15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

100 ਮੀਟਰ ਦੌੜ ਮੁਕਾਬਲੇ 'ਚ ਰੋਬਿਨਪ੍ਰੀਤ ਸਿੰਘ ਮਾਨਸਾ ਨੇ ਪਹਿਲਾ ਸਥਾਨ ਮੱਲਿਆ

Ad Position 21
No active advertisement
ਅਜੀਤ ਡੈਸਕ 27-09-2025
ਮਾਨਸਾ, 26 ਸਤੰਬਰ (ਰਾਵਿੰਦਰ ਸਿੰਘ ਰਵੀ)- ਸਥਾਨਕ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਦੇ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਚੱਲ ਰਹੀਆਂ 69ਵੀਆਂ ਜ਼ਿਲ੍ਹਾ ਪੱਧਰੀ ਸਰਦ ਰੁੱਤ ਸਕੂਲ ਖੇਡਾਂ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਈਆਂ ਹਨ | ਤੀਹਰੀ ਛਾਲ ਅੰਡਰ-19 ਲੜਕੀਆਂ 'ਚ ਮਨਰੂਪ ਕੌਰ ਸਰਦੂਲਗੜ੍ਹ, ਪੈਮਲਪ੍ਰੀਤ ਕੌਰ ਜੋਗਾ ਤੇ ਪਿੰਕੀ ਸਰਦੂਲਗੜ੍ਹ, 100 ਮੀਟਰ ਦੌੜ ਅੰਡਰ-14 ਲੜਕਿਆਂ 'ਚ ਰੋਬਿਨਪ੍ਰੀਤ ਸਿੰਘ ਮਾਨਸਾ, ਸੁਰਿੰਦਰ ਸਿੰਘ ਬੋਹਾ ਤੇ ਰੋਹਨ ਕੁਮਾਰ ਜੋਗਾ ਜੋਨ, ਅੰਡਰ-17 'ਚ ਗੁਰਪ੍ਰੀਤ ਸਿੰਘ ਸਰਦੂਲਗੜ੍ਹ, ਜਗਸੀਰ ਸਿੰਘ ਬੁਢਲਾਡਾ ਤੇ ਅੰਸ਼ ਸਰਦੂਲਗੜ੍ਹ, ਅੰਡਰ-19 'ਚ ਜਸ਼ਨਦੀਪ ਸਿੰਘ ਸਰਦੂਲਗੜ੍ਹ, ਹਰਮਨਜੀਤ ਸਿੰਘ ਮਾਨਸਾ ਤੇ ਨਵਜੋਤ ਸਿੰਘ ਮਾਨਸਾ, ਅੰਡਰ-14 ਲੜਕੀਆਂ 'ਚ ਜੈਸਮੀਨ ਕੌਰ ਜੋਗਾ, ਰਮਨਦੀਪ ਕੌਰ ਝੁਨੀਰ ਤੇ ਰਿਤੂ ਰਾਣੀ ਭੀਖੀ, ਅੰਡਰ-17 'ਚ ਪਰਨੀਤ ਕੌਰ ਝੁਨੀਰ, ਇਸ਼ਿਤਾ ਸਰਦੂਲਗੜ੍ਹ ਤੇ ਗਗਨਦੀਪ ਕੌਰ ਝੁਨੀਰ, ਅੰਡਰ-19 'ਚ ਜਸਪ੍ਰੀਤ ਕੌਰ ਜੋਗਾ, ਏਕਮਪ੍ਰੀਤ ਕੌਰ ਮਾਨਸਾ ਤੇ ਮਨਜੋਤ ਕੌਰ ਸਰਦੂਲਗੜ੍ਹ, 200 ਮੀਟਰ ਅੰਡਰ-14 ਲੜਕਿਆਂ 'ਚ ਅਰਸ਼ਪ੍ਰੀਤ ਸਿੰਘ ਮਾਨਸਾ, ਸੁਖਮਨ ਸਿੰਘ ਝੁਨੀਰ ਤੇ ਗੁਰਮਨ ਸਿੰਘ ਬਰੇਟਾ, ਅੰਡਰ-17 'ਚ ਹੁਸਨਪ੍ਰੀਤ ਸਿੰਘ ਸਰਦੂਲਗੜ੍ਹ, ਕੁਲਦੀਪ ਸਿੰਘ ਸਰਦੂਲਗੜ੍ਹ ਤੇ ਹਸਨਪ੍ਰੀਤ ਸਿੰਘ ਅਤੇ ਦਿਲਰਾਜ ਸਿੰਘ ਝੁਨੀਰ, ਅੰਡਰ-19 'ਚ ਨਵਜੋਤ ਸਿੰਘ ਮਾਨਸਾ, ਗੁਰਸਰਨਪ੍ਰੀਤ ਸਿੰਘ ਮਾਨਸਾ ਤੇ ਰਮਨਵੀਰ ਸਿੰਘ ਭੀਖੀ, 200 ਮੀਟਰ ਅੰਡਰ-14 ਲੜਕੀਆਂ 'ਚ ਗਗਨਦੀਪ ਕੌਰ ਸਰਦੂਲਗੜ੍ਹ, ਸੁਖਮਨ ਕੌਰ ਝੁਨੀਰ ਤੇ ਸੁਖਪ੍ਰੀਤ ਕੌਰ ਝੁਨੀਰ, ਅੰਡਰ-17 'ਚ ਪ੍ਰਨੀਤ ਕੌਰ ਝੁਨੀਰ, ਇਸ਼ਿਤਾ ਸਰਦੂਲਗੜ੍ਹ ਤੇ ਹਰਸਿਮਰਤ ਕੌਰ ਸਰਦੂਲਗੜ੍ਹ, ਅੰਡਰ-19 'ਚ ਜਸਪ੍ਰੀਤ ਕੌਰ ਜੋਗਾ, ਏਕਮਪ੍ਰੀਤ ਕੌਰ ਮਾਨਸਾ ਤੇ ਹਰਬਾਗ ਕੌਰ ਸਰਦੂਲਗੜ੍ਹ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ | ਇਸੇ ਤਰ੍ਹਾਂ 3000 ਮੀਟਰ ਅੰਡਰ-19 ਲੜਕੀਆਂ 'ਚ ਏਕਤਾ ਰਾਣੀ ਸਰਦੂਲਗੜ੍ਹ, ਸੁਖਮਨ ਕੌਰ ਸਰਦੂਲਗੜ੍ਹ ਤੇ ਅੰਜਲੀ ਕੌਰ ਜੋਗਾ, ਅੰਡਰ-19 ਲੜਕੇ ਡਿਸਕਸ ਥਰੋਅ 'ਚ ਰੋਹਿਤ ਕੁਮਾਰ ਜੋਨ ਮਾਨਸਾ, ਜਸਪਾਲ ਸਿੰਘ ਜੋਨ ਬੁਢਲਾਡਾ ਤੇ ਹਰਜਿੰਦਰ ਸਿੰਘ ਜੋਨ ਬਰੇਟਾ, ਅੰਡਰ-17 'ਚ ਮਨਿੰਦਰ ਸਿੰਘ ਜੋਨ ਬੁਢਲਾਡਾ, ਮਹਿਤਾਬ ਸਿੰਘ ਜੋਨ ਜੋਗਾ ਤੇ ਅਸਮੀਤ ਸਿੰਘ ਜੋਨ ਬਰੇਟਾ, ਅੰਡਰ-14 'ਚ ਸਤਗੁਰ ਸਿੰਘ ਜੋਨ ਝੁਨੀਰ, ਸੁਖਮਨਦੀਪ ਸਿੰਘ ਜੋਨ ਮੂਸਾ ਤੇ ਏਕਮਜੋਤ ਸਿੰਘ ਜੋਨ ਝੁਨੀਰ, ਡਿਸਕਸ ਥਰੋਅ ਅੰਡਰ-14 ਲੜਕੀਆਂ 'ਚ ਕੇਦੀਪ ਕੌਰ ਸਰਦੂਲਗੜ੍ਹ, ਪਲਕਪ੍ਰੀਤ ਕੌਰ ਸਰਦੂਲਗੜ੍ਹ ਤੇ ਰਿਤੀਕਾ ਝੁਨੀਰ, ਅੰਡਰ-19 'ਚ ਗਗਨਦੀਪ ਕੌਰ ਸਰਦੂਲਗੜ੍ਹ, ਪ੍ਰਭਜੋਤ ਕੌਰ ਸਰਦੂਲਗੜ੍ਹ ਤੇ ਕੋਮਲ ਕੌਰ ਜੋਗਾ, ਅੰਡਰ-17 'ਚ ਹੁਸਨਪ੍ਰੀਤ ਕੌਰ ਭੀਖੀ, ਸਾਹਿਲਪ੍ਰੀਤ ਕੌਰ ਝੁਨੀਰ ਤੇ ਹਰਪ੍ਰੀਤ ਕੌਰ ਬੋਹਾ, ਗੋਲਾ ਸੁੱਟਣ ਅੰਡਰ-17 ਲੜਕਿਆਂ 'ਚ ਸਹਿਜਪ੍ਰੀਤ ਸਿੰਘ ਜੋਨ ਸਰਦੂਲਗੜ੍ਹ, ਰਵਿੰਦਰ ਸਿੰਘ ਜੋਨ ਝੁਨੀਰ ਤੇ ਰਵਇੰਦਰ ਸਿੰਘ ਜੋਨ ਜੋਗਾ, ਅੰਡਰ-17 ਲੜਕੀਆਂ 'ਚ ਬੀਰਪ੍ਰੀਤ ਕੌਰ ਜੋਨ ਮਾਨਸਾ, ਖੁਸ਼ਦੀਪ ਕੌਰ ਜੋਨ ਸਰਦੂਲਗੜ੍ਹ ਤੇ ਸੁਖਪ੍ਰੀਤ ਕੌਰ ਸਰਦੂਲਗੜ੍ਹ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ | ਜ਼ਿਲ੍ਹਾ ਖੇਡ ਕੋਆਰਡੀਨੇਟਰ ਅਮਿ੍ਤਪਾਲ ਸਿੰਘ ਨੇ ਜੇਤੂਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਇਲਾਜ ਮੁਫ਼ਤ ਅਗਲੀ ਖ਼ਬਰ ਡੇਂਗੂ ਤੇ ਚਿਕਨਗੁਨੀਆ ਦੀ ਰੋਕਥਾਮ ਲਈ 5 ਟੀਮਾਂ ਗਠਿਤ-ਸਿਵਲ ਸਰਜਨ
Ad Position 24