27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਰਾਮਲੀਲ੍ਹਾ ਮੰਚਨ ਮੌਕੇ ਸ੍ਰੀ ਰਾਮ ਚੰਦਰ ਨੇ ਸੀਤਾ ਸਵੰਬਰ ਦੌਰਾਨ ਤੋੜਿਆ ਸ਼ਿਵ ਧਨੁਸ਼ <br/>

Ad Position 21
No active advertisement
ਮਾਨਸਾ ਵਿਖੇ ਰਾਮਲੀਲ੍ਹਾ ਮੰਚਨ ਮੌਕੇ ਪੇਸ਼ਕਾਰੀ ਕਰਦੇ ਹੋਏ ਕਲਾਕਾਰ (ਹੇਠਾਂ) ਜੁੜਿਆ ਇਕੱਠ | ਤਸਵੀਰਾਂ : ਸੇਮੀ ਮਾਨਸਾ <br/> 25-09-2025
ਮਾਨਸਾ, 24 ਸਤੰਬਰ (ਰਾਵਿੰਦਰ ਸਿੰਘ ਰਵੀ)- ਸ੍ਰੀ ਸੁਭਾਸ਼ ਡਰਾਮਾਟਿਕ ਕਲੱਬ ਮਾਨਸਾ ਦੀ ਸਟੇਜ ਤੋਂ ਰਾਮਲੀਲ੍ਹਾ ਦੀ ਚੌਥੀ ਰਾਤ ਦਾ ਉਦਘਾਟਨ ਡਾ. ਲਵ ਕੁਮਾਰ ਐਮ.ਡੀ. ਗੈਸਟਰੋ ਨੇ ਕੀਤਾ | ਕਲਾਕਾਰਾਂ ਵਲੋਂ ਪ੍ਰਭੂ ਰਾਮ ਦਾ ਜਨਕ ਪੁਰੀ ਪੁਸ਼ਪਵਾਟਿਕਾ ਵਿਚ ਆਉਣਾ, ਸ੍ਰੀ ਰਾਮ ਵਲੋਂ ਧਨੁਸ਼ ਤੋੜਨਾ, ਭਗਵਾਨ ਪਰਸ਼ੂਰਾਮ ਦਾ ਆਉਣਾ, ਮਾਤਾ ਸੀਤਾ ਦੀ ਵਿਦਾਇਗੀ ਆਦਿ ਦਿ੍ਸ਼ ਪੇਸ਼ ਕੀਤੇ ਗਏ | ਇਸ ਮੌਕੇ ਬਲਕਾਰ ਸਿੰਘ ਕਾਨੂੰਗੋ, ਸੰਤ ਨਾਗਪਾਲ, ਸਮੀਰ ਛਾਬੜਾ, ਰਾਕੇਸ਼ ਕੁਮਾਰ, ਅਸ਼ੋਕ ਗਰਗ, ਪ੍ਰਵੀਨ ਗੋਇਲ, ਸੋਨੂੰ ਕੁਮਾਰ ਰੱਲਾ, ਡਾ. ਵਿਕਾਸ ਸ਼ਰਮਾ, ਮਨੋਜ ਅਰੋੜਾ, ਸੁਰਿੰਦਰ ਨੰਗਲੀਆ, ਵਿਸ਼ਾਲ ਸ਼ਰਮਾ ਵਿੱਕੀ, ਯੋਗੇਸ਼ ਕੁਮਾਰ, ਗੌਰਵ ਕੁਮਾਰ ਬਜਾਜ, ਬਲਜੀਤ ਸ਼ਰਮਾ, ਵਿਨੋਦ ਪਠਾਨ, ਪ੍ਰਵੀਨ ਸ਼ਰਮਾ ਟੋਨੀ, ਕੇ.ਸੀ. ਸ਼ਰਮਾ, ਮੁਕੇਸ਼ ਬਾਂਸਲ, ਤਰਸੇਮ ਹੋੰਡਾ, ਪੰਡਿਤ ਪੁਨੀਤ ਸ਼ਰਮਾ ਆਦਿ ਹਾਜ਼ਰ ਸਨ |
