ਦੇ ਨਮੂਨੇ ਲੈਣ ਤੋਂ ਇਲਾਵਾ ਪਿੰਡਾਂ 'ਚ ਜੋ ਸੁਸਾਇਟੀਆਂ ਨੂੰ ਖਾਦ ਸਪਲਾਈ ਕੀਤੀ ਗਈ ਹੈ, ਨੂੰ ਤੁਰੰਤ ਚੈੱਕ ਕਰਵਾਵੇ ਅਤੇ ਜੇਕਰ ਖਾਦ ਨਕਲੀ ਪਾਈ ਜਾਂਦੀ ਹੈ ਤਾਂ ਕਿਸਾਨਾਂ ਨੂੰ ਤੁਰੰਤ ਜਾਣਕਾਰੀ ਦਿੱਤੀ ਜਾਵੇ ਕਿਉਂਕਿ ਇਸ ਨਾਲ ਕਿਸਾਨਾਂ ਦੀ ਜਿੱਥੇ ਪੈਸੇ ਦੀ ਲੁੱਟ ਹੋਣ ਤੋਂ ਬੱਚਤ ਹੋਵੇਗੀ ਉੱਥੇ ਫ਼ਸਲ ਬਰਬਾਦ ਹੋਣ ਤੋਂ ਵੀ ਬਚਾਅ ਹੋ ਸਕੇਗਾ | ਮੁੱਖ ਖੇਤੀਬਾੜੀ ਅਫ਼ਸਰ ਹਰਪ੍ਰੀਤ ਪਾਲ ਕੌਰ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਨਕਲੀ ਖਾਦਾਂ ਤੇ ਕੀਟਨਾਸ਼ਕਾਂ ਦੇ ਨਮੂਨੇ ਭਰੇ ਜਾਣਗੇ ਅਤੇ ਕਿਸੇ ਵੀ ਕਿਸਮ ਦੀ ਨਕਲੀ ਖਾਦ, ਬੀਜ ਤੇ ਕੀੜੇਮਾਰ ਦਵਾਈਆਂ ਬਣਾਉਣ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ | ਇਸ ਮੌਕੇ ਰਣਜੀਤ ਸਿੰਘ ਤਾਮਕੋਟ, ਨਛੱਤਰ ਸਿੰਘ ਖਿਆਲਾ, ਬਲਤੇਜ ਸਿੰਘ ਤਾਮਕੋਟ, ਕਾਨਾ ਸਿੰਘ ਬੁਰਜ ਹਰੀ, ਕਾਲਾ ਸਿੰਘ ਉੱਭਾ, ਭੱਪਾ ਸਿੰਘ ਖਿਆਲਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਸੇਵਕਾਂ ਨੇ ਮਾਨਸਾ ਸ਼ਹਿਰ 'ਚ ਰੈਲੀ ਕੱਢ ਕੇ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਇਆ ਅਗਲੀ ਖ਼ਬਰ ਨਰਮੇ ਦੇ ਬੀਜ 'ਤੇ ਸਬਸਿਡੀ ਲਈ 15 ਤੱਕ ਕਰਵਾਈ ਜਾ ਸਕਦੀ ਹੈ ਰਜਿਸਟ੍ਰੇਸ਼ਨ
Ad Position 24