16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਪਿੰਡ ਖਿਆਲੀ ਵਾਲੇ 'ਚ ਕਈ ਸਾਲਾਂ ਤੋ ਬੰਦ ਪਈ ਲਾਇਬ੍ਰੇਰੀ ਖੋਲ੍ਹਣ ਦੀ ਮੰਗ <br/>

Ad Position 21
repet_subhas-goyals [Copy P29]
ਅਜੀਤ ਡੈਸਕ 03-09-2025
ਗੋਨਿਆਣਾ, 2 ਸਤੰਬਰ (ਲਛਮਣ ਦਾਸ ਗਰਗ)-ਦਲਿਤ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾਈ ਆਗੂ ਸੁਖਪਾਲ ਸਿੰਘ ਖਿਆਲੀ ਵਾਲਾ ਨੇ ਕਿਹਾ ਕਿ ਸਾਡੇ ਪਿੰਡ ਖਿਆਲੀ ਵਾਲੇ ਵਿਚ ਸਾਲ 2023 ਵਿਚ ਨਰੇਗਾ ਫੰਡ ਵਿਚੋਂ ਯੂਥ ਲਾਇਬ੍ਰੇਰੀ ਦਾ ਨਿਰਮਾਣ ਕੀਤਾ ਗਿਆ ਹੈ | ਜਿਸ ਵਿਚ ਸੈਂਕੜੇ ਕਿਤਾਬਾਂ, ਫ਼ਰਨੀਚਰ ਸਰਕਾਰ ਵਲੋਂ ਦਿੱਤਾ ਗਿਆ ਪਰ ਅੱਜ ਤੱਕ ਉਸ ਲਾਇਬ੍ਰੇਰੀ ਨੂੰ ਖੋਲਿ੍ਹਆ ਨਹੀਂ ਗਿਆ | ਕਈ ਵਾਰ ਅਧਿਕਾਰੀਆਂ ਦੇ ਧਿਆਨ ਵਿਚ ਵੀ ਇਸ ਮਸਲੇ ਨੂੰ ਲਿਆਂਦਾ ਗਿਆ, ਇਥੋਂ ਤੱਕ ਕਿ ਹਲਕਾ ਭੁੱਚੋ ਦੇ ਐਮ ਐਲ ਏ ਮਾਸਟਰ ਜਗਸੀਰ ਸਿੰਘ ਨੂੰ ਵੀ ਲਾਇਬ੍ਰੇਰੀ ਖੋਲ੍ਹਣ ਲਈ ਬੇਨਤੀ ਕੀਤੀ ਜਾ ਚੁੱਕੀ ਹੈ ਪਰ ਕਿਸੇ ਨੇ ਵੀ ਲਾਇਬ੍ਰੇਰੀ ਨੂੰ ਖੋਲ੍ਹਣਾ ਜ਼ਰੂਰੀ ਨਹੀਂ ਸਮਝਿਆ | ਕਿਤਾਬਾਂ ਪੜ੍ਹਨ ਦੇ ਸ਼ੌਂਕੀਨ ਹੋਰ ਲਾਇਬ੍ਰੇਰੀਆਂ ਤੋਂ ਕਿਤਾਬਾਂ ਲੈ ਕੇ ਪੜ੍ਹਦੇ ਹਨ | ਭਾਂਵੇ ਆਮ ਆਦਮੀ ਪਾਰਟੀ ਦੀ ਸਰਕਾਰ ਦਮਗਜ਼ੇ ਮਾਰਦੀ ਹੈ ਕਿ ਸਰਕਾਰ ਨੌਜਵਾਨਾਂ ਨੂੰ ਖੇਡਾਂ ਅਤੇ ਸਿੱਖਿਆ ਨਾਲ ਜੋੜਨ ਦੇ ਵੱਡੇ ਉਪਰਾਲੇ ਕਰ ਰਹੇ ਹੈ ਪਰ ਸਰਕਾਰ ਦੇ ਇਹ ਦਾਅਵੇ ਸਿਰਫ਼ ਭਾਸ਼ਣਾਂ ਵਿਚ ਹੀ ਹਨ | ਪਿੰਡ ਖਿਆਲੀ ਵਾਲੇ ਵਿਚ ਬਣੀ ਲਾਇਬ੍ਰੇਰੀ ਦੇ ਜਿੰਦਰੇ ਨੂੰ ਲੱਗੀ ਜੰਗ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਸਿਆਸੀ ਲੋਕਾਂ ਨੇ ਲਾਇਬ੍ਰੇਰੀ ਦਾ ਸਾਰਾ ਸਮਾਨ ਕੁਰਸੀਆਂ ਕੰਪਿਊਟਰ ਮੇਜ਼ ਸਭ ਆਪਣੇ ਘਰਾਂ ਵਿਚ ਸਾਂਭ ਲਏ ਹਨ | ਕੀਮਤੀ ਕਿਤਾਬਾਂ ਦਾ ਸਿਆਸੀ ਲੋਕਾਂ ਦੀਆਂ ਨਜ਼ਰਾਂ ਵਿਚ ਇਕ ਕੌਡੀ ਮੁੱਲ ਵੀ ਨਹੀਂ ਹੈ | ਜਦੋਂ ਪੰਚਾਇਤ ਸਕੱਤਰ ਨੂੰ ਲਾਇਬ੍ਰੇਰੀ ਨਾ ਖੋਲ੍ਹਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਤਰਕ ਦਿੱਤਾ - ਕਹਿੰਦਾ ਲਾਇਬ੍ਰੇਰੀ ਵਿਚ ਸਾਰੀਆਂ ਕਿਤਾਬਾਂ ਅੰਗਰੇਜ਼ੀ ਵਿਚ ਹਨ | ਇਸ ਕਰਕੇ ਲਾਇਬ੍ਰੇਰੀ ਨਹੀਂ ਖੋਲ੍ਹ ਰਹੇ | ਦਲਿਤ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਨੇ ਲਾਇਬ੍ਰੇਰੀ ਦਾ ਸਾਰਾ ਸਮਾਨ ਪੂਰਾ ਕਰਕੇ ਲਾਇਬ੍ਰੇਰੀ ਨੂੰ ਖੋਲ੍ਹੇ ਜਾਣ ਦੀ ਮੰਗ ਕਰਦਿਆਂ ਪ੍ਰਸ਼ਾਸਨ ਨੂੰ ਕਿਹਾ ਕਿ ਲਾਇਬ੍ਰੇਰੀ ਦੀ ਜ਼ਿੰਮੇਵਾਰੀ ਸਾਨੂੰ ਦਿੱਤੀ ਜਾਵੇ | ਜੇਕਰ ਲਾਇਬ੍ਰੇਰੀ ਨਹੀਂ ਖੋਲ੍ਹੀ ਜਾਂਦੀ ਤਾਂ ਅਸੀਂ ਸੰਘਰਸ਼ ਕਰਨ ਲਈ ਮਜ਼ਬੂਰ ਹੋਵਾਂਗੇ |

Ad Position 22
No active advertisement
ਪਿਛਲੀ ਖ਼ਬਰ ਹਾਜੀ ਰਤਨ ਚੌਕ ਦੀ ਮੇਨ ਸੜਕ ਟੋਇਆਂ ਨਾਲ ਹੋਈ ਭਰਪੂਰ-ਛੋਟੇ ਵਹੀਕਲਾਂ ਲਈ ਬਣੀ ਮੁਸੀਬਤ <br/> ਅਗਲੀ ਖ਼ਬਰ ਡਿਗਰੀ ਕਾਲਜ 'ਚ ਨੈਤਿਕਤਾ ਸੰਬੰਧੀ ਭਾਸ਼ਨ ਮੁਕਾਬਲੇ
Ad Position 24