ਸ੍ਰੀ ਰਾਮ ਨਾਟਕ ਕਲੱਬ ਵਲੋਂ ਰਾਮਲੀਲ੍ਹਾ ਦੀ ਚੌਥੀ ਰਾਤ ਦਾ ਮੰਚਨ
ਸਥਾਨਕ ਸ਼ਹਿਰ ਦੇ ਸ੍ਰੀ ਰਾਮ ਨਾਟਕ ਕਲੱਬ ਵਲੋ ਖੇਡੀ ਜਾ ਰਹੀ ਸ੍ਰੀ ਰਾਮ ਲੀਲ੍ਹਾ ਦੀ ਚੌਥੀ ਰਾਤ ਦਾ ਉਦਘਾਟਨ ਜੇ.ਆਰ ਮਿਲੇਨੀਅਮ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਅਰਪਿਤ ਚੌਧਰੀ ਨੇ ਕੀਤਾ | ਕਲਾਕਾਰਾਂ ਵਲੋਂ ਰਾਮਾਇਣ ਦੇ ਵੱਖ-ਵੱਖ ਪਾਤਰਾਂ ਦੇ ਦਿ੍ਸ਼ ਪੇਸ਼ ਕੀਤੇ ਗਏ | ਇਸ ਮੌਕੇ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਪੰਜਾਬ ਕੇਵਲ ਕਿ੍ਸ਼ਨ ਭੈਣੀ ਵਾਲੇ ਤੇ ਐਡਵੋਕੇਟ ਅਸ਼ੀਮ ਸਿੰਗਲਾ ਨੇ ਕਿਹਾ ਕਿ ਪ੍ਰਭੂ ਰਾਮ ਜੀ ਵਲੋਂ ਦਰਸਾਏ ਮਾਰਗ 'ਤੇ ਚੱਲ ਕੇ ਜੀਵਨ ਨੂੰ ਸਫਲ ਕੀਤਾ ਜਾ ਸਕਦਾ ਹੈ | ਇਸ ਮੌਕੇ ਕਲੱਬ ਪ੍ਰਧਾਨ ਐਡਵੋਕੇਟ ਪ੍ਰੇਮ ਸਿੰਗਲਾ, ਨਵੀ ਕੁਮਾਰ ਜਿੰਦਲ, ਵਿਜੈ ਕੁਮਾਰ ਧੀਰ, ਬਿੱਟੂ ਸ਼ਰਮਾ, ਸਤੀਸ਼ ਕੁਮਾਰ ਧੀਰ, ਜਗਦੀਸ਼ ਜੋਗਾ, ਜਨਕ ਰਾਜ, ਦੀਵਾਨ ਭਾਰਤੀ, ਹੇਮੰਤ ਕੁਮਾਰ ਸਿੰਗਲਾ, ਲੋਕ ਰਾਜ, ਪਵਨ ਕੁਮਾਰ ਧੀਰ, ਸ਼ਿਬੂ ਮੰਘਾਣੀਆ, ਮੱਖਣ ਲਾਲ, ਧੂਪ ਸਿੰਘ, ਸੁਰਿੰਦਰ ਕੁਮਾਰ ਕਾਲਾ, ਰਾਜ ਕੁਮਾਰ ਨੋਨਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਆਇਸਾ ਵਲੋਂ ਨਹਿਰੂ ਕਾਲਜ ਦੇ ਗੇਟ ਅੱਗੇ ਰੋਸ ਰੈਲੀ <br/> ਅਗਲੀ ਖ਼ਬਰ ਦਸਮੇਸ਼ ਸਕੂਲ ਸਰਦੂਲਗੜ੍ਹ ਦੀ ਰੇਖਾ ਰਾਣੀ ਨੇ ਨੀਟ ਪ੍ਰੀਖਿਆ 'ਚੋਂ 7972ਵਾਂ ਰੈਂਕ ਹਾਸਿਲ ਕੀਤਾ <br/>
Ad Position 24