16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਹਾਜੀ ਰਤਨ ਚੌਕ ਦੀ ਮੇਨ ਸੜਕ ਟੋਇਆਂ ਨਾਲ ਹੋਈ ਭਰਪੂਰ-ਛੋਟੇ ਵਹੀਕਲਾਂ ਲਈ ਬਣੀ ਮੁਸੀਬਤ <br/>

Ad Position 21
repet_subhas-goyals [Copy P29]
ਅਜੀਤ ਡੈਸਕ 03-09-2025
ਬਠਿੰਡਾ, 2 ਸਤੰਬਰ (ਅਵਤਾਰ ਸਿੰਘ ਕੈਂਥ)-ਸ਼ਹਿਰ ਦੇ ਹਾਜੀ ਰਤਨ ਚੌਕ ਜਿੱਥੇ ਕਿ ਸੜਕ ਦੇ ਵਿਚ ਵੱਡੇ-ਵੱਡੇ ਟੋਏ ਪੈ ਚੁੱਕੇ ਹਨ, ਸਬੰਧਿਤ ਵਿਭਾਗ ਵਲੋਂ ਕਈ ਵਾਰੀ ਸੜਕ 'ਤੇ ਪੈਚ ਵਰਕ ਕੀਤਾ ਗਿਆ ਹੈ ਪਰ ਥੋੜ੍ਹਾ ਜਿਹਾ ਮੀਂਹ ਪੈਣ ਤੋਂ ਬਾਅਦ ਇਹ ਟੋਏ ਮੁੜ ਆਪਣਾ ਵਿਕਰਾਲ ਰੂਪ ਲੈ ਲੈਂਦੇ ਹਨ | ਇਨ੍ਹਾਂ ਟੋਇਆ ਕਾਰਨ ਕਈ ਛੋਟੇ ਦੋ ਵੀਲ੍ਹਰ ਚਾਲਕਾਂ, ਸਾਈਕਲ, ਰਿਕਸ਼ਾ ਵਾਲੇ ਆਪਣਾ ਨੁਕਸਾਨ ਕਰਾ ਚੁੱਕੇ ਹਨ ਅਤੇ ਕਈ ਤਾਂ ਸੱਟਾਂ ਖਾ ਕੇ ਹਸਪਤਾਲ ਜਾਂ ਘਰਾਂ 'ਚ ਬੈਠੇ ਹਨ | ਇਹ ਟੋਏ ਹੁਣ ਡੇਢ ਦੋ ਫੁੱਟ ਡੂੰਘੇ ਹੋ ਚੁੱਕੇ ਹਨ, ਪਾਣੀ ਭਰਨ ਨਾਲ ਇਨ੍ਹਾਂ ਟੋਇਆ ਦਾ ਪਤਾ ਨਹੀਂ ਲੱਗਦਾ, ਜਿਸ ਕਾਰਨ ਅਕਸਰ ਦੁਰਘਟਨਾ ਹੋ ਜਾਂਦੀ ਹੈ | ਬੀਤੇ ਦਿਨੀਂ ਵੀ ਇਕ ਵਿਅਕਤੀ ਇਨ੍ਹਾਂ ਟੋਇਆਂ ਵਿਚ ਡਿੱਗਣ ਕਾਰਨ ਕਾਫ਼ੀ ਸੱਟਾਂ ਖਾ ਬੈਠਾ ਅਤੇ ਆਪਣੇ ਵਹੀਕਲ ਦਾ ਕਾਫ਼ੀ ਨੁਕਸਾਨ ਕਰਵਾ ਚੁੱਕਾ ਹੈ | ਇਸ ਬਾਰੇ ਉਥੇ ਨਜ਼ਦੀਕੀ ਦੁਕਾਨਦਾਰ ਵੀਰ ਸਿੰਘ ਕਾਲਾ ਹਾਜੀ ਰਤਨ ਚੌਂਕ ਨੇ ਦੱਸਿਆ ਕਿ ਵਾਰ-ਵਾਰ ਟੋਏ ਪੈਣ ਕਾਰਨ ਆਉਣ ਜਾਣ ਵਾਲੇ ਛੋਟੇ ਵਹੀਕਲ ਵਾਲਿਆਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ, ਉਨ੍ਹਾਂ ਕਈ ਵਾਰੀ ਦੁਰਘਟਨਾ ਦੇ ਸ਼ਿਕਾਰ ਹੋਏ ਵਿਅਕਤੀਆਂ ਨੂੰ ਚੁੱਕ ਕੇ ਪਾਸੇ ਕੀਤਾ | ਦੁਰਘਟਨਾ ਕਾਰਨ ਕੋਈ ਵੱਡਾ ਵਹੀਕਲ ਡਿੱਗੇ ਹੋਏ ਵਿਅਕਤੀ ਦੇ ਉੱਤੇ ਚੜ ਸਕਦਾ ਹੈ ਜਿਸ ਕਾਰਣ ਕੋਈ ਜਾਨੀ ਨੁਕਸਾਨ ਹੋਣ ਦਾ ਵੀ ਖ਼ਤਰਾ ਇੱਥੇ ਹਰ ਵੇਲੇ ਬਣਿਆ ਰਹਿੰਦਾ ਹੈ | ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ, ਸਬੰਧਿਤ ਵਿਭਾਗ ਅਤੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਜਲਦੀ ਹੀ ਇਸ ਪਾਸੇ ਧਿਆਨ ਦਿੱਤਾ ਜਾਵੇ, ਇਸ ਸੜਕ ਦੀ ਜਲਦੀ ਤੋਂ ਜਲਦੀ ਸਾਰ ਲਈ ਜਾਵੇ ਤਾਂ ਜੋ ਅਣਹੋਣੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ |

Ad Position 22
No active advertisement
ਪਿਛਲੀ ਖ਼ਬਰ ਬਹਾਦਰਪੁਰ 'ਚ 400 ਏਕੜ ਫ਼ਸਲ ਪਾਣੀ ਦੀ ਲਪੇਟ 'ਚ ਅਗਲੀ ਖ਼ਬਰ ਪਿੰਡ ਖਿਆਲੀ ਵਾਲੇ 'ਚ ਕਈ ਸਾਲਾਂ ਤੋ ਬੰਦ ਪਈ ਲਾਇਬ੍ਰੇਰੀ ਖੋਲ੍ਹਣ ਦੀ ਮੰਗ <br/>
Ad Position 24