19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਜੋਗਾ ਨਗਰ ਪੰਚਾਇਤ ਨੇ ਵਿਕਾਸ ਕੰਮ ਨਾ ਹੋਣ ਕਾਰਨ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਕੀਤਾ ਰੋਸ ਮੁਜ਼ਾਹਰਾ

Ad Position 21
No active advertisement
ਅਜੀਤ ਡੈਸਕ 28-09-2025
ਜੋਗਾ, 27 ਸਤੰਬਰ (ਹਰਜਿੰਦਰ ਸਿੰਘ ਚਹਿਲ)- ਪ੍ਰਸ਼ਾਸਨ ਅਤੇ ਨਗਰ ਪੰਚਾਇਤ ਵਿਚ ਵਿਕਾਸ ਕੰਮਾਂ ਨੂੰ ਲੈ ਕੇ ਰੋਸ ਹੈ | ਟੈਂਡਰ ਹੋਣ ਦੇ ਬਾਵਜੂਦ ਕਈ ਮਹੀਨੇ ਬੀਤਣ ਦੇ ਬਾਅਦ ਜੋਗਾ ਨਗਰ ਦੇ ਵਿਕਾਸ ਕੰਮ ਨਾ ਹੋਣ 'ਤੇ ਅਤੇ ਟਾਲ ਮਟੋਲ ਅਪਣਾਉਣ ਦੇ ਵਿਰੋਧ ਵਿਚ ਨਗਰ ਪੰਚਾਇਤ ਦੇ ਪ੍ਰਧਾਨ ਕਾ. ਗੁਰਮੀਤ ਸਿੰਘ ਜੋਗਾ ਦੀ ਅਗਵਾਈ ਵਿਚ ਕਾਲੀਆਂ ਪੱਗਾਂ ਬੰਨ੍ਹ ਕੇ ਅਤੇ ਕਾਲੇ ਝੰਡੇ ਲੈ ਕੇ ਮੁਜ਼ਾਹਰਾ ਕਰ ਕੇ ਸਰਕਾਰ ਤੇ ਪ੍ਰਸ਼ਾਸਨ ਨੂੰ ਕੋਸਿਆ ਗਿਆ | ਨਗਰ ਪੰਚਾਇਤ ਦਾ ਕਹਿਣਾ ਹੈ ਕਿ ਸਰਕਾਰ ਜੋਗਾ ਨਗਰ ਪੰਚਾਇਤ ਦੇ ਵਿਕਾਸ ਕੰਮ ਨਹੀਂ ਕਰਵਾਉਣਾ ਚਾਹੁੰਦੀ | ਇਨ੍ਹਾਂ ਵਿਕਾਸ ਕੰਮਾਂ ਲਈ ਜੋ ਰੁਪਏ ਪੰਚਾਇਤ ਕੋਲ ਪਏ ਹਨ, ਉਹ ਮੁਲਾਜ਼ਮਾਂ ਦੀ ਤਨਖ਼ਾਹ ਲਈ ਵਰਤੇ ਜਾਣ ਦੀ ਤਜਵੀਜ਼ ਹੈ | ਪ੍ਰਧਾਨ ਕਾ. ਜੋਗਾ ਨੇ ਕਿਹਾ ਕਿ ਕਰੀਬ 3 ਮਹੀਨੇ ਪਹਿਲਾਂ ਜੋਗਾ ਦੇ ਲੋੜੀਂਦੇ ਵਿਕਾਸ ਕੰਮਾਂ ਲਈ 5 ਟੈਂਡਰ ਹੋ ਚੁੱਕੇ ਹਨ ਪਰ ਸਰਕਾਰ ਤੇ ਪ੍ਰਸ਼ਾਸਨ ਇਹ ਕੰਮ ਨਹੀਂ ਕਰਵਾਉਣਾ ਚਾਹੁੰਦੀ | ਉਨ੍ਹਾਂ ਕਿਹਾ ਕਿ ਇਹ ਪਹਿਲੀ ਸਰਕਾਰ ਹੈ, ਜਿਸ ਨੇ ਵਿਕਾਸ ਕੰਮਾਂ ਪ੍ਰਤੀ ਅਜਿਹੀ ਨੀਤੀ ਅਪਣਾਈ ਹੈ ਜਦਕਿ ਇਸ ਤੋਂ ਪਹਿਲਾਂ ਆਈਆਂ ਸਰਕਾਰਾਂ ਨੇ ਅਜਿਹਾ ਕਦੇ ਨਹੀਂ ਕੀਤਾ ਬਲਕਿ ਨਗਰ ਦੇ ਵਿਕਾਸ ਲਈ ਫ਼ੰਡ ਜਾਰੀ ਰੱਖੇ | ਉਨ੍ਹਾਂ ਕਿਹਾ ਕਿ ਜੇਕਰ ਟੈਂਡਰਾਂ ਮੁਤਾਬਿਕ ਵਿਕਾਸ ਕੰਮ ਨਾ ਕਰਵਾਏ ਤਾਂ ਉਹ ਸੜਕ ਜਾਮ ਕਰਨ ਲਈ ਮਜਬੂਰ ਹੋਣਗੇ | ਜਥੇਦਾਰ ਮਲਕੀਤ ਸਿੰਘ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਨਗਰ ਪੰਚਾਇਤ ਜੋਗਾ ਦੀ ਮੀਤ ਪ੍ਰਧਾਨ ਰਾਜਵੰਤ ਕੌਰ, ਸਾਬਕਾ ਪ੍ਰਧਾਨ ਮੇਘਾ ਸਿੰਘ, ਕੌਂਸਲਰ ਮਲਕੀਤ ਸਿੰਘ ਫ਼ੌਜੀ, ਗੁਰਮੇਲ ਕੌਰ, ਰਾਜਦੀਪ ਕੌਰ, ਗੁਰਜੀਤ ਸਿੰਘ ਤੇ ਅੰਗਰੇਜ਼ ਕੌਰ, ਗੁਰਜੰਟ ਸਿੰਘ ਮਾਟਾ, ਗੁਰਚਰਨ ਸਿੰਘ, ਨਰਿੰਦਰਪਾਲ ਸਿੰਘ ਸੁੱਖਾ, ਮਹਿੰਦਰ ਸਿੰਘ, ਡਾ. ਸੱਤਪਾਲ ਸਿੰਘ ਬੱਗਾ ਆਦਿ ਹਾਜ਼ਰ ਸਨ |
ਕੀ ਕਹਿਣਾ ਹੈ ਕਾਰਜ ਸਾਧਕ ਅਫ਼ਸਰ ਦਾ
-ੳੱੁਧਰ ਜੋਗਾ ਨਗਰ ਪੰਚਾਇਤ ਦੇ ਕਾਰਜ ਸਾਧਕ ਅਫ਼ਸਰ ਕੁਲਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ ਜੋਗਾ ਵਿਖੇ ਜੁਆਇਨ ਕੀਤਾ ਹੈ | ਉਨ੍ਹਾਂ ਕਿਹਾ ਕਿ ਬਾਕੀ ਜੋ ਵੀ ਟੈਂਡਰ ਲੱਗੇ ਹੋਏ ਹਨ, ਉਹ ਸਬੰਧਿਤ ਅਧਿਕਾਰੀਆਂ ਨਾਲ ਗੱਲਬਾਤ ਕਰ ਕੇ ਰਹਿੰਦੇ ਕੰਮਾਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਜਲਦ ਮੁਕੰਮਲ ਕਰਵਾਉਣਗੇ |
Ad Position 22
No active advertisement
ਪਿਛਲੀ ਖ਼ਬਰ ਬੀ. ਬੀ. ਐਸ. ਸਕੂਲ ਮਲੂਕਾ ਵਿਖੇ ਪਿ੍ੰਸੀਪਲ ਡਾ: ਧਵਨ ਕੁਮਾਰ ਅਤੇ ਵਾਈਸ ਪਿ੍ੰਸੀਪਲ ਵਰਮਾ ਨੇ ਅਹੁਦਾ ਸੰਭਾਲਿਆ ਅਗਲੀ ਖ਼ਬਰ ਪਿੰਡੋਂ ਲੈਣ ਆਇਆ ਸੀ ਘਰ ਦਾ ਰਾਸ਼ਨ, ਲੈ ਬੈਠਾ ਲਾਟਰੀ, ਬਣ ਗਿਆ ਲਖਪਤੀ
Ad Position 24