16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਬਹਾਦਰਪੁਰ 'ਚ 400 ਏਕੜ ਫ਼ਸਲ ਪਾਣੀ ਦੀ ਲਪੇਟ 'ਚ

Ad Position 21
repet_subhas-goyals [Copy P29]
ਅਜੀਤ ਡੈਸਕ 03-09-2025
ਬਰੇਟਾ, 2 ਸਤੰਬਰ (ਪਾਲ ਸਿੰਘ ਮੰਡੇਰ)- ਪਿੰਡ ਬਹਾਦਰਪੁਰ ਦੀ ਬਰੇਟਾ ਡਰੇਨ ਦੇ ਓਵਰਫ਼ਲੋ ਹੋ ਜਾਣ ਕਾਰਨ ਲਗਪਗ 400 ਏਕੜ ਜ਼ਮੀਨ ਵਿਚ ਪਾਣੀ ਭਰ ਗਿਆ ਹੈ, ਜਿਸ ਕਾਰਨ ਖੜ੍ਹੀ ਫ਼ਸਲ ਬਰਬਾਦ ਹੋ ਗਈ ਹੈ | ਭਾਕਿਯੂ (ਉਗਰਾਹਾਂ) ਦੇ ਪਿੰਡ ਇਕਾਈ ਦੇ ਆਗੂ ਚਰਨਜੀਤ ਸਿੰਘ ਖ਼ਾਲਸਾ ਨੇ ਦੱਸਿਆ ਕਿ ਬਰੇਟਾ ਡਰੇਨ ਦੀ ਸਫ਼ਾਈ ਅਤੇ ਪਟੜੀਆਂ ਦੇ ਮਜ਼ਬੂਤ ਨਾ ਹੋਣ ਕਾਰਨ ਇਹ ਨੁਕਸਾਨ ਹੋਇਆ ਹੈ | ਉਨ੍ਹਾਂ ਦੱਸਿਆ ਕਿ ਇਸ ਡਰਨ ਵਿਚ ਪਿੱਛੋਂ ਜ਼ਿਆਦਾ ਪਾਣੀ ਆਉਣ ਕਾਰਨ ਹਰ ਵਾਰ ਫ਼ਸਲਾਂ ਦੀ ਮਾਰ ਹੁੰਦੀ ਹੈ ਪਰ ਸਰਕਾਰ ਅਤੇ ਪ੍ਰਸ਼ਾਸਨ ਵਲੋਂ ਪੁਖ਼ਤਾ ਪ੍ਰਬੰਧ ਨਾ ਹੋਣ ਕਾਰਨ ਹੀ ਹਰ ਵਾਰ ਪਾਣੀ ਦੀ ਮਾਰ ਹੁੰਦੀ ਹੈ | ਇਸ ਹੜ੍ਹ ਦੇ ਪਾਣੀ ਨਾਲ ਖੇਤਾਂ ਵਿਚ ਲਗਾਏ ਟਿਊਬਵੈੱਲ ਅਤੇ ਮੋਟਰਾਂ ਦੇ ਕੋਠੇ ਵੀ ਢਹਿ ਜਾਂਦੇ ਹਨ, ਜਿਸ ਨਾਲ ਕਿਸਾਨਾਂ ਦਾ ਹਰ ਵਾਰ ਆਰਥਿਕ ਨੁਕਸਾਨ ਹੁੰਦਾ ਹੈ | ਇਸ ਲਈ ਇਸ ਡਰੇਨ ਦੀਆਂ ਪਟੜੀਆਂ ਮਜ਼ਬੂਤ ਕਰਨ ਦੇ ਨਾਲ-ਨਾਲ ਹਰ ਵਰ੍ਹੇ ਸਫ਼ਾਈ ਦੀ ਲੋੜ ਹੈ | ਇਸ ਮੌਕੇ ਗੁਰਮਤਿ ਸਿੰਘ, ਗੁਰਮਿੰਦਰ ਸਿੰਘ, ਬਿੰਦਰ ਸਿੰਘ, ਕਾਲਾ ਸਿੰਘ, ਚਰਨਜੀਤ ਸਿੰਘ, ਬੰਤ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹੜ੍ਹਾਂ ਵਲੋਂ ਬੇਘਰ ਕੀਤੇ ਪੀੜਤ ਪਰਿਵਾਰਾਂ ਲਈ ਗੁਰੂ ਨਾਨਕ ਕਾਲਜ ਅੱਗੇ ਆਇਆ ਅਗਲੀ ਖ਼ਬਰ ਹਾਜੀ ਰਤਨ ਚੌਕ ਦੀ ਮੇਨ ਸੜਕ ਟੋਇਆਂ ਨਾਲ ਹੋਈ ਭਰਪੂਰ-ਛੋਟੇ ਵਹੀਕਲਾਂ ਲਈ ਬਣੀ ਮੁਸੀਬਤ <br/>
Ad Position 24