13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਡਿਪਟੀ ਕਮਿਸ਼ਨਰ ਵਲੋਂ ਬੁਢਲਾਡਾ ਤਹਿਸੀਲ ਤੇ ਸੇਵਾ ਕੇਂਦਰ ਦਾ ਨਿਰੀਖਣ <br/>

Ad Position 21
No active advertisement
ਸੇਵਾ ਕੇਂਦਰ ਬੁਢਲਾਡਾ ਵਿਖੇ ਜਾਇਜ਼ਾ ਲੈਣ ਮੌਕੇ ਨਵਜੌਤ ਕੌਰ ਡਿਪਟੀ ਕਮਿਸ਼ਨਰ ਮਾਨਸਾ | ਅਜੀਤ ਤਸਵੀਰ <br/> 04-09-2025
•ਬੁਢਲਾਡਾ, 3 ਸਤੰਬਰ (ਸੁਨੀਲ ਮਨਚੰਦਾ)-ਪੰਜਾਬ ਸਰਕਾਰ ਦੀ ਭਿ੍ਸ਼ਟਾਚਾਰ ਖਿਲਾਫ ਜ਼ੀਰੋ ਸ਼ਹਿਣਸ਼ੀਲਤਾ ਨੀਤੀ ਤਹਿਤ ਪਾਰਦਰਸ਼ੀ ਢੰਗ ਨਾਲ ਕੰਮ ਕਰਨ ਸਾਰੇ ਅਧਿਕਾਰੀ | ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਮਾਨਸਾ ਨਵਜੋਤ ਕੌਰ ਨੇ ਬੁਢਲਾਡਾ ਤਹਿਸੀਲ ਅਤੇ ਸੇਵਾ ਕੇਂਦਰ ਦੀ ਕਾਰਜਪ੍ਰਣਾਲੀ ਦਾ ਜਾਇਜ਼ਾ ਲੈਣ ਮੌਕੇ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਲੋਕਾਂ ਨੂੰ ਆਪਣੇ ਸਰਕਾਰੀ ਕੰਮਕਾਜ ਕਰਵਾਉਣ ਵਿਚ ਕਿਸੇ ਵੀ ਕਿਸਮ ਦੀ ਸਮੱਸਿਆ ਪੇਸ਼ ਨਹੀਂ ਆਉਣੀ ਚਾਹੀਦੀ ਤੇ ਸਰਕਾਰੀ ਕੰਮ ਵਿਚ ਲਾਪ੍ਰਵਾਹੀ ਅਤੇ ਢਿੱਲਮੱਠ ਦੀ ਨੀਤੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਰਜਿਸਟਰੀਆਂ, ਇੰਤਕਾਲਾਂ ਆਦਿ ਨਾਲ ਸਬੰਧਤ ਕੰਮਾਂ ਦਾ ਸਮਾਂਬੱਧ ਨਿਪਟਾਰਾ ਕਰਨਾ ਯਕੀਨੀ ਬਣਾਇਆ ਜਾਵੇ ਤਾਂ ਜੋ ਲੋਕਾਂ ਨੂੰ ਕਿਸੇ ਪ੍ਰਕਾਰ ਦੀ ਖੱਜਲ ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ | ਉਨ੍ਹਾਂ ਕਿਹਾ ਕਿ ਸੇਵਾ ਕੇਂਦਰਾਂ ਅੰਦਰ ਲੋਕਾਂ ਨੂੰ ਨਿਰਵਿਘਨ ਤੇ ਸੁਖਾਲੇ ਢੰਗ ਨਾਲ ਸੇਵਾਵਾਂ ਮੁਹੱਈਆ ਕਰਵਾਈਆਂ ਜਾਣ | ਉਨ੍ਹਾਂ ਨਾਲ ਹੀ ਤਹਿਸੀਲ ਦਫ਼ਤਰ ਵਿਖੇ ਸਾਫ ਸਫਾਈ ਦਾ ਖਾਸ ਖਿਆਲ ਰੱਖਣ ਲਈ ਵੀ ਕਿਹਾ | ਇਸ ਮੌਕੇ ਗੁਰਲੀਨ ਕੌਰ ਆਈ.ਏ.ਐਸ (ਯੂ.ਟੀ.) ਅਤੇ ਐਸ.ਡੀ.ਐਮ. ਬੁਢਲਾਡਾ ਗਗਨਦੀਪ ਸਿੰਘ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਨੇ ਹੜ੍ਹ ਪੀੜਤਾਂ ਦੀ ਫੜੀ ਬਾਂਹ ਅਗਲੀ ਖ਼ਬਰ ਪਿੰਡ ਕਾਸਮਪੁਰ ਛੀਨਾ ਵਿਖੇ ਬਾਰਿਸ਼ ਨਾਲ ਮਕਾਨ ਡਿੱਗਿਆ <br/>
Ad Position 24