15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਦਸਮੇਸ਼ ਸਕੂਲ ਦੇ 13 ਤੈਰਾਕਾਂ ਦੀ ਸੂਬਾ ਪੱਧਰੀ ਖੇਡਾਂ ਲਈ ਚੋਣ

Ad Position 21
No active advertisement
ਅਜੀਤ ਡੈਸਕ 27-09-2025
ਸਰਦੂਲਗੜ੍ਹ, 26 ਸਤੰਬਰ (ਜੀ.ਐਮ.ਅਰੋੜਾ)- ਦਸਮੇਸ਼ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਤੇ ਦਸਮੇਸ਼ ਇੰਟਰਨੈਸ਼ਨਲ ਸਕੂਲ ਸਰਦੂਲਗੜ੍ਹ ਦੇ ਖਿਡਾਰੀਆਂ ਨੇ 69ਵੀਆਂ ਜ਼ਿਲ੍ਹਾ ਪੱਧਰੀ ਤੈਰਾਕੀ ਮੁਕਾਬਲਿਆਂ 'ਚ ਮੱਲਾਂ ਮਾਰੀਆਂ ਹਨ | ਸਕੂਲ ਦੇ ਖਿਡਾਰੀਆਂ ਨੇ ਅੰਡਰ-14, 17 ਤੇ 19 ਦੇ ਵੱਖ-ਵੱਖ ਵਰਗਾਂ 'ਚੋਂ ਲੜਕੇ-ਲੜਕੀਆਂ ਨੇ ਭਾਗ ਲਿਆ | ਦੀਆ ਰਾਣੀ (100 ਮੀਟਰ ਬੈਕ ਸਟੋ੍ਰਕ) ਹਰਮਨ ਸਿੰਘ, ਕਿਰਨਪ੍ਰੀਤ ਕੌਰ ਅਤੇ ਤਾਨਿਸ ਨੇ (50 ਮੀਟਰ ਬੈਕ ਸਟੋ੍ਰਕ) ਸੁਮਿਤ ਬਿਰੜਾ, ਅਭੀਜੀਤ ਸਿੰਘ ਨੇ (800 ਮੀਟਰ ਫਰੀ ਸਟਾਇਲ) ਅਤੇ ਗੁਰਕਾਸ਼ ਨੇ (50 ਮੀਟਰ ਫਰੀ ਸਟਾਇਲ) ਜ਼ਿਲੇ੍ਹ ਵਿਚੋਂ ਪਹਿਲੇ ਨੰਬਰ ਤੇ ਰਹਿੰਦਿਆਂ 7 ਸੋਨ ਤਗਮੇ ਜਿੱਤੇ | ਸੌਰਭ ਕੁਮਾਰ, ਪ੍ਰਦੀਪ ਸਿੰਘ (100 ਮੀਟਰ ਬੈਕ ਸਟੋ੍ਰਕ), ਜਸਪ੍ਰੀਤ ਸਿੰਘ (50 ਮੀਟਰ ਬੈਕ ਸਟੋ੍ਰਕ), ਮੋਹਿਤ (800 ਮੀਟਰ ਫਰੀ ਸਟਾਇਲ) ਅਤੇ ਮਨਪ੍ਰੀਤ ਸਿੰਘ (400 ਮੀਟਰ ਫਰੀ ਸਟਾਇਲ) ਪ੍ਰਦੀਪ ਸਿੰਘ (200 ਮੀਟਰ ਫਰੀ ਸਟਾਇਲ) ਹਰਮਨ ਸਿੰਘ, ਗੁਰਕਾਸ਼ ਸਿੰਘ (100 ਮੀਟਰ ਫਰੀ ਸਟਾਇਲ) ਅਤੇ ਪ੍ਰੀਤਅੰਸ਼ (50 ਮੀਟਰ ਫਰੀ ਸਟਾਇਲ) ਨੇ 9 ਚਾਂਦੀ ਤਗਮੇ ਫੁੰਡੇ ਹਨ | ਇਸੇ ਤਰ੍ਹਾਂ ਵਿਹਾਨ ਸੰਧੂ, ਅਭੀਨੂਰ ਕੌਰ, ਸਾਹਿਲਦੀਪ ਸਿੰਘ, ਪ੍ਰਦੀਪ ਸਿੰਘ ਨੇ (100 ਮੀਟਰ ਫਰੀ ਸਟਾਇਲ) 'ਚ ਕਾਂਸੇ ਤਗਮੇ ਜਿੱਤੇ ਅਤੇ ਵਿਹਾਨ ਸੰਧੂ, ਜਸਮੀਨ ਕੌਰ, ਪ੍ਰਦੀਪ ਸਿੰਘ ਅਤੇ ਸਾਹਿਬਦੀਪ ਸਿੰਘ (50 ਮੀਟਰ ਫਰੀ ਸਟਾਇਲ) 'ਚ ਕਾਂਸੇ ਤਗਮੇ ਜਿੱਤੇ | ਤੈਰਾਕੀ ਦੇ ਮੁਕਾਬਲਿਆਂ 'ਚ 7 ਸੋਨ, 9 ਚਾਂਦੀ ਅਤੇ 8 ਕਾਂਸੇ ਦੇ ਤਗਮੇ ਜਿੱਤ ਕੇ 16 ਤੈਰਾਕੀ ਖਿਡਾਰੀਆਂ ਦੀ ਰਾਜ ਪੱਧਰੀ ਮੁਕਾਬਲਿਆਂ ਲਈ ਚੋਣ ਹੋਣ 'ਤੇ ਪਿ੍ੰਸੀਪਲ ਭੁਪਿੰਦਰ ਸਿੰਘ ਸੰਧੂ ਨੇ ਦੱਸਿਆ ਕੇ ਕੈਪਟਨ ਸੁਰਜੀਤ ਸਿੰਘ ਸੰਧੂ ਯਾਦਗਾਰੀ ਮਾਨਸਾ ਜ਼ਿਲੇ੍ਹ ਦਾ ਦੂਸਰਾ ਸਬ ਡਵੀਜ਼ਨ ਸਰਦੂਲਗੜ੍ਹ ਦਾ ਪਹਿਲਾ ਸਵਿਮਿੰਗ ਪੂਲ ਬਣਾਇਆ ਗਿਆ, ਜਿਸ 'ਚ ਮਿਹਨਤੀ ਖਿਡਾਰੀਆਂ ਅਤੇ ਟੀਮ ਕੋਚਾਂ ਦੀ ਮਿਹਨਤ ਸਦਕਾ ਪਹਿਲੇ ਸਾਲ ਹੀ 16 ਖਿਡਾਰੀਆਂ ਦੀ ਸੂਬਾ ਪੱਧਰੀ ਖੇਡਾਂ ਲਈ ਚੁਣੇ ਗਏ ਹਨ | ਉਨ੍ਹਾਂ ਕੋਚ ਡੀ.ਪੀ.ਈ. ਮਨਦੀਪ ਸਿੰਘ, ਗੁਰਸੇਵਕ ਸਿੰਘ, ਅਮਨਦੀਪ ਸਿੰਘ, ਸੰਦੀਪ ਕੁਮਾਰ, ਪਰਮਦੀਪ ਕੌਰ ਤੇ ਖਿਡਾਰੀਆਂ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਫਰੀਡਮ ਫਾਈਟਰਜ਼ ਉੱਤਰਾਅਧਿਕਾਰੀ ਸੰਸਥਾ ਵਲੋਂ ਡੀ. ਸੀ. ਨਾਲ ਮੀਟਿੰਗ ਅਗਲੀ ਖ਼ਬਰ ਕੰਪਿਊਟਰ ਅਧਿਆਪਕ 28 ਨੂੰ ਮੁੱਖ ਮੰਤਰੀ ਦਾ ਘਿਰਾਓ ਕਰਨਗੇ
Ad Position 24