28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਕੌਮਾਂਤਰੀ ਹਾਕੀ ਖਿਡਾਰੀ ਦਾ ਪਿੰਡ ਧਲੇਵਾਂ ਪੁੱਜਣ 'ਤੇ ਉਚੇਚਾ ਸਨਮਾਨ <br/>

Ad Position 21
No active advertisement
ਗੁਰਦੁਆਰਾ ਸਾਹਿਬ ਧਲੇਵਾਂ ਵਿਖੇ ਹਾਕੀ ਖਿਡਾਰੀ ਦਾ ਸਨਮਾਨ ਕਰਦੇ ਹੋਏ ਪਤਵੰਤੇ | ਤਸਵੀਰ: ਬਲਕਾਰ ਸਿੰਘ ਸਹੋਤਾ <br/> 25-09-2025
ਭੀਖੀ, 24 ਸਤੰਬਰ (ਬਲਕਾਰ ਸਿੰਘ ਸਹੋਤਾ)- ਭਾਰਤੀ ਹਾਕੀ ਟੀਮ ਦੇ ਖਿਡਾਰੀ ਅਤੇ ਅਰਜਨ ਅਵਾਰਡੀ ਡੀ.ਐਸ.ਪੀ ਦਿਲਪ੍ਰੀਤ ਸਿੰਘ ਬੱਲ ਦਾ ਪਿੰਡ ਧਲੇਵਾਂ ਵਿਖੇ ਪੁੱਜਣ 'ਤੇ ਸਮੁੱਚੀ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਵਲੋਂ ਗੁਰਦੁਆਰਾ ਸਾਹਿਬ ਵਿਖੇ ਸਿਰਪਾਓ ਭੇਟ ਕਰ ਕੇ ਉਚੇਚਾ ਸਨਮਾਨ ਕੀਤਾ ਗਿਆ | ਆਪਣੀ ਇਸ ਫੇਰੀ ਦੌਰਾਨ ਦਿਲਪ੍ਰੀਤ ਸਿੰਘ ਬੱਲ ਨੇ ਪਿੰਡ ਦੇ ਸਰਕਾਰੀ ਸਕੂਲ 'ਚ ਵਿਦਿਆਰਥੀਆਂ ਨੂੰ ਸੰਬੋਧਨ ਹੰੁਦਿਆਂ ਕਿਹਾ ਕਿ ਅੱਜ ਦੇ ਦੌਰ ਵਿਚ ਖੇਡਾਂ ਸਿਰਫ਼ ਸਰੀਰਕ ਤੰਦਰੁਸਤੀ ਲਈ ਨਹੀਂ ਬਲਕਿ ਉਹ ਖੇਡਾਂ ਨੂੰ ਅਪਣਾ ਕੇ ਆਪਣਾ ਭਵਿੱਖ ਤਰਾਸ਼ ਸਕਦੇ ਹਨ | ਉਨ੍ਹਾਂ ਕਿਹਾ ਕਿ ਅਜੋਕੇ ਦੌਰ ਵਿਚ ਖੇਡਾਂ ਵੀ ਇਕ ਕਿੱਤਾਕਾਰੀ ਪੇਸ਼ਾ ਬਣ ਚੁੱਕੀਆਂ ਹਨ ਅਤੇ ਵਿਦਿਆਰਥੀਆਂ ਨੂੰ ਇਸ ਖੇਤਰ ਵਲੋਂ ਉਚੇਚਾ ਧਿਆਨ ਦੇਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਭਵਿੱਖ 'ਚ ਉਹ ਹੋਣਹਾਰ ਖਿਡਾਰੀਆਂ ਲਈ ਮੁਫ਼ਤ ਖੇਡ ਕਿੱਟਾਂ ਮੁਹੱਈਆ ਕਰਵਾਉਣਗੇ | ਇਸ ਮੌਕੇ ਸਰਪੰਚ ਸੁਖਜਿੰਦਰ ਸਿੰਘ, ਗੁਰਦੁਆਰਾ ਸਾਹਿਬ ਦੇ ਮੈਨੇਜਰ ਕੁਲਵੰਤ ਸਿੰਘ, ਮਹਿੰਦਰ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬਾਰਿਸ਼ ਪ੍ਰਭਾਵਿਤ ਪਰਿਵਾਰਾਂ ਦੀ ਆਦਰਸ਼ ਸਕੂਲ ਸਾਹਨੇਵਾਲੀ ਵਲੋਂ ਮਦਦ <br/> ਅਗਲੀ ਖ਼ਬਰ ਫੁੱਟਬਾਲ ਮੁਕਾਬਲਿਆਂ 'ਚ ਖਿਡਾਰਨਾਂ ਨੇ ਤੀਜਾ ਸਥਾਨ ਹਾਸਿਲ ਕੀਤਾ <br/>
Ad Position 24