06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

ਚਾਂਦਪੁਰਾ ਬੰਨ੍ਹ 'ਤੇ ਪਾਣੀ ਦਾ ਪੱਧਰ ਵਧਣਾ ਜਾਰੀ

Ad Position 21
No active advertisement
ਅਜੀਤ ਡੈਸਕ 05-09-2025
ਬਰੇਟਾ, 4 ਸਤੰਬਰ (ਜੀਵਨ ਸ਼ਰਮਾ/ਪਾਲ ਸਿੰਘ ਮੰਡੇਰ)- ਪਿੰਡ ਚਾਂਦਪੁਰਾ ਕੋਲ ਦੀ ਲੰਘਦੇ ਘੱਗਰ ਦਰਿਆ 'ਚ ਪਾਣੀ ਦਾ ਪੱਧਰ 8 ਫੁੱਟ ਦੇ ਕਰੀਬ ਚੱਲ ਰਿਹਾ ਹੈ ਜਦ ਕਿ ਖ਼ਤਰਾ ਅਜੇ ਵੀ ਕਾਫੀ ਦੂਰ ਹੈ | ਸਾਈਫ਼ਨ ਦੇ 21 ਦਰਵਾਜ਼ਿਆਂ ਵਿਚ ਦੀ ਪਾਣੀ ਦਾ ਵਹਾਅ ਬਹੁਤ ਤੇਜ ਹੈ | ਜੇਕਰ ਇੱਥੇ ਪਾਣੀ ਦਾ ਪੱਧਰ 10 ਫੁੱਟ ਦੇ ਕਰੀਬ ਪੁੱਜਦਾ ਹੈ ਤਾਂ ਪਾਣੀ ਖਿੱਲਰ ਕੇ ਨਾਲ ਲੱਗਦੀ ਸੈਂਕੜੇ ਏਕੜ ਜ਼ਮੀਨ 'ਚ ਜਾ ਵੜਦਾ ਹੈ ਅਤੇ ਫ਼ਸਲਾਂ ਨੂੰ ਤਬਾਹ ਕਰ ਦਿੰਦਾ ਹੈ | ਸਾਈਫ਼ਨ 'ਤੇ ਪ੍ਰਸ਼ਾਸਨ ਵਲੋਂ ਦਰਵਾਜ਼ਿਆਂ ਦੀ ਸਫ਼ਾਈ ਲਈ ਪੌਕਲੈਨ ਮਸ਼ੀਨ ਦਾ ਪ੍ਰਬੰਧ ਕੀਤਾ ਹੋਇਆ ਹੈ ਤਾਂ ਜੋ ਪਾਣੀ ਦੀ ਸਹੀ ਤਰੀਕੇ ਨਾਲ ਨਿਕਾਸੀ ਹੋ ਸਕੇ | ਲਗਾਤਾਰ ਹਿਮਾਚਲ ਪ੍ਰਦੇਸ਼ ਵਿਚ ਹੋ ਰਹੀ ਬਾਰਸ਼ ਦੇ ਚੱਲਦਿਆਂ ਜੇਕਰ ਘੱਗਰ ਵਿਚ ਪਾਣੀ ਦਾ ਪੱਧਰ ਵਧਣਾ ਜਾਰੀ ਰਿਹਾ ਤਾਂ ਇਸ ਖੇਤਰ ਲਈ ਖ਼ਤਰੇ ਵਾਲੀ ਗੱਲ ਹੋਵੇਗੀ |
ਬੰਨ੍ਹ ਵਧੇਰੇ ਮਜ਼ਬੂਤ
ਚਾਂਦਪੁਰਾ ਬੰਨ੍ਹ ਜਿਸ ਦੀ ਲੰਬਾਈ 7 ਕਿੱਲੋਮੀਟਰ ਹੈ, ਨੂੰ ਮਜ਼ਬੂਤ ਕਰਨ ਲਈ ਖੇਤਰ ਦੇ ਲੋਕਾਂ ਨੇ ਪੂਰੀ ਵਾਹ ਲਗਾਈ ਹੋਈ ਹੈ | ਖ਼ਾਸਕਰ ਜਿਸ ਜਗ੍ਹਾ 'ਤੇ 2 ਸਾਲ ਪਹਿਲਾਂ 100 ਫੁੱਟ ਦਾ ਪਾੜ ਪਿਆ ਸੀ, ਨੂੰ ਮਿੱਟੀ ਦੇ ਹਜ਼ਾਰਾਂ ਗੱਟੇ ਲਗਾ ਕੇ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ | ਇਸ ਖੇਤਰ 'ਚੋਂ ਮਿੱਟੀ ਦੀਆਂ ਟਰਾਲੀਆਂ ਭਰ ਕੇ ਬੰਨ੍ਹ 'ਤੇ ਪੁੱਜ ਰਹੀਆਂ ਹਨ | ਪ੍ਰਸ਼ਾਸਨ ਵਲੋਂ ਲੋਕਾਂ ਦਾ ਸਾਥ ਦਿੱਤਾ ਜਾ ਰਿਹਾ ਹੈ | ਹਲਕਾ ਵਿਧਾਇਕ ਬੁੱਧ ਰਾਮ ਬੰਨ੍ਹ 'ਤੇ ਗੇੜਾ ਮਾਰ ਰਹੇ ਹਨ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਸੁਣ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਡੀ.ਸੀ. ਵਲੋਂ ਸਵੱਛ ਭਾਰਤ ਮਿਸ਼ਨ ਤਹਿਤ ਚੱਲ ਰਹੇ ਕੰਮਾਂ ਦਾ ਜਾਇਜ਼ਾ ਅਗਲੀ ਖ਼ਬਰ ਚੀਜ਼ਾਂ ਦੀ ਜਮ੍ਹਾਂਖ਼ੋਰੀ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ- ਡਿਪਟੀ ਕਮਿਸ਼ਨਰ
Ad Position 24