15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਖੇਤੀ ਵਿਗਿਆਨ ਕੇਂਦਰ ਵਿਖੇ ਖੰੁਬਾਂ ਦੀ ਕਾਸ਼ਤ ਸੰਬੰਧੀ ਸਿਖਲਾਈ ਕੈਂਪ ਲਗਾਇਆ

Ad Position 21
No active advertisement
ਅਜੀਤ ਡੈਸਕ 06-09-2025
ਮਾਨਸਾ, 5 ਸਤੰਬਰ (ਗੁਰਚੇਤ ਸਿੰਘ ਫੱਤੇਵਾਲੀਆ)- ਸਥਾਨਕ ਖੇਤੀ ਵਿਗਿਆਨ ਕੇਂਦਰ ਵਿਖੇ 5 ਰੋਜ਼ਾ ਵਿਕਾਸਸ਼ੀਲ ਸਿਖਲਾਈ ਪ੍ਰੋਗਰਾਮ 'ਸਹਾਇਕ ਧੰਦੇ ਵਜੋਂ ਖੰੁਬਾਂ ਦੀ ਖੇਤੀ' ਕਰਵਾਇਆ ਗਿਆ, ਜਿਸ 'ਚ ਕਿਸਾਨਾਂ ਨੂੰ ਇਸ ਲਾਭਕਾਰੀ ਧੰਦੇ ਰਾਹੀਂ ਆਮਦਨ ਵਧਾਉਣ ਲਈ ਪ੍ਰੈਕਟੀਕਲ ਕੁਸ਼ਲਤਾਵਾਂ ਬਾਰੇ ਜਾਣੂ ਕਰਵਾਇਆ ਗਿਆ | ਡਾ. ਤੇਜਪਾਲ ਸਿੰਘ ਸਰਾਂ ਸਹਾਇਕ ਪ੍ਰੋਫੈਸਰ ਸਬਜ਼ੀ ਵਿਗਿਆਨ ਨੇ ਪੰਜਾਬ ਦੇ ਮੌਸਮ ਲਈ ਢੁਕਵੇਂ ਵੱਖ-ਵੱਖ ਖੰੁਬਾਂ ਜਿਵੇਂ ਬਟਨ, ਓਸਟਰ ਅਤੇ ਪੈਡੀ ਸਟ੍ਰਾਅ ਖੰੁਬ ਬਾਰੇ ਜਾਣਕਾਰੀ ਦਿੰਦਿਆਂ ਸਪਾਨ ਤਿਆਰ ਕਰਨ, ਕੰਪੋਸਟਿੰਗ, ਕੇਸਿੰਗ ਅਤੇ ਪੋਸਟ-ਹਾਰਵੈਸਟ ਪ੍ਰਬੰਧਨ ਵਰਗੇ ਜ਼ਰੂਰੀ ਪਹਿਲੂਆਂ ਨੂੰ ਸ਼ਾਮਿਲ ਕੀਤਾ ਅਤੇ ਘਰੇਲੂ ਖੰੁਬਾਂ ਦੀ ਖੇਤੀ ਲਈ ਸਸਤੀਆਂ ਤਕਨੀਕਾਂ 'ਤੇ ਜ਼ੋਰ ਦਿੱਤਾ | ਉਨ੍ਹਾਂ ਕਿਹਾ ਕਿ ਖੰੁਬਾਂ ਦੀ ਖੇਤੀ ਲਈ ਘੱਟ ਥਾਂ ਦੀ ਲੋੜ ਹੁੰਦੀ ਹੈ ਅਤੇ ਇਹ ਮੁਨਾਫ਼ਾ ਵੀ ਛੇਤੀ ਦਿੰਦੀ ਹੈ, ਇਸ ਲਈ ਛੋਟੇ ਕਿਸਾਨਾਂ ਲਈ ਸ਼ਾਨਦਾਰ ਸਹਾਇਕ ਧੰਦਾ ਹੈ | ਇਸ ਦੇ ਨਾਲ ਹੀ ਬਟਨ ਖੰੁਬ ਲਈ ਕੰਪੋਸਟ ਤਿਆਰ ਕਰਨ ਵਿਚ ਹੱਥੀਂ ਸਿਖਲਾਈ ਬਾਰੇ ਦੱਸਿਆ | ਪਰਮੇਸ਼ਵਰ ਬਾਗ਼ਬਾਨੀ ਵਿਕਾਸ ਅਫ਼ਸਰ ਨੇ ਪੰਜਾਬ 'ਚ ਖੰੁਬ ਦੀ ਖੇਤੀ ਲਈ ਉਪਲਬਧ ਸਰਕਾਰੀ ਸਬਸਿਡੀ ਜਿਸ 'ਚ ਕੰਪੋਸਟ ਯੂਨਿਟਾਂ ਅਤੇ ਸਪਾਨ ਲੈਬ 'ਤੇ 50 ਫ਼ੀਸਦੀ ਤੱਕ ਮਦਦ ਮਿਲਦੀ ਹੈ, ਬਾਰੇ ਜਾਣਕਾਰੀ ਦਿੱਤੀ | ਇਸ ਤੋਂ ਇਲਾਵਾ ਐਸ.ਬੀ.ਆਈ ਮੈਨੇਜਰ ਨੇ ਸਹਾਇਕ ਧੰਦਿਆਂ ਲਈ ਕਰਜ਼ਾ ਸਹੂਲਤਾਂ ਦਾ ਲਾਭ ਉਠਾਉਣ ਦੀ ਅਪੀਲ ਕੀਤੀ |
Ad Position 22
No active advertisement
ਪਿਛਲੀ ਖ਼ਬਰ ਭਾਕਿਯੂ (ਡਕੌਂਦਾ) ਵਲੋਂ ਹੜ੍ਹਾਂ ਨਾਲ ਹੋਏ ਨੁਕਸਾਨ ਦੀ ਭਰਪਾਈ ਕਰਨ ਦੀ ਮੰਗ ਅਗਲੀ ਖ਼ਬਰ ਪੰਜਾਬ ਸਰਕਾਰ ਮੁਲਾਜ਼ਮ ਮਾਰੂ ਨੀਤੀਆਂ 'ਤੇ ਚੱਲ ਰਹੀ ਹੈ- ਪੈਨਸ਼ਨਰਜ਼ ਐਸੋਸੀਏਸ਼ਨ
Ad Position 24