16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਚਾਂਦਪੁਰਾ ਕੋਲ ਘੱਗਰ 'ਚ ਪਾਣੀ ਦਾ ਪੱਧਰ ਹੋਰ ਜ਼ਿਆਦਾ ਵਧਿਆ

Ad Position 21
No active advertisement
ਅਜੀਤ ਡੈਸਕ 06-09-2025
ਬਰੇਟਾ, 5 ਸਤੰਬਰ (ਜੀਵਨ ਸ਼ਰਮਾ,ਪਾਲ ਸਿੰਘ ਮੰਡੇਰ)- ਚਾਂਦਪੁਰਾ ਘੱਗਰ ਸਾਈਫਨ 'ਤੇ ਪਾਣੀ ਦਾ ਪੱਧਰ ਵਧ ਕੇ 8 ਫੁੱਟ ਤੋਂ ਵਧੇਰੇ ਹੋ ਗਿਆ ਹੈ ਜਦਕਿ ਘੱਗਰ ਖ਼ਤਰੇ ਤੋਂ ਅਜੇ ਵੀ ਥੱਲੇ ਚੱਲ ਰਿਹਾ ਹੈ | ਸਾਈਫ਼ਨ ਦੇ 21 ਦਰਵਾਜ਼ਿਆਂ ਵਿਚ ਦੀ ਪਾਣੀ ਦਾ ਵਹਾਅ ਬਹੁਤ ਤੇਜ਼ ਹੈ | ਪ੍ਰਸ਼ਾਸਨ ਵੱਲੋਂ ਪਾਣੀ ਦੇ ਪੱਧਰ 'ਤੇ ਲਗਾਤਾਰ ਨਿਗ੍ਹਾ ਰੱਖੀ ਜਾ ਰਹੀ ਹੈ | ਪਾਣੀ 10 ਫੁੱਟ ਉੱਪਰ ਜਾਣ 'ਤੇ ਆਲੇ-ਦੁਆਲੇ ਖ਼ਤਰਾ ਪੈਦਾ ਹੋ ਜਾਂਦਾ ਹੈ ਅਤੇ ਪਾਣੀ ਖਿੱਲਰ ਕੇ ਚਾਂਦਪੁਰਾ ਬੰਨ੍ਹ ਦੇ ਨਾਲ ਜਾ ਲੱਗਦਾ ਹੈ | ਪਿਛਲੇ ਦਿਨੀਂ ਘਨੌਰ ਖੇਤਰ ਵਿਚ ਘੱਗਰ ਦਾ ਪਾਣੀ ਖਿੱਲਰਨ ਕਰਕੇ ਚਾਂਦਪੁਰਾ ਕੋਲ ਪਾਣੀ ਦਾ ਪੱਧਰ ਘਟ ਸਕਦਾ ਹੈ | ਬੰਨ੍ਹ ਨੂੰ ਮਜ਼ਬੂਤ ਕਰਨ ਲਈ ਇਸ ਖੇਤਰ ਦੇ ਲੋਕਾਂ ਨੇ ਪੂਰੀ ਵਾਹ ਲਗਾਈ ਹੋਈ ਹੈ | ਅੱਜ ਬਾਰਿਸ਼ ਦੇ ਰੁਕਣ ਨਾਲ ਕੰਮ ਕਰ ਰਹੇ ਲੋਕਾਂ ਨੂੰ ਵੱਡੀ ਰਾਹਤ ਮਿਲੀ , ਮਿੱਟੀ ਦੀਆਂ ਟਰਾਲੀਆਂ ਆਸਾਨੀ ਨਾਲ ਬੰਨ੍ਹ 'ਤੇ ਜਾ ਰਹੀਆਂ ਹਨ | ਲੋਕ ਵੀ ਬੰਨ੍ਹ 'ਤੇ ਵੱਡੀ ਗਿਣਤੀ ਵਿਚ ਹਾਜ਼ਰੀ ਲਗਾ ਰਹੇ ਹਨ | ਹਲਕਾ ਵਿਧਾਇਕ ਬੁੱਧ ਰਾਮ ਘੱਗਰ ਸਾਈਫਨ ਤੇ ਚਾਂਦਪੁਰਾ ਬੰਨ੍ਹ 'ਤੇ ਲਗਾਤਾਰ ਨਿਗਰਾਨੀ ਰੱਖ ਰਹੇ ਹਨ | ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਬੰਨ੍ਹ ਦਾ ਲਗਾਤਾਰ ਜਾਇਜ਼ਾ ਲਿਆ ਜਾ ਰਿਹਾ ਹੈ ਪਰ ਅਜੇ ਖਤਰੇ ਵਾਲੀ ਕੋਈ ਗੱਲ ਨਹੀਂ ਅਤੇ ਆਉਣ ਵਾਲੇ 2 ਦਿਨਾਂ ਤੱਕ ਸਾਈਫਨ 'ਤੇ ਪਾਣੀ ਦਾ ਪੱਧਰ ਘਟਣ ਦੀ ਸੰਭਾਵਨਾ ਹੈ |
Ad Position 22
No active advertisement
ਪਿਛਲੀ ਖ਼ਬਰ ਸਰਦੂਲਗੜ੍ਹ ਨੇੜੇ ਘੱਗਰ ਦਰਿਆ 'ਚ ਪਾਣੀ ਦਾ ਪੱਧਰ ਵਧਣਾ ਜਾਰੀ, ਲੋਕਾਂ 'ਚ ਸਹਿਮ ਅਗਲੀ ਖ਼ਬਰ ਜ਼ਿਲ੍ਹਾ ਕਿ੍ਕਟ ਐਸੋਸੀਏਸ਼ਨ ਮਾਨਸਾ ਦੀ ਮਾਨਤਾ ਰੱਦ
Ad Position 24