15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਸਰ ਜੈਫਰੀ ਇੰਸਟੀਚਿਊਟ ਵਿਖੇ ਦੀਵਾਲੀ ਨੂੰ ਸਮਰਪਿਤ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 19-10-2025
ਮਾਨਸਾ, 18 ਅਕਤੂਬਰ (ਧਾਲੀਵਾਲ)- ਸਥਾਨਕ ਸਰ ਜੈਫਰੀ ਇੰਸਟੀਚਿਊਟ ਵਿਖੇ ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਸਮਾਗਮ ਕਰਵਾਇਆ ਗਿਆ | ਸੰਸਥਾ ਦੇ ਚੇਅਰਮੈਨ ਲਖਵਿੰਦਰ ਸਿੰਘ ਮੂਸਾ ਅਤੇ ਡਾਇਰੈਕਟਰ ਨਵਕਰਨ ਸਿੰਘ ਸਦਿਓੜਾ ਨੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਵਾਤਾਵਰਨ ਦੀ ਸ਼ੁੱਧਤਾ ਲਈ ਲੋਕਾਈ ਨੂੰ ਗਰੀਨ ਦੀਵਾਲੀ ਮਨਾਉਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਤਿਉਹਾਰਾਂ ਦਾ ਭਾਰਤੀ ਸਮਾਜ 'ਚ ਵੱਡਾ ਮਹੱਤਵ ਹੈ | ਵਿਦਿਆਰਥੀਆਂ ਵਲੋਂ ਰੰਗੋਲੀ ਬਣਾਉਣ ਦੇ ਨਾਲ ਹੀ ਗਿੱਧੇ, ਭੰਗੜੇ ਦੀ ਪੇਸ਼ਕਾਰੀ ਵੀ ਕੀਤੀ ਗਈ | ਇਸ ਮੌਕੇ ਅਧਿਆਪਕਾ ਸੁਖਪ੍ਰੀਤ ਕੌਰ, ਜੋਤੀ ਰਾਣੀ, ਸ਼ੁਭਮ ਕੁਮਾਰ ਤੋਂ ਇਲਾਵਾ ਖੁਸ਼ਪ੍ਰੀਤ ਕੌਰ, ਅਕਾਸ਼ਦੀਪ ਕੌਰ, ਅਮਨਦੀਪ ਕੌਰ, ਗੁਰਪ੍ਰੀਤ ਕੌਰ, ਹਰਵਿੰਦਰ ਸਿੰਘ, ਖੁਸ਼ਮੀਤ ਸਿੰਘ, ਕੁਨਾਲ ਕਾਮਰਾ, ਅਨਮੋਲਦੀਪ ਸਿੰਘ ਆਦਿ ਹਾਜ਼ਰ ਸਨ |
ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ
-ਸਥਾਨਕ ਸ੍ਰੀ ਨਰਾਇਣ ਸਰਵਹਿੱਤਕਾਰੀ ਵਿੱਦਿਆ ਮੰਦਰ ਵਿਖੇ ਦੀਵਾਲੀ ਦੇ ਤਿਉਹਾਰ ਨੂੰ ਸਮਰਪਿਤ ਮੁਕਾਬਲੇ ਕਰਵਾਏ ਗਏ | ਅਧਿਆਪਕਾਂ ਲਈ ਰੰਗੋਲੀ ਮੁਕਾਬਲਾ ਅਧਿਆਪਕਾਂ ਨੇ ਆਪਣੀ ਰਚਨਾਤਮਿਕਤਾ ਦਾ ਪ੍ਰਦਰਸ਼ਨ ਕੀਤਾ | ਰੰਗੋਲੀ 'ਚ ਹਰੇਕ ਹਾਊਸ ਨੇ ਸਵਦੇਸ਼ੀ ਅਤੇ ਹਰਿਆਲੀ ਦੀਵਾਲੀ ਦੇ ਥੀਮ 'ਤੇ ਆਧਾਰਿਤ ਆਕਰਸ਼ਕ ਰੰਗੋਲੀਆਂ ਬਣਾਈਆਂ | ਜਮਾਤ ਸਜਾਵਟ ਮੁਕਾਬਲੇ 'ਚ ਵਿਦਿਆਰਥੀਆਂ ਨੇ ਜਮਾਤਾਂ ਨੂੰ ਦੀਵੇ, ਰੰਗੋਲੀਆਂ ਅਤੇ ਹੱਥ ਨਾਲ ਬਣੀਆਂ ਸਮਗਰੀਆਂ ਨਾਲ ਸਜਾਇਆ | ਪ੍ਰਬੰਧਕ ਕਮੇਟੀ ਦੇ ਜਤਿੰਦਰਵੀਰ ਗੁਪਤਾ, ਅੰਮਿ੍ਤਪਾਲ ਗੋਇਲ, ਨਰਿੰਦਰ ਕੁਮਾਰ ਸ਼ਰਮਾ, ਚਮਨ ਲਾਲ ਗੋਇਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਫ਼ਾਜ਼ਿਲਕਾ ਦੀਆਂ ਕੁੜੀਆਂ ਨੇ ਜਿੱਤਿਆ ਕਬੱਡੀ ਨੈਸ਼ਨਲ ਸਟਾਈਲ ਅੰਡਰ-14 ਦਾ ਖ਼ਿਤਾਬ ਅਗਲੀ ਖ਼ਬਰ 'ਹੈਪੀ ਕਲਾਸ ਰੂਮ' ਵਿਸ਼ੇ 'ਤੇ ਸਿਖਲਾਈ ਪ੍ਰੋਗਰਾਮ ਕਰਵਾਇਆ
Ad Position 24