26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਸ੍ਰੀ ਸੁਭਾਸ਼ ਡਰਾਮਾਟਿਕ ਕਲੱਬ ਵਲੋਂ ਸ੍ਰੀ ਰਾਮਲੀਲ੍ਹਾ ਦਾ ਮੰਚਨ ਜਾਰੀ

Ad Position 21
No active advertisement
ਅਜੀਤ ਡੈਸਕ 26-09-2025
ਮਾਨਸਾ, 25 ਸਤੰਬਰ (ਸੱਭਿ.ਪ੍ਰਤੀ)- ਸ੍ਰੀ ਸੁਭਾਸ਼ ਡਰਾਮਾਟਿਕ ਕਲੱਬ ਦੀ ਸਟੇਜ ਤੋਂ ਖੇਡੀ ਜਾ ਰਹੀ ਸ੍ਰੀ ਰਾਮਲੀਲ੍ਹਾ ਦੀ 5ਵੀਂ ਰਾਤ ਦਾ ਉਦਘਾਟਨ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਚਰਨਜੀਤ ਸਿੰਘ ਅੱਕਾਂਵਾਲੀ ਅਤੇ ਐਸ.ਐਸ.ਪੀ. ਭਾਗੀਰਥ ਸਿੰਘ ਮੀਨਾ ਨੇ ਕੀਤਾ | ਉਨ੍ਹਾਂ ਕਿਹਾ ਕਿ ਅਜੋਕੇ ਦੌਰ 'ਚ ਧਾਰਮਿਕ ਕਦਰਾਂ-ਕੀਮਤਾਂ ਹੀ ਮਨੁੱਖ ਨੂੰ ਸਮਾਜਿਕ ਸਰੋਕਾਰਾਂ ਨਾਲ ਜੋੜਦੀਆਂ ਹਨ ਅਤੇ ਸਹਿਣਸ਼ੀਲਤਾ ਦਾ ਗੁਣ ਪੈਂਦਾ ਕਰਦੀਆਂ ਹਨ | ਉਨ੍ਹਾਂ ਲੋਕਾਈ ਨੂੰ ਅਪੀਲ ਕੀਤੀ ਕਿ ਸਭ ਧਰਮਾਂ ਦਾ ਸਤਿਕਾਰ ਕਰਦੇ ਹੋਏ ਨਰੋਏ ਸਮਾਜ ਦੀ ਸਥਾਪਨਾ ਲਈ ਯਤਨ ਜੁਟਾਏ ਜਾਣ | ਕਲਾਕਾਰਾਂ ਵਲੋਂ ਵੱਖ-ਵੱਖ ਦਿ੍ਸ਼ ਪੇਸ਼ ਕੀਤੇ ਗਏ | ਇਸ ਮੌਕੇ ਸੋਨੂੰ ਰੱਲਾ, ਡਾ. ਵਿਕਾਸ ਸ਼ਰਮਾ, ਭੂਮਿਕਾ ਜੁਨੇਦ, ਪ੍ਰਵੀਨ ਟੋਨੀ ਸ਼ਰਮਾ, ਮਨੋਜ ਅਰੋੜਾ, ਗੌਰਵ ਬਜਾਜ, ਤਰਸੇਮ ਹੋਂਡਾ, ਸ਼ੰਟੀ ਅਰੋੜਾ, ਅਨੀਸ਼ ਕੁਮਾਰ, ਅਮਰੀਸ਼ ਜੋਨੀ, ਬਲਜੀਤ ਸ਼ਰਮਾ, ਵਿਨੋਦ ਪਠਾਨ ਤੇ ਮੁਕੇਸ਼ ਬਾਂਸਲ, ਸੁਰਿੰਦਰ ਨੰਗਲੀਆ, ਸੁਸ਼ੀਲ ਕੁਮਾਰ ਵਿੱਕੀ, ਹੁਕਮ ਚੰਦ, ਪੰਡਿਤ ਪੁਨੀਤ ਸ਼ਰਮਾ, ਜਗਨਨਾਥ ਕੋਕਲਾ, ਦੀਪਕ ਦੀਪੂ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਿਸਾਨ ਸਿਖਲਾਈ ਕੈਂਪ ਦੌਰਾਨ ਵਾਤਾਵਰਨ ਦੀ ਸ਼ੁੱਧਤਾ ਲਈ ਪਰਾਲੀ ਨਾ ਸਾੜਨ ਦੀ ਅਪੀਲ ਅਗਲੀ ਖ਼ਬਰ ਸਿਹਤ ਵਿਭਾਗ ਨੇ ਪਿੰਡ ਕਰਾੜਵਾਲਾ ਵਿਖੇ ਡੇਂਗੂ ਸਰਵੇ ਕਰਵਾਇਆ
Ad Position 24