ਭੀਖੀ, 18 ਅਕਤੂਬਰ (ਬਲਕਾਰ ਸਿੰਘ ਸਹੋਤਾ)- ਮਾਡਰਨ ਕਾਲਜ ਆਫ਼ ਐਜੂਕੇਸ਼ਨ ਫ਼ਾਰ ਗਰਲਜ਼ ਭੀਖੀ ਵਿਖੇ ਪਿ੍ੰਸੀਪਲ ਡਾ: ਹਰਪ੍ਰੀਤ ਕੌਰ ਦੀ ਅਗਵਾਈ ਵਿਚ ਦੀਵਾਲੀ ਦੇ ਤਿਉਹਾਰ ਮੌਕੇ ਸਮਾਗਮ ਕਰਵਾਇਆ ਗਿਆ | ਪਿ੍ੰਸੀਪਲ ਡਾ: ਹਰਪ੍ਰੀਤ ਕੌਰ ਨੇ ਦੀਵਾਲੀ ਦੀ ਵਧਾਈ ਦਿੰਦੇ ਹੋਏ ਦੱਸਿਆ ਕਿ ਦੀਵਾਲੀ ਦਾ ਤਿਉਹਾਰ ਜਸ਼ਨ ਮਨਾਉਣ ਦਾ ਤਿਉਹਾਰ ਹੈ | ਵਿਦਿਆਰਥਣਾਂ ਨੇ ਰੰਗੋਲੀ, ਰੰਗ-ਬਿਰੰਗੇ ਕਾਰਡ, ਦੀਵਿਆਂ 'ਤੇ ਖ਼ੂਬਸੂਰਤ ਡਿਜ਼ਾਈਨ, ਪੇਪਰ ਕਰਾਫ਼ਟ, ਗਰੀਟਿੰਗ ਕਾਰਡ, ਦੀਵਾਲੀ ਦੀ ਸਜਾਵਟ ਲਈ ਲੜੀਆਂ ਆਦਿ ਗਤੀਵਿਧੀਆਂ 'ਚ ਹਿੱਸਾ ਲਿਆ | ਵਿਦਿਆਰਥਣਾਂ ਵਲੋਂ ਰੰਗੋਲੀ ਅਤੇ ਦੀਵੇ ਵੀ ਬਣਾਏ ਗਏ | ਇਸ ਮੌਕੇ ਪ੍ਰੋ. ਅਮਨਦੀਪ ਕੌਰ, ਹਰਵਿੰਦਰ ਕੌਰ, ਅਮਨਦੀਪ ਕੌਰ, ਅਰਸ਼ਦੀਪ ਕੌਰ ਅਤੇ ਪ੍ਰੋ. ਕਾਂਤਾ ਰਾਣੀ ਆਦਿ ਹਾਜ਼ਰ ਸਨ |
ਮਾਡਰਨ ਕਾਲਜ ਆਫ਼ ਐਜੂਕੇਸ਼ਨ 'ਚ ਦੀਵਾਲੀ ਦਾ ਤਿਉਹਾਰ ਮਨਾਇਆ
ਅਜੀਤ ਡੈਸਕ
19-10-2025