ਮਾਨਸਾ, 26 ਸਤੰਬਰ (ਸ. ਰਿ.)- ਫਰੀਡਮ ਫਾਈਟਰਜ਼ ਉੱਤਰਾਅਧਿਕਾਰੀ ਸੰਸਥਾ ਵਲੋਂ ਨਵਜੋਤ ਕੌਰ ਡਿਪਟੀ ਕਮਿਸ਼ਨਰ ਮਾਨਸਾ ਨਾਲ ਮੀਟਿੰਗ ਕੀਤੀ ਗਈ | ਸੰਸਥਾ ਦੇ ਮੈਂਬਰਾਂ ਨੇ ਭਖਦੀਆਂ ਮੰਗਾਂ ਤੋਂ ਇਲਾਵਾ ਫਰੀਡਮ ਫਾਈਟਰਜ਼ ਦੇ ਵਾਰਸਾਂ ਦੀਆਂ ਲੰਬਿਤ ਪਈਆਂ ਦਰਖਾਸਤਾਂ ਧਿਆਨ 'ਚ ਲਿਆਂਦੀਆਂ | ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਪ੍ਰਾਪਤ ਦਰਖਾਸਤਾਂ ਦਾ ਤੁਰੰਤ ਹੱਲ ਕੀਤਾ ਜਾਵੇ, ਜਿਸ ਦਾ ਪਹਿਲ ਦੇ ਆਧਾਰ 'ਤੇ ਨਿਪਟਾਰਾ ਕੀਤਾ ਗਿਆ | ਉਨ੍ਹਾਂ ਹਦਾਇਤ ਕੀਤੀ ਕਿ ਫਰੀਡਮ ਫਾਈਟਰਜ਼ ਦੇ ਵਾਰਸਾਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇ | ਇਸ ਮੌਕੇ ਉਪ ਮੰਡਲ ਮਜਿਸਟਰੇਟ ਮਾਨਸਾ, ਬੁਢਲਾਡਾ, ਸਰਦੂਲਗੜ੍ਹ, ਐਕਸ਼ਨ ਅਤੇ ਡੀ. ਡੀ. ਪੀ. ਓ. ਮਾਨਸਾ ਤੋਂ ਇਲਾਵਾ ਸੰਸਥਾ ਦੇ ਸੂਬਾ ਪ੍ਰਧਾਨ ਚਤਿੰਨ ਸਿੰਘ ਸੇਖੋਂ, ਸੂਬਾ ਸਕੱਤਰ ਭਰਪੂਰ ਸਿੰਘ, ਜ਼ਿਲ੍ਹਾ ਪ੍ਰਧਾਨ ਰਘਵੀਰ ਸਿੰਘ, ਹਰਬੰਸ ਸਿੰਘ ਨਿਧੜਕ, ਰਘਵੀਰ ਸਿੰਘ ਝੱਬਰ, ਬਲਵੰਤ ਸਿੰਘ ਫੱਕਰ, ਹਰਨੇਕ ਸਿੰਘ ਮੀਰਪੁਰ, ਜਸਵੀਰ ਸਿੰਘ ਭੈਣੀ, ਜਗਸੀਰ ਸਿੰਘ, ਸੁਖਦੀਪ ਰੱਲਾ, ਸੁਖਦੀਪ ਕੌਰ ਅਕਲੀਆ ਆਦਿ ਹਾਜ਼ਰ ਸਨ |