16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਡਿਗਰੀ ਕਾਲਜ 'ਚ ਨੈਤਿਕਤਾ ਸੰਬੰਧੀ ਭਾਸ਼ਨ ਮੁਕਾਬਲੇ

Ad Position 21
repet_subhas-goyals [Copy P29]
ਅਜੀਤ ਡੈਸਕ 03-09-2025
ਲਹਿਰਾ ਮੁਹੱਬਤ, 2 ਸਤੰਬਰ (ਚਰਨਜੀਤ ਸਿੰਘ)-ਬਾਬਾ ਮੋਨੀ ਜੀ ਡਿਗਰੀ ਕਾਲਜ ਲਹਿਰਾ ਮੁਹੱਬਤ ਬਠਿੰਡਾ ਵਿਖੇ ਆਚਰਣ ਅਤੇ ਨੈਤਿਕਤਾ ਸਬੰਧੀ ਭਾਸ਼ਣ ਮੁਕਾਬਲੇ ਕਰਵਾਏ ਗਏ | ਇਸ ਦੌਰਾਨ ਬੀ. ਏ. ਭਾਗ ਪਹਿਲਾ, ਦੂਜਾ, ਤੀਜਾ ਦੇ ਵਿਦਿਆਰਥੀਆਂ ਨੇ ਭਾਗ ਲਿਆ | ਉਨ੍ਹਾਂ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਆਚਰਣ ਤੇ ਨੈਤਿਕਤਾ ਨਾਲ ਪ੍ਰਾਪਤੀਆਂ ਬਹੁਤ ਮਹਾਨ ਹੋ ਜਾਂਦੀਆਂ ਹਨ | ਸਰੀਰਕ ਸਿੱਖਿਆ ਵਿਭਾਗ ਦੇ ਪ੍ਰੋਫੈਸਰ ਜਸਕਰਨ ਸਿੰਘ ਨੇ ਕਿਹਾ ਕਿ ਸਰਵ ਪੱਖੀ ਵਿਕਾਸ ਲਈ ਨੈਤਿਕ ਸਿੱਖਿਆ ਬਹੁਤ ਜ਼ਰੂਰੀ ਹੈ | ਇਸ ਸੰਮੇਲਨ ਵਿਚ ਕਾਲਜ ਦੇ ਸਟਾਫ਼ ਮੈਂਬਰ ਪ੍ਰੋਫੈਸਰ ਕੁਲਦੀਪ ਸਿੰਘ, ਪ੍ਰੋ: ਰਮਨਦੀਪ ਕੌਰ ਤੇ ਪ੍ਰੋ: ਜਗਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਚੰਗੇ ਆਚਰਣ ਸਬੰਧੀ ਪ੍ਰੇਰਿਤ ਕੀਤਾ |
ਸਿਖਲਾਈ ਸੈਸ਼ਨ ਦੌਰਾਨ ਕਿਸਾਨਾਂ ਨੂੰ ਕੀਟ ਪ੍ਰਬੰਧਨ ਸੰਬੰਧੀ ਜਾਣੂ ਕਰਵਾਇਆ
ਮਾਨਸਾ, 2 ਸਤੰਬਰ (ਗੁਰਚੇਤ ਸਿੰਘ ਫੱਤੇਵਾਲੀਆ)- ਕੇਂਦਰੀ ਸਰਵਪੱਖੀ ਕੀਟ ਪ੍ਰਬੰਧਨ ਕੇਂਦਰ ਪੰਜਾਬ ਅਤੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਸਾਂਝੇ ਤੌਰ 'ਤੇ ਦੋ ਰੋਜ਼ਾ ਕਿਸਾਨ ਸਿਖਲਾਈ ਸੈਸ਼ਨ ਦੌਰਾਨ ਕਿਸਾਨਾਂ ਨੂੰ ਖ਼ਰੀਫ਼ ਫ਼ਸਲਾਂ ਲਈ ਸਰਵਪੱਖੀ ਕੀਟ ਪ੍ਰਬੰਧ ਦੇ ਸਿਧਾਂਤਾਂ ਅਤੇ ਪ੍ਰਯੋਗਤਮਕ ਤਰੀਕਿਆਂ ਬਾਰੇ ਜਾਣੂ ਕਰਵਾਇਆ ਗਿਆ | ਸਹਾਇਕ ਪੌਦ ਸੁਰੱਖਿਆ ਅਫ਼ਸਰ ਡਾ. ਚੰਦਰ ਭਾਨ ਅਤੇ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਪ੍ਰੀਤ ਪਾਲ ਕੌਰ ਨੇ ਕਿਹਾ ਕਿ ਖੇਤੀ ਵਿਚ ਕੀਟਨਾਸ਼ਕਾਂ ਦੀ ਵਰਤੋਂ ਨੂੰ ਘਟਾ ਕੇ ਅਤੇ ਕੁਦਰਤੀ ਤੇ ਵਾਤਾਵਰਨ ਅਨੁਕੂਲ ਢੰਗ ਨਾਲ ਕੀਟਾਂ ਦਾ ਸਰਵਪੱਖੀ ਪ੍ਰਬੰਧ ਅਪਣਾਉਣਾ ਅੱਜ ਦੀ ਮੁੱਖ ਲੋੜ ਹੈ | ਕਿਸ਼ੀ ਮੰਤਰਾਲਾ ਵਲੋਂ ਜਾਰੀ ਐ.ਪੀ.ਐਸ.ਐਸ. ਐਪਲੀਕੇਸ਼ਨ ਬਾਰੇ ਵੀ ਜਾਣਕਾਰੀ ਦਿੱਤੀ ਗਈ | ਬਲਾਕ ਖੇਤੀਬਾੜੀ ਅਫ਼ਸਰ ਭੀਖੀ ਡਾ. ਹਰਵਿੰਦਰ ਸਿੰਘ ਨੇ ਕਿਸਾਨਾਂ ਨੂੰ ਫੇਰੋਮੋਂਟ ਟਰੈਪ, ਪੀਲੇ ਅਤੇ ਨੀਲੇ ਚਿਪਚਿਪੇ ਟਰੈਪ ਅਤੇ ਫਰੂਟ ਫਲਾਈ ਟਰੈਪ ਵਰਗੇ ਆਈ.ਪੀ.ਐਮ. ਟੂਲਜ਼ ਦੀ ਵਰਤੋਂ ਬਾਰੇ ਦੱਸਿਆ | ਟੈਨਨੀਕਲ ਅਧਿਕਾਰੀਆਂ ਰਾਜਬੀਰ ਸਿੰਘ ਅਤੇ ਦੀਪਕ ਨੇ ਕੀਟਨਾਸ਼ਕਾਂ ਦੀ ਸੁਰੱਖਿਅਤ ਵਰਤੋਂ ਬਾਰੇ ਜਾਣਕਾਰੀ ਦਿੱਤੀ | ਡਿਪਟੀ ਡਾਇਰੈਕਟਰ (ਆਤਮਾ), ਡਾ. ਚਮਨਦੀਪ ਸਿੰਘ, ਏ.ਟੀ.ਐਮ. ਕਮਲਪ੍ਰੀਤ ਸਿੰਘ ਆਦਿ ਹਾਜ਼ਰ ਸਨ |


Ad Position 22
No active advertisement
ਪਿਛਲੀ ਖ਼ਬਰ ਪਿੰਡ ਖਿਆਲੀ ਵਾਲੇ 'ਚ ਕਈ ਸਾਲਾਂ ਤੋ ਬੰਦ ਪਈ ਲਾਇਬ੍ਰੇਰੀ ਖੋਲ੍ਹਣ ਦੀ ਮੰਗ <br/> ਅਗਲੀ ਖ਼ਬਰ ਸੇਟ ਜ਼ੇਵੀਅਰ ਸਕੂਲ ਸੀਂਗੋ ਵਿਖੇ ਸਿਹਤ ਜਾਂਚ ਤੇ ਖੂਨਦਾਨ ਕੈਂਪ ਲਗਾਇਆ-ਸਾਬਕਾ ਵਿਧਾਇਕ ਸਿੱਧੂ ਨੇ ਕੀਤੀ ਸ਼ਿਰਕਤ <br/>...
Ad Position 24