ਸਰਦੂਲਗੜ੍ਹ ਤੇ ਚਾਂਦਪੁਰਾ ਬੰਨ੍ਹ'ਤੇ ਘੱਗਰ ਦਰਿਆ 'ਚ ਪਾਣੀ ਦਾ ਪੱਧਰ ਵਧਣਾ ਜਾਰੀ
ਅਜੀਤ ਡੈਸਕ
07-09-2025
ਘੱਗਰ, ਨਹਿਰਾਂ, ਸੂਇਆਂ ਨਜ਼ਦੀਕ ਖੜੇ ਹੋ ਕੇ ਫ਼ੋਟੋ ਖਿੱਚਣ 'ਤੇ ਪਾਬੰਦੀ
-ਇਸੇ ਦੌਰਾਨ ਜ਼ਿਲਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲੇ ਦੇ ਜਿਸ ਵੀ ਇਲਾਕੇ/ਥਾਵਾਂ 'ਤੇ ਪਾਣੀ ਦਾ ਪੱਧਰ ਵਧਿਆ ਹੋਇਆ ਹੈ, ਉੱਥੇ ਮੋਬਾਈਲ ਫੋਨਾਂ/ਕੈਮਰਿਆਂ ਰਾਹੀਂ ਸੈਲਫੀ/ਫ਼ੋਟੋ ਲੈਣ 'ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਹੈ | ਜਾਰੀ ਹੁਕਮ 'ਚ ਉਨਾਂ ਕਿਹਾ ਕਿ ਅਜਿਹਾ ਕਰਨ ਨਾਲ ਜਾਨੀ ਨੁਕਸਾਨ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ | ਇਸ ਪ੍ਰਵਿਰਤੀ ਨੂੰ ਰੋਕਿਆ ਜਾਣਾ ਅਤਿ-ਜ਼ਰੂਰੀ ਬਣ ਜਾਂਦਾ ਹੈ |