ਮਾਨਸਾ, 26 ਸਤੰਬਰ (ਸੱਭਿ.ਪ੍ਰਤੀ.)- ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮੂਸਾ ਵਿਖੇ ਛੋਟੇ ਬੱਚਿਆਂ ਨੂੰ ਕਿਤਾਬਾਂ ਵੰਡੀਆਂ | ਉਨ੍ਹਾਂ ਕਿਹਾ ਮਨੁੱਖੀ ਜ਼ਿੰਦਗੀ 'ਚ ਕਿ ਪੁਸਤਕਾਂ ਦਾ ਅਹਿਮ ਰੋਲ ਹੁੰਦਾ ਹੈ ਕਿਉਂਕਿ ਇਨ੍ਹਾਂ ਨੂੰ ਪੜ੍ਹ ਕੇ ਅਸੀਂ ਸਹੀ ਰਸਤਿਆਂ ਦੀ ਚੋਣ ਕਰ ਸਕਦੇ ਹਾਂ | ਉਨ੍ਹਾਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਹੋਰ ਗਤੀਵਿਧੀਆਂ 'ਚ ਭਾਗ ਲੈਣ ਲਈ ਪ੍ਰੇਰਿਤ ਕੀਤਾ | ਕਿਤਾਬਾਂ ਵੰਡਣ ਸਮੇਂ ਉਨ੍ਹਾਂ ਨਾਲ ਛੋਟਾ ਸਿੱਧੂ ਵੀ ਸੀ | ਇਸ ਮੌਕੇ ਸਕੂਲ ਮੁਖੀ ਕੁਲਦੀਪ ਕੌਰ, ਚਰਨਜੀਤ ਸਿੰਘ ਮੂਸਾ, ਕਰਮਜੀਤ ਕੌਰ ਮੂਸਾ, ਅਮਨਦੀਪ ਕੌਰ, ਸ਼ਮਿੰਦਰ ਕੌਰ, ਮਹਿਲਾ ਸਿੰਘ, ਮਧੂ ਬਾਲਾ, ਸੋਨੂੰ ਬਾਲਾ, ਰਵਨੀਤ ਕੌਰ ਆਦਿ ਹਾਜ਼ਰ ਸਨ |