ਬੋਹਾ, 3 ਸਤੰਬਰ (ਰਮੇਸ਼ ਤਾਂਗੜੀ)- ਨੇੜਲੇ ਪਿੰਡ ਕਾਸਮਪੁਰ ਛੀਨਾ ਵਿਖੇ ਅੱਜ ਸਵੇਰੇ ਮੂੰਹ ਹਨੇਰੇ ਵਿਧਵਾ ਔਰਤ ਬਲਵੀਰ ਕੌਰ ਪਤਨੀ ਸਵ: ਜੰਟਾ ਸਿੰਘ ਦਾ ਮਕਾਨ ਡਿੱਗ ਗਿਆ | ਸਮਾਨ ਛੱਤ ਦੇ ਮਲਬੇ ਹੇਠ ਆ ਗਿਆ ਜਦਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ | ਜਾਣਕਾਰੀ ਅਨੁਸਾਰ ਔਰਤ ਆਪਣੇ ਪੁੱਤਰ, ਨੂੰ ਹ ਨਾਲ ਪੁਰਾਣੇ ਮਕਾਨ 'ਚ ਰਹਿ ਰਹੀ ਸੀ | ਬੀਤੇ ਦਿਨੀਂ ਪਏ ਭਾਰੀ ਮੀਂਹ ਨਾਲ ਪਾਣੀ ਘਰ ਦੀਆਂ ਛੱਤਾਂ ਅਤੇ ਤਰੇੜਾਂ ਰਾਹੀਂ ਮਕਾਨ 'ਚ ਭਰ ਗਿਆ | ਹਰਪ੍ਰੀਤ ਸਿੰਘ ਪਿਆਰੀ ਨੇ ਦੱਸਿਆ ਕਿ ਕਮਰੇ 'ਚ ਪਿਆ ਕੀਮਤੀ ਸਮਾਨ ਫ਼ਰਿਜ, ਮੋਟਰਸਾਈਕਲ, ਕੱਪੜੇ ਧੋਣ ਵਾਲੀ ਮਸ਼ੀਨ, ਅਲਮਾਰੀ, ਬੈੱਡ, ਐਲ.ਸੀ.ਡੀ., ਟਰੰਕ, ਪੇਟੀ ਅਤੇ ਕੱਪੜੇ ਛੱਤ ਦੇ ਮਲਬੇ ਹੇਠ ਆ ਗਿਆ, ਜਿਸ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ | ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੀੜਤ ਪਰਿਵਾਰ ਦੇ ਡਿੱਗੇ ਮਕਾਨ ਤੇ ਨੁਕਸਾਨੇ ਸਮਾਨ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ |