19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਪਿੰਡੋਂ ਲੈਣ ਆਇਆ ਸੀ ਘਰ ਦਾ ਰਾਸ਼ਨ, ਲੈ ਬੈਠਾ ਲਾਟਰੀ, ਬਣ ਗਿਆ ਲਖਪਤੀ

Ad Position 21
No active advertisement
ਅਜੀਤ ਡੈਸਕ 28-09-2025
ਬੁਢਲਾਡਾ, 27 ਸਤੰਬਰ (ਸੁਨੀਲ ਮਨਚੰਦਾ)- ਬੁਢਲਾਡਾ ਬਲਾਕ ਦੇ ਪਿੰਡ ਰਾਮ ਨਗਰ ਭੱਠਲਾਂ ਦੇ ਕਿਸਾਨ ਧੀਰਾ ਸਿੰਘ ਸਵੇਰ ਸਮੇਂ ਰਾਸ਼ਨ ਵਗ਼ੈਰਾ ਲੈਣ ਲਈ ਜਦ ਬੁਢਲਾਡਾ ਸ਼ਹਿਰ ਵਿਖੇ ਪੁੱਜਾ ਤਾਂ ਬੱਸ ਸਟੈਂਡ ਦੇ ਨਜ਼ਦੀਕ ਰਾਜ ਲਾਟਰੀ ਦੀ ਸਟਾਲ ਕੋਲੋਂ ਲੰਘਦਿਆਂ ਰਾਸ਼ਨ ਲੈਣ ਦੀ ਜਗ੍ਹਾ ਲਾਟਰੀ ਲੈ ਬੈਠਾ ਅਤੇ ਲਖਪਤੀ ਬਣ ਗਿਆ | ਜਾਣਕਾਰੀ ਅਨੁਸਾਰ ਕਿਸਾਨ ਧੀਰਾ ਸਿੰਘ ਪਿੰਡ ਰਾਮ ਨਗਰ ਭੱਠਲਾਂ ਦਾ ਵਸਨੀਕ ਹੈ, ਜੋ ਬੁਢਲਾਡਾ ਬਲਾਕ ਦਾ ਇਕ ਛੋਟਾ ਪਿੰਡ ਹੈ | ਉਹ ਅਕਸਰ ਹੀ ਘਰ ਵਿਚ ਤੰਗੀ ਪ੍ਰੇਸ਼ਾਨੀ ਦੇ ਚੱਲਦਿਆਂ ਮਾਨਸਿਕ ਪਰੇਸ਼ਾਨ ਵੀ ਰਹਿੰਦਾ ਸੀ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ | ਇਹ ਵਿਅਕਤੀ ਜਦ ਰਾਸ਼ਨ ਲੈਣ ਲਈ ਬੱਸ ਰਾਹੀਂ ਬੁਢਲਾਡਾ ਸ਼ਹਿਰ ਵਿਖੇ ਪੁੱਜਾ ਤਾਂ ਬੱਸ ਸਟੈਂਡ ਨਜ਼ਦੀਕ ਰਾਜ ਕੁਮਾਰ ਗਰਗ ਲਾਟਰੀ ਵਾਲੇ ਤੋਂ 200 ਰੁਪਏ ਦੀਆਂ 4 ਟਿਕਟਾਂ ਲੈ ਲਈਆਂ ਅਤੇ ਘਰ ਆ ਗਏ | ਜਿਉਂ ਹੀ ਰਾਤ ਲਾਟਰੀ ਦੇ ਸੁਪਨਿਆਂ ਵਿਚੋਂ ਲੰਘੀ ਤਾਂ ਸਵੇਰੇ ਉਠਦੇ ਹੀ ਧੀਰੇ ਨੂੰ ਲਾਟਰੀ ਵਾਲੇ ਨੇ ਲਖਪਤੀ ਬਣਨ ਦੀ ਸੂਚਨਾ ਦਿੱਤੀ | ਸੂਚਨਾ ਮਿਲਦਿਆਂ ਘਰ ਅੰਦਰ ਖ਼ੁਸ਼ੀ ਦਾ ਮਾਹੌਲ ਪੈਦਾ ਹੋ ਗਿਆ | ਰਾਜ ਸ੍ਰੀ ਲਾਟਰੀ ਪੰਜਾਬ ਦੇ ਮੈਨੇਜਰ ਰਾਜ ਕੁਮਾਰ ਵਰਮਾ ਨੇ ਦੱਸਿਆ ਕਿ ਅੱਜ ਉਸ ਨੰੂ ਅਸੀਂ ਰਾਜ ਕੁਮਾਰ ਲਾਟਰੀ ਵਿਕਰੇਤਾ ਦੀ ਦੁਕਾਨ 'ਤੇ ਪਰਿਵਾਰ ਸਮੇਤ 21 ਲੱਖ ਰੁਪਏ ਦੀ ਲਾਟਰੀ ਦਾ ਅਧਿਕਾਰਤ ਪੱਤਰ ਸੌਂਪਦਿਆਂ ਕੇਕ ਕੱਟ ਕੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਗਿਆ | ਇਸ ਮੌਕੇ ਧੀਰੇ ਦੀ ਪਤਨੀ ਕੁਲਵਿੰਦਰ ਕੌਰ, ਪੁੱਤਰੀ ਹਰਦੀਪ ਕੌਰ, ਪੁੱਤਰ ਗੁਰਵਿੰਦਰ ਸਿੰਘ, 'ਆਪ' ਆਗੂ ਦਰਸ਼ਨ ਘਾਰੂ, ਸਾਬਕਾ ਸਰਪੰਚ ਮੱਖਣ ਭੱਠਲ ਆਦਿ ਹਾਜ਼ਰ ਸਨ | ਲਾਟਰੀ ਵਿਕਰੇਤਾ ਰਾਜ ਕੁਮਾਰ ਨੇ ਦੱਸਿਆ ਕਿ ਉਸ ਦੀ ਦੁਕਾਨ ਤੋਂ ਇਸ ਤੋਂ ਪਹਿਲਾ ਕਈ ਇਨਾਮ ਜਿਵੇਂ 1-1 ਕਰੋੜ ਦੇ 2 ਇਨਾਮ ਅਸ਼ੋਕ ਬੁਢਲਾਡਾ ਅਤੇ ਦਰਸ਼ਨ ਕੁੱਲਰੀਆਂ ਨੂੰ ਨਿਕਲ ਚੁੱਕੇ ਹਨ ਅਤੇ ਕੁਝ ਹੀ ਸਮਾਂ ਪਹਿਲਾ ਬੁਢਲਾਡਾ ਦੇ ਗੋਲ-ਗੱਪੇ ਵਾਲੇ ਨੂੰ 10 ਲੱਖ ਰੁਪਏ ਅਤੇ ਅੱਜ ਧੀਰੇ ਨੂੰ 50 ਰੁਪਏ ਦੀ ਲਾਟਰੀ ਵਿਚੋਂ 21 ਲੱਖ ਦਾ ਪਹਿਲਾ ਇਨਾਮ ਨਿਕਲ ਚੁੱਕਾ ਹੈ |
Ad Position 22
No active advertisement
ਪਿਛਲੀ ਖ਼ਬਰ ਜੋਗਾ ਨਗਰ ਪੰਚਾਇਤ ਨੇ ਵਿਕਾਸ ਕੰਮ ਨਾ ਹੋਣ ਕਾਰਨ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਕੀਤਾ ਰੋਸ ਮੁਜ਼ਾਹਰਾ ਅਗਲੀ ਖ਼ਬਰ ਲਿਬਰੇਸ਼ਨ ਵਲੋਂ ਸੋਨਮ ਵਾਂਗਚੁਕ 'ਤੇ ਐਨ. ਐਸ. ਏ. ਲਗਾਉਣ ਦੀ ਨਿੰਦਾ
Ad Position 24