20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਰੂਪ ਸਿੰਘ ਰੂਪਾ ਫ਼ਾਊਾਡੇਸ਼ਨ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਕੋਟੀਆਂ ਅਤੇ ਬੂਟ ਵੰਡੇ

Ad Position 21
No active advertisement
ਅਜੀਤ ਡੈਸਕ 24-09-2025
ਭਾਈਰੂਪਾ, 23 ਸਤੰਬਰ (ਵਰਿੰਦਰ ਲੱਕੀ)-ਰੂਪ ਸਿੰਘ 'ਰੂਪਾ' ਫਾਊਾਡੇਸ਼ਨ ਵਲੋਂ ਰੂਪ ਸਿੰਘ ਰੂਪਾ ਦੇ ਸਪੁੱਤਰ ਚਰਨਜੀਤ ਸਿੰਘ ਅਮਰੀਕਾ ਅਤੇ ਨੂੰ ਹ ਰੁਪਿੰਦਰ ਕੌਰ ਅਮਰੀਕਾ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੇਲਬਰਾਹ ਦੇ ਸਾਰੇ ਵਿਦਿਆਰਥੀਆਂ ਨੂੰ ਕੋਟੀਆਂ ਅਤੇ ਬੂਟ ਵੰਡੇ ਗਏ | ਰੁਪਿੰਦਰ ਕੌਰ ਦੇ ਨਾਲ ਵਰਿੰਦਰ ਕੌਰ ਅਤੇ ਗੁਰਿੰਦਰ ਸਿੰਘ ਉਚੇਚੇ ਤੌਰ 'ਤੇ ਸ਼ਾਮਿਲ ਹੋਏ | ਸਟੇਜ ਦਾ ਸੰਚਾਲਨ ਸੋਨਪਰੀਤ ਕੌਰ ਤੇ ਮਨਪ੍ਰੀਤ ਕੌਰ ਵਲੋਂ ਕੀਤਾ ਗਿਆ | ਰੂਪ ਸਿੰਘ ਰੂਪਾ ਦੇ ਜੀਵਨ ਸਬੰਧੀ ਵਿਸਥਾਰ ਨਾਲ ਇਸ ਸਕੂਲ ਦੇ ਹਿੰਦੀ ਮਾਸਟਰ ਰਵੀ ਚੰਦ ਨੇ ਦੱਸਿਆ | ਇਸ ਮੌਕੇ ਰੂਪ ਸਿੰਘ ਰੂਪਾ ਦੁਆਰਾ ਸਕੂਲ ਦੇ ਵਿਕਾਸ ਲਈ ਪਾਏ ਯੋਗਦਾਨ ਸਬੰਧੀ ਜਾਣਕਾਰੀ ਦਿੱਤੀ ਗਈ | ਮਾਸਟਰ ਬਚਿੱਤਰ ਸਿੰਘ ਵਲੋਂ ਰੂਪ ਸਿੰਘ ਰੂਪਾ ਬਾਰੇ ਕਵਿਤਾ ਸੁਣਾਈ ਗਈ | ਸਕੂਲ ਦੀਆਂ ਵਿਦਿਆਰਥਣਾਂ ਵਲੋਂ ਗੀਤ ਦੀ ਪੇਸ਼ਕਾਰੀ ਕੀਤੀ ਗਈ | ਪਿ੍ੰਸੀਪਲ ਕਮਲਜੀਤ ਕੌਰ ਨੇ ਰੂਪ ਸਿੰਘ ਰੂਪਾ ਦੇ ਪਰਿਵਾਰ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ | ਪਿ੍ੰਸੀਪਲ ਅਤੇ ਸਮੂਹ ਸਟਾਫ਼ ਵਲੋਂ ਪਰਿਵਾਰ ਦੇ ਮੈਂਬਰਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕੀਤੇ ਗਏ | ਗੁਰਿੰਦਰ ਸਿੰਘ ਪਟਿਆਲਾ ਵਲੋਂ ਸਕੂਲ ਪਿ੍ੰਸੀਪਲ ਅਤੇ ਸਮੂਹ ਸਟਾਫ਼ ਦੀ ਪ੍ਰਸ਼ੰਸਾ ਕੀਤੀ ਗਈ | ਬਾਬਾ ਸਿੱਧ ਸਪੋਰਟਸ ਕਲੱਬ ਵਲੋਂ ਰੂਪ ਸਿੰਘ ਰੂਪਾ ਦੇ ਪਰਿਵਾਰਿਕ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪਿੰਡ ਦੇ ਸਰਪੰਚ ਚਮਕੌਰ ਸਿੰਘ, ਗੁਰਵਿੰਦਰ ਸਿੰਘ ਬਾਠ, ਜਗਜੀਤ ਸਿੰਘ ਮੈਂਬਰ, ਬਿੰਦਰ ਸਿੰਘ, ਬੂਟਾ ਸਿੰਘ, ਛਿੰਦਾ ਸਿੰਘ, ਕੁਲਵਿੰਦਰ ਸਿੰਘ, ਸੰਦੀਪ ਕੁਮਾਰ, ਭੂਰਾ ਸਿੰਘ, ਜੰਗ ਸਿੰਘ ਅÏਲਖ ਪ੍ਰਧਾਨ ਬਾਬਾ ਸਿੱਧ ਸਪੋਰਟਸ ਕਲੱਬ, ਗਗਨਾ ਅÏਲਖ, ਸਮੂਹ ਸਤਿਕਾਰ ਕਮੇਟੀ ਮੈਂਬਰ ਪਿੰਡ ਸੇਲਬਰਾਹ ਸ਼ਾਮਿਲ ਹੋਏ |
Ad Position 22
No active advertisement
ਪਿਛਲੀ ਖ਼ਬਰ ਤੁੰਗਵਾਲੀ ਵਿਖੇ ਸਕੂਲੀ ਬੱਚਿਆਂ ਨੂੰ ਕਮੀਜ਼ਾਂ ਅਤੇ ਟੌਪ ਦਿੱਤੇ ਅਗਲੀ ਖ਼ਬਰ ਆਲ ਇੰਡੀਆ ਸਟੇਟ ਗੌਰਮਿੰਟ ਫੈਡਰੇਸ਼ਨ ਵਲੋਂ ਡੀ. ਸੀ. ਨੂੰ ਮੰਗ ਪੱਤਰ
Ad Position 24