28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਬਾਰਿਸ਼ ਪ੍ਰਭਾਵਿਤ ਪਰਿਵਾਰਾਂ ਦੀ ਆਦਰਸ਼ ਸਕੂਲ ਸਾਹਨੇਵਾਲੀ ਵਲੋਂ ਮਦਦ <br/>

Ad Position 21
No active advertisement
ਪਿੰਡ ਮੋਹਰ ਸਿੰਘ ਵਾਲਾ ਵਿਖੇ ਆਦਰਸ਼ ਸਕੂਲ ਸਾਹਨੇਵਾਲੀ ਵਲੋਂ ਬਾਰਿਸ਼ ਪ੍ਰਭਾਵਿਤ ਪਰਿਵਾਰਾਂ ਨੂੰ ਘਰੇਲੂ ਵਰਤੋਂ ਦਾ ਸਮਾਨ ਦਿੰਦੇ ਹੋਏ ਵਿਦਿਆਰਥੀ ਤੇ ਹੋਰ | ਤਸਵੀਰ : ਬਲਕਾਰ ਸਿੰਘ ਸਹੋਤਾ <br/> 25-09-2025
ਭੀਖੀ, 24 ਸਤੰਬਰ (ਬਲਕਾਰ ਸਿੰਘ ਸਹੋਤਾ)- ਜੀ.ਜੀ.ਐਸ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਸਾਹਨੇਵਾਲੀ ਵਲੋਂ ਨੇੜਲੇ ਪਿੰਡ ਮੋਹਰ ਸਿੰਘ ਵਾਲਾ, ਜੱਸੜ ਵਾਲਾ ਅਤੇ ਹੋਡਲਾ ਕਲਾ ਦੇ ਹੜ੍ਹ ਪ੍ਰਭਾਵਿਤ ਲੋੜਵੰਦ ਪਰਿਵਾਰਾਂ ਨੂੰ ਘਰੇਲੂ ਵਰਤੋਂ ਦਾ ਸਮਾਨ ਵਿਤਰਤ ਕੀਤਾ ਗਿਆ | ਇਸ ਮੌਕੇ ਸਕੂਲ ਪ੍ਰਬੰਧਕ ਨਮਨ ਕੁਮਾਰ ਨੇ ਦੱਸਿਆ ਕਿ ਐਮ.ਡੀ ਗੁਰਲਾਭ ਸਿੰਘ, ਸਕੂਲ ਪ੍ਰਬੰਧਕ ਕਮੇਟੀ ਅਤੇ ਪਿ੍ੰਸੀਪਲ ਡਾ. ਵਿਨੈ ਕੁਮਾਰੀ ਦੀ ਪ੍ਰੇਰਨਾ ਸਦਕਾ ਸਕੂਲ ਵਿਦਿਆਰਥੀਆਂ ਵਲੋਂ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਨਕਦ ਰਾਸ਼ੀ ਤੋਂ ਇਲਾਵਾ ਘਰੇਲੂ ਸਮਾਨ ਇਕੱਤਰ ਕੀਤਾ ਗਿਆ ਹੁਣ ਇਸ ਸਮਾਨ ਨੂੰ ਲੋੜਵੰਦ ਪਰਿਵਾਰਾਂ ਤੱਕ ਪਹੁੰਚਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਅੱਜ ਇਨ੍ਹਾਂ ਪਿੰਡਾਂ ਵਿਚ ਲੋੜਵੰਦਾਂ ਲਈ ਬਰਤਨ, ਕੰਬਲ, ਚਾਦਰਾਂ ਤੋਂ ਇਲਾਵਾ ਰਾਸ਼ਨ ਦਿੱਤਾ ਗਿਆ ਹੈ | ਇਸ ਮੌਕੇ ਅਕਾਲੀ ਆਗੂ ਗੁਰਇਕਬਾਲ ਸਿੰਘ ਬਾਲੀ, ਪੰਚ ਸੁਖਵਿੰਦਰ ਸਿੰਘ ਬਾਬੇ ਕਾ, ਮਜਲਿਸ ਅਹਿਰਾਰ ਇਸਲਾਮ ਹਿੰਦ ਦੇ ਜ਼ਿਲ੍ਹਾ ਸਕੱਤਰ ਬਹਾਦਰ ਖਾਂ, ਬਲਾਕ ਭੀਖੀ ਪ੍ਰਧਾਨ ਸਿਕੰਦਰ ਖਾਂ, ਮੁਤਾਬ ਸਿੰਘ, ਸੇਵਕ ਸਿੰਘ, ਪੰਚ ਸੁਖਵਿੰਦਰ ਸਿੰਘ, ਕੁਲਦੀਪ ਸਿੰਘ, ਗੁਰਲਾਭ ਸਿੰਘ, ਨਵਾਬ ਖਾਂ ਅਤੇ ਫੇਜ਼ਦੀਨ ਖਾਂ, ਅਰਸ਼ਦ ਖਾਂ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਹਰਿੰਦਰ ਸਿੰਘ ਸਾਹਨੀ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਕੌਮਾਂਤਰੀ ਹਾਕੀ ਖਿਡਾਰੀ ਦਾ ਪਿੰਡ ਧਲੇਵਾਂ ਪੁੱਜਣ 'ਤੇ ਉਚੇਚਾ ਸਨਮਾਨ <br/>
Ad Position 24