27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਦਸਮੇਸ਼ ਸਕੂਲ ਸਰਦੂਲਗੜ੍ਹ ਦੀ ਰੇਖਾ ਰਾਣੀ ਨੇ ਨੀਟ ਪ੍ਰੀਖਿਆ 'ਚੋਂ 7972ਵਾਂ ਰੈਂਕ ਹਾਸਿਲ ਕੀਤਾ <br/>

Ad Position 21
No active advertisement
ਅਜੀਤ ਡੈਸਕ 25-09-2025
ਸਰਦੂਲਗੜ੍ਹ, 24 ਸਤੰਬਰ (ਅਰੋੜਾ)- ਦਸਮੇਸ਼ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਸਰਦੂਲਗੜ੍ਹ ਦੀ ਹੋਣਹਾਰ ਵਿਦਿਆਰਥਣ ਰੇਖਾ ਰਾਣੀ ਪੁੱਤਰੀ ਰਾਮ ਭਗਤ ਪਿੰਡ ਖੈਰਾ ਖ਼ੁਰਦ ਨੇ ਐਮ.ਬੀ.ਬੀ.ਐਸ. ਵਿਚ ਦਾਖ਼ਲੇ ਲਈ ਪੂਰੇ ਭਾਰਤ 'ਚੋਂ 7972ਵਾਂ ਰੈਕ ਹਾਸਲ ਕਰ ਕੇ ਮਾਨਸਾ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਹੈ | ਨੀਟ 2025 ਵਿਚ ਰੇਖਾ ਰਾਣੀ ਨੂੰ ਐਮ. ਬੀ. ਬੀ. ਐਸ. ਕਰ ਕੇ ਡਾਕਟਰ ਬਣਨ ਲਈ ਭਾਰਤ ਦੇ ਮੱਧ ਪ੍ਰਦੇਸ਼ ਪ੍ਰਾਂਤ ਦੇ ਸਰਬੋਤਮ ਕਾਲਜ ਗੌਰਮਿੰਟ ਮਹਾਤਮਾ ਗਾਂਧੀ ਮੈਮੋਰੀਅਲ ਮੈਡੀਕਲ ਕਾਲਜ ਇੰਦੋਰ ਵਿਖੇ ਦਾਖਲਾ ਮਿਲ ਗਿਆ | ਪਿ੍ੰਸੀਪਲ ਭੁਪਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਮਾਣ ਵਾਲੀ ਗੱਲ ਹੈ ਕਿ ਰਾਮ ਭਗਤ ਖੈਰਾ ਖ਼ੁਰਦ ਜੋ ਕਿ ਸਧਾਰਨ ਜ਼ਿਮੀਂਦਾਰ ਪਰਿਵਾਰ ਨਾਲ ਸਬੰਧਿਤ ਹੈ, ਨੇ ਬੜੀ ਮਿਹਨਤ ਨਾਲ ਆਪਣੀਆਂ ਦੋਵੇਂ ਲੜਕੀਆਂ ਨੂੰ ਪੜ੍ਹਾਇਆ ਹੈ | ਉਨ੍ਹਾਂ ਵਿਚੋਂ ਰਵੀਨਾ ਰਾਣੀ ਸਰ ਕਾਲਜ ਕੋਟਾ ਤੋਂ ਇੰਜੀਨੀਅਰਿੰਗ ਕਰ ਰਹੀ ਹੈ ਅਤੇ ਰੇਖਾ ਰਾਣੀ ਨੂੰ ਮੈਡੀਕਲ ਵਿਚ ਦਾਖਲਾ ਮਿਲਿਆ ਹੈ | ਐਮ.ਡੀ. ਦਿਲਮੋਹਿਤ ਸਿੰਘ ਸੰਧੂ ਨੇ ਦੱਸਿਆ ਕਿ ਰੇਖਾ ਰਾਣੀ ਦੀ ਸ਼ਾਨਦਾਰ ਪ੍ਰਾਪਤੀ 'ਤੇ ਸਕੂਲ ਦੇ ਸਾਲਾਨਾ ਸਮਾਗਮ ਵਿਚ ਸਨਮਾਨਿਤ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਰਾਮਲੀਲ੍ਹਾ ਮੰਚਨ ਮੌਕੇ ਸ੍ਰੀ ਰਾਮ ਚੰਦਰ ਨੇ ਸੀਤਾ ਸਵੰਬਰ ਦੌਰਾਨ ਤੋੜਿਆ ਸ਼ਿਵ ਧਨੁਸ਼ <br/> ਅਗਲੀ ਖ਼ਬਰ ਅਕਾਲੀ ਦਲ 'ਵਾਰਿਸ ਪੰਜਾਬ ਦੇ' ਦੀ 13 ਮੈਂਬਰੀ ਬਲਾਕ ਕਾਰਜਕਾਰਨੀ ਦਾ ਗਠਨ <br/>
Ad Position 24