06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2025

-ਮਾਮਲਾ ਨਵੀਂ ਬਸਤੀ ਦੇ ਅੱਗੇ ਕੰਧ ਕੱਢਣ ਦਾ- ਲੋਕਾਂ ਨਾਲ ਪਾਕਿਸਤਾਨ ਦੇ ਬਾਰਡਰ ਵਾਲਾ ਸਲੂਕ ਕਰ ਰਿਹੈ ਰੇਲਵੇ ਵਿਭਾਗ- ਜਗਜੀਤ ਸਿੰਘ

Ad Position 21
No active advertisement
ਅਜੀਤ ਡੈਸਕ 05-09-2025
ਰਾਮਾਂ ਮੰਡੀ, 4 ਸਤੰਬਰ (ਤਰਸੇਮ ਸਿੰਗਲਾ)- ਰੇਲਵੇ ਵਿਭਾਗ ਵੱਲੋਂ ਸਥਾਨਕ ਲਾਈਨ ਪਾਰ ਨਵੀਂ ਬਸਤੀ ਦੇ ਅੱਗੇ ਕੱਢੀ ਜਾ ਰਹੀ ਕਰੀਬ 10 ਫੁੱਟ ਉੱਚੀ ਕੰਧ ਵਿਚ ਬਸਤੀ ਦੇ ਲੋਕਾਂ ਨੂੰ ਰੇਲਵੇ ਸਟੇਸ਼ਨ ਤੇ ਪੈਦਲ ਆਉਣ ਜਾਣ ਲਈ ਲਾਂਘਾ ਨਾ ਦਿੱਤੇ ਜਾਣ ਦੀ ਨਿੰਦਾ ਕਰਦੇ ਹੋਏ ਰਾਜਨੀਤਿਕ ਆਗੂ ਲੱਖਾ ਸਿੰਘ ਸਿਧਾਣਾ ਟੀਮ ਦੇ ਰਾਮਾਂ ਸਰਕਲ ਪ੍ਰਧਾਨ ਜਗਜੀਤ ਸਿੰਘ ਨੇ ਕਿਹਾ ਕਿ ਰੇਲਵੇ ਵਿਭਾਗ ਲੋਕਾਂ ਨਾਲ ਪਾਕਿਸਤਾਨ ਦੇ ਬਾਰਡਰ ਵਾਲਾ ਸਲੂਕ ਕਰ ਰਿਹਾ ਹੈ¢ ਬੇਸ਼ੱਕ ਰੇਲਵੇ ਵਿਭਾਗ ਨੂੰ ਆਪਣੀ ਜਗ੍ਹਾ ਵਿੱਚ ਕੰਧ ਕੱਢਣ ਦਾ ਪੂਰਾ ਪੂਰਾ ਕਾਨੂੰਨੀ ਹੱਕ ਹੈ, ਪਰ ਰੇਲਵੇ ਵਿਭਾਗ ਵੀ ਇੱਕ ਜਨਤਕ ਅਦਾਰਾ ਹੈ, ਇਸ ਲਈ ਰੇਲਵੇ ਵਿਭਾਗ ਵੱਲੋਂ ਲੋਕਾਂ ਦਾ ਲਾਂਘਾ ਬੰਦ ਕਰਨਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵੀ ਹੈ¢ ਉਨ੍ਹਾਂ ਕਿਹਾ ਕਿ ਸਿਰਸਾ , ਬਠਿੰਡਾ ਵਰਗੇ ਮਹਾਂਨਗਰਾਂ ਵਿਚ ਵੀ ਰੇਲਵੇ ਵਿਭਾਗ ਵਲੋਂ ਲਾਈਨ ਪਾਰ ਲੋਕਾਂ ਨੂੰ ਓਵਰ ਪੁਲ ਬਣਾ ਕੇ ਰਸਤੇ ਦਿੱਤੇ ਗਏ ਹਨ ਤਾਂ ਰਾਮਾਂ ਮੰਡੀ ਵਿੱਚ ਲਾਈਨ ਪਾਰ ਲੋਕਾਂ ਦਾ ਲਾਂਘਾ ਬੰਦ ਕਰਨ ਦਾ ਫੈਸਲਾ ਸਹੀ ਕਿਵੇਂ ਹੋ ਸਕਦਾ ਹੈ¢ ਜਗਜੀਤ ਸਿੰਘ ਨੇ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਤੋਂ ਮੰਗ ਕੀਤੀ ਹੈ ਕਿ ਲਾਈਨ ਪਾਰ ਨਵੀਂ ਬਸਤੀ ਦੇ ਲੋਕਾਂ ਨੂੰ ਸਟੇਸ਼ਨ ਤੇ ਪੈਦਲ ਆਉਣ ਜਾਣ ਕੰਧ ਵਿਚ ਲਾਂਘਾ ਦਿੱਤਾ ਜਾਵੇ ਤਾਂ ਕਿ ਲੋਕਾਂ ਨੂੰ ਰੇਲਵੇ ਵਿਰੁੱਧ ਸੰਘਰਸ਼ ਕਰਨ ਲਈ ਮਜਬੂਰ ਨਾ ਹੋਣਾ ਪਵੇ¢
Ad Position 22
No active advertisement
ਪਿਛਲੀ ਖ਼ਬਰ ਅਧਿਆਪਕ ਦਿਵਸ ਮੌਕੇ 80 ਤੋਂ ਵੱਧ ਅਧਿਆਪਕ ਕੀਤੇ ਸਨਮਾਨਿਤ ਅਗਲੀ ਖ਼ਬਰ ਬਲੱਡ ਕੈਂਸਰ ਬਿਮਾਰੀ ਨਾਲ ਪੀੜਤ ਵਿਅਕਤੀ ਦਾ ਡਿੱਗਿਆ ਮਕਾਨ
Ad Position 